31 ਮਾਰਚ (ਰਿੰਪਲ ਗੋਲਣ) ਭਿੱਖੀਵਿੰਡ: ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖਾਲੜਾ ਦਾ ਸਲਾਨਾ ਨਤੀਜਾ ਸ਼ਾਨਦਾਰ ਰਿਹਾ ਹੈ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਹਰਜੀਤ ਸਿੰਘ ਨੇ ਕਿਹਾ ਕਿ ਛੇਵੀ ਕਲਾਸ ਵਿੱਚੋਂ ਦਮਨਪ੍ਰੀਤ ਸਿੰਘ ਭਾਟੀਆ ਪੁੱਤਰ ਹਰਵਿੰਦਰ ਸਿੰਘ ਪਹਿਲੇ ਸਥਾਨ ‘ਤੇ ਗੁਰਸ਼ਾਨ ਸਿੰਘ ਦੂਜਾ,ਅਰਮਾਨਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ । ਜਦ ਕਿ ਸਤਵੀ ਕਲਾਸ ਦੇ ਨਤੀਜੇ ਵਿੱਚ ਹਰਪ੍ਰੀਤ ਸਿੰਘ ਪਹਿਲਾ ਐਸ਼ਪ੍ਰੀਤ ਸਿੰਘ ਦੂਜਾ, ਅਤੇ ਗੁਰਤਾਜਦੀਪ ਸਿੰਘ ਤੀਜਾ ਸਥਾਨ ਹਾਸਲ ਕੀਤਾ । ਨੋਵੀ ਕਲਾਸ ਵਿੱਚੋਂ ਗੁਰਲਾਲ ਸਿੰਘ ਨੇ ਪਹਿਲਾ , ਹਰਪ੍ਰੀਤ ਸਿੰਘ ਨੇ ਦੂਜਾ, ਲਵਪ੍ਰੀਤ ਸਿੰਘ ਤੀਜਾ ਸਥਾਨ ਹਾਸਲ ਕੀਤਾ ਅਤੇ ਗਿਆਰਵੀ ਕਲਾਸ ਦੇ ਨਤੀਜਿਆਂ ਵਿੱਚੋ ਜਗਦੀਪ ਸਿੰਘ ਪਹਿਲਾ ਅਰਸ਼ਦੀਪ ਸਿੰਘ ਨੇ ਦੂਜਾ ਅਤੇ ਹਰਮਨਦੀਪ ਸਿੰਘ ਤੀਜਾ ਸਥਾਨ ਹਾਸਲ ਕੀਤਾ । ਇਸ ਮੌਕੇ ਸਕੂਲ ਪ੍ਰਿੰਸੀਪਲ ਹਰਜੀਤ ਸਿੰਘ ਨੇ ਅਵਲ ਆਏ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਪ੍ਰਿੰਸੀਪਲ ਹਰਜੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਸਕੂਲ ਕਿਸੇ ਪੱਖੋਂ ਵੀ ਘੱਟ ਨਹੀ ਹਨ । ਇਥੇ ਪੜਦਿਆਂ ਬੱਚਿਆ ਨੂੰ ਸਰਕਾਰ ਵੱਲੋਂ ਫ੍ਰੀ ਖਾਣਾ, ਵਰਦੀਆਂ, ਫ੍ਰੀ ਕਿਤਾਬਾਂ ਦੀ ਸਹੂਲਤ ਦਿੱਤੀ ਜਾਂਦੀ ਹੈ । ਇਸ ਲਈ ਸਰਕਾਰੀ ਸਕੂਲ ਕਿਸੇ ਪੱਖੋਂ ਵੀ ਪ੍ਰਾਈਵੇਟ ਸਕੂਲਾ ਨਾਲੋਂ ਕਿਸੇ ਗੱਲੋਂ ਵੀ ਘੱਟ ਨਹੀ ਹਨ । ਉਹਨਾਂ ਕਿਹਾ ਕਿ ਸਾਰੇ ਅਧਿਆਪਕ ਸਾਹਿਬਾਨ ਬੱਚਿਆ ਨੂੰ ਪੜਾਉਣ ਲਈ ਤਨਦੇਹੀ ‘ਤੇ ਕੀਤੀ ਮਿਹਨਤ ਦੇ ਨਤੀਜੇ ਵਜੋਂ ਬੱਚੇ ਅੱਵਲ ਆ ਰਹੇ ਹਨ । ਉੱਥੇ ਹੀ ਸਕੂਲ ਦੇ ਪ੍ਰਿੰਸੀਪਲ ਹਰਜੀਤ ਸਿੰਘ ਨੇ ਪੜਾਈ ਵਿੱਚੋਂ ਅਵਲ ਆਏ ਬੱਚਿਆਂ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਅੱਗੇ ਹੋਰ ਮਿਹਨਤ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਸਕੂਲ ਅਧਿਆਪਕ ਪ੍ਰਦੀਪ ਕੁਮਾਰ ਸੰਦੀਪ ਧਵਨ, ਜਗਜੀਤ ਸਿੰਘ ਰਮਨਦੀਪ, ਸੁਖਪਾਲ ਸਿੰਘ, ਅਕਾਸ਼ਦੀਪ, ਰਾਕੇਸ਼ ਕੁਮਾਰ, ਪ੍ਰਵੀਨ ਕੁਮਾਰ, ਜਗਜੀਤ ਕੌਰ, ਸਰੋਜ਼ ਰਾਨੀ, ਕੰਵਲਜੀਤ ਕੌਰ, ਕੁਲਦੀਪ ਸਿੰਘ, ਮਹਾਂਬੀਰ ਸਿੰਘ, ਗੁਰਸੇਵਕ ਸਿੰਘ ਅਤੇ ਮੈਡਮ ਬਲਜੀਤ ਕੌਰ ਆਦਿ ਹਾਜ਼ਰ ਸਨ ।