29 ਮਾਰਚ (ਕਰਨ ਭੀਖੀ) ਮਾਨਸਾ: ਸਥਾਨਕ ਭੀਖੀ-ਬੁਢਲਾਡਾ ਰੋਡ ‘ਤੇ ਸਥਿਤ ਦਿ ਰੌਇਲ ਗਰੁੱਪ ਆਫ ਕਾਲਜਿਜ਼, ਬੋੜਾਵਾਲ ਵਿਖੇ ‘ਪੰਜਾਬ ਸਾਹਿਤ ਅਕਾਦਮੀ’ ਵੱਲੋਂ ਅਕਾਦਮੀ ਦੇ ਪ੍ਰਧਾਨ ਡਾ਼ ਸਰਬਜੀਤ ਕੌਰ ਸੋਹਲ ਦੀ ਅਗਵਾਈ ਅਧੀਨ, ਕੌਮੀ ਪੱਧਰ ਦਾ ਪ੍ਰੋਗਰਾਮ, ‘ਯੁਵਾ ਸਾਹਿਤ ਉਤਸਵ’ ਮਿਤੀ 30-31 ਮਾਰਚ, 2024 ਨੂੰ ਕਰਵਾਇਆ ਜਾ ਰਿਹਾ ਹੈ । ਜਿਸ ਦੇ ਵਿਸ਼ੇਸ਼ ਮਹਿਮਾਨ ਡਾਕਟਰ ਗੁਰਮੇਲ ਕੌਰ ਜੋਸ਼ੀ ,ਭਗਵੰਤ ਰਸੂਲਪੁਰੀ, ਨਿਰੰਜਨ ਬੋਹਾ ,ਸੁਰਿੰਦਰਪ੍ਰੀਤ ਘਣੀਆ, ਪਰਗਟ ਸਤੌਜ ਅਤੇ ਡਾ਼ ਤਰਸਪਾਲ ਕੌਰ ਹੋਣਗੇ। ਇਹ ਪ੍ਰੋਗਰਾਮ ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ,ਕਨਵੀਨਰ ਡਾ.ਕੁਲਦੀਪ ਸਿੰਘ ਦੀਪ, ਜਰਨਲ ਸਕੱਤਰ ਡਾ਼ ਰਵੇਲ ਸਿੰਘ,ਕਾਲਜ ਕੋਆਰਡੀਨੇਟਰ ਡਾ਼ ਕੁਲਵਿੰਦਰ ਸਿੰਘ ਸਰਾਂ ਅਤੇ ਕੋਆਰਡੀਨੇਟਰ ਸੱਤਪਾਲ ਭੀਖੀ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ । ਇਸ ਦੋ-ਰੋਜ਼ਾ ਪ੍ਰੋਗਰਾਮ ਦੇ ਪਹਿਲੇ ਦਿਨ ਉਦਘਾਟਨੀ ਸੈਸ਼ਨ ਤੋਂ ਬਾਅਦ, ਯੁਵਾ ਗਲਪਕਾਰੀ, ਯੁਵਾ ਸਮੀਖਿਆ ਅਤੇ ਯੁਵਾ ਨਾਟਕ, ਰੰਗ-ਮੰਚ ਤੇ ਸਿਨੇਮਾ ਸਬੰਧੀ,ਵੱਖ-ਵੱਖ ਸ਼ਖਸ਼ੀਅਤਾਂ ਆਪਣੇ ਵਿਚਾਰ ਪੇਸ਼ ਕਰਨਗੀਆਂ, ਜਿਨ੍ਹਾਂ ਵਿੱਚ ਕਿ ਡਾ. ਇੰਦਰਪ੍ਰੀਤ ਧਾਮੀ, ਡਾ.ਹਰਵਿੰਦਰ ਸਿੰਘ ਅਤੇ ਡਾ.ਕੁਲਦੀਪ ਸਿੰਘ ਦੀਪ ਇਹਨਾਂ ਪ੍ਰੋਗਰਾਮਾਂ ਦੇ ਸੰਚਾਲਕ ਵਜੋਂ ਭੂਮਿਕਾ ਨਿਭਾਉਣਗੇ।ਟਿੱਪਣੀਕਾਰ ਵਜੋਂ ਜਸਪਾਲ ਮਾਨਖੇੜਾ, ਡਾ.ਦਵਿੰਦਰ ਬੋਹਾ ਅਤੇ ਰਾਜੀਵ ਸ਼ਰਮਾ ਸ਼ਾਮਿਲ ਹੋਣਗੇ। ਇਨਾਂ ਵੱਖ-ਵੱਖ ਪੈਨਲਾਂ ਵਿਚੋਂ ਯੁਵਾ ਗਲਪਕਾਰੀ ਲਈ ਸਿਮਰਨ ਧਾਲੀਵਾਲ ,ਜਸਵਿੰਦਰ ਧਰਮਕੋਟ, ਕਮਲ ਸੇਖੋਂ, ਪ੍ਰੀਤ ਕੈਂਥ ਅਤੇ ਕੁਲਵਿੰਦਰ ਕੌਸ਼ਲ ,ਯੁਵਾ ਸਮੀਖਿਆ ਲਈ ਡਾ.ਅਮਰਜੀਤ ਸਿੰਘ, ਪ੍ਰੋ.ਕੁਲਦੀਪ ਸਿੰਘ, ਡਾ. ਬੀਰਬਲ ਸਿੰਘ ਅਤੇ ਪ੍ਰੋ.ਰਵਿੰਦਰ ਸੰਧੂ ,ਯੁਵਾ ਨਾਟਕ ,ਰੰਗ-ਮੰਚ ਤੇ ਸਿਨੇਮਾ ਲਈ ਡਾ.ਜਗਦੀਪ ਸੰਧੂ,ਡਾ.ਕੁਲਵੀਰ ਮਲਿਕ, ਬਲਰਾਜ ਸਾਗਰ ਅਤੇ ਡਾ.ਗੁਰਜੀਤ ਕੌਰ ਵਿਚਾਰ ਵਟਾਂਦਰਾ ਕਰਨਗੇ। ਇਸ ਦੌਰਾਨ ਨਾਟਕ ‘ਭਾਸ਼ਾ ਵਹਿੰਦਾ ਦਰਿਆ’, ਸਿਰਜਣਾ ਆਰਟ ਗਰੁੱਪ,ਰਾਏਕੋਟ ਵੱਲੋਂ ਨਿਰਦੇਸ਼ਕ ਡਾ . ਕੰਵਲ ਢਿੱਲੋਂ ਅਤੇ ਡਾ.ਸੋਮਪਾਲ ਹੀਰਾ ਦੁਆਰਾ ਪੇਸ਼ ਕੀਤਾ ਜਾਵੇਗਾ। ਇਨ੍ਹਾਂ ਵੱਖ-ਵੱਖ ਪੈਨਲਾਂ ਦੀ ਪ੍ਰਧਾਨਗੀ ਦਰਸ਼ਨ ਜੋਗਾ, ਡਾ.ਸੁਖਦੇਵ ਸਿੰਘ ਸਿਰਸਾ ,ਡਾ.ਅਮਰਜੀਤ ਗਰੇਵਾਲ, ਡਾ.ਸਤੀਸ਼ ਕੁਮਾਰ ਵਰਮਾ ਦੁਆਰਾ ਕੀਤੀ ਜਾਵੇਗੀ। ਪ੍ਰੋਗਰਾਮ ਦੇ ਦੂਸਰੇ ਦਿਨ ਯੁਵਾ-ਵਾਰਤਕ, ਯੁਵਾ-ਸ਼ਾਇਰੀ ਅਤੇ ਅਨੁਵਾਦ ਵਿਸ਼ਿਆਂ ਉੱਪਰ ਚਰਚਾ ਕੀਤੀ ਜਾਵੇਗੀ । ਜਿਸ ਦੌਰਾਨ ਗੁਰਮੀਤ ਕੜਿਆਲਵੀ ,ਵਿਸ਼ਾਲ ਅਤੇ ਡਾ.ਬੂਟਾ ਸਿੰਘ ਚੌਹਾਨ ਪ੍ਰਧਾਨਗੀ ਕਰਨਗੇ । ਟਿੱਪਣੀਕਾਰ ਵਜੋਂ ਐਚ. ਐਸ. ਡਿੰਪਲ, ਸਵਰਨਜੀਤ ਸਵੀ ਅਤੇ ਡਾ.ਕੁਮਾਰ ਸੁਸ਼ੀਲ ਸ਼ਾਮਿਲ ਹੋਣਗੇ।ਦੂਸਰੇ ਦਿਨ ਦੇ ਪ੍ਰੋਗਰਾਮ ਦਾ ਸੰਚਾਲਨ ਗੁਰਨੈਬ ਮਘਾਣੀਆ, ਸਤਪਾਲ ਭੀਖੀ ਅਤੇ ਡਾ.ਮਲਕੀਤ ਸਿੰਘ ਦੁਆਰਾ ਕੀਤਾ ਜਾਵੇਗਾ। ਯੁਵਾ ਵਾਰਤਕ ਪੈਨਲ ਵਿੱਚ ਵੀਰ ਦਵਿੰਦਰ, ਚਿੱਟਾ ਸਿੱਧੂ, ਸੈਮ ਗੁਰਵਿੰਦਰ, ਡਾ.ਕੁਲਵਿੰਦਰ ਸਰਾਂ,ਜੈਸੀ ਬਰਾੜ,ਵਿਚਾਰ-ਵਟਾਂਦਰਾ ਕਰਨਗੇ। ਡਾ.ਅਰਵਿੰਦਰ ਕਾਕੜਾ, ਡਾ.ਤਰਸਪਾਲ ਕੌਰ, ਵਾਹਿਦ ਅਤੇ ਮਨਪ੍ਰੀਤ ਅਚਾਨਕ ਯੁਵਾ-ਸ਼ਾਇਰੀ ਪੈਨਲ ਵਿੱਚ ਵਿਚਾਰ ਵਟਾਂਦਰਾ ਕਰਨਗੇ।ਸਵਾਮੀ ਸਰਬਜੀਤ, ਜਗਦੀਸ਼ ਰਾਏ ਕੁਲਰੀਆਂ, ਸੁਮੀਤ ਸਮੀ ਅਨੁਵਾਦ ਵਿਸ਼ੇ ਉਪਰ ਵਿਚਾਰ ਚਰਚਾ ਕਰਨਗੇ। ਇਸ ਤੋਂ ਇਲਾਵਾ ਕਵੀ ਦਰਬਾਰ ਵੀ ਲਗਾਇਆ ਜਾਵੇਗਾ ਜਿਸ ਵਿੱਚ ਬਲਵਿੰਦਰ ਚਹਿਲ, ਕਮਲਜੀਤ ਕਵਰ, ਕੁਲਵਿੰਦਰ ਬੱਛੋਆਣਾ, ਇੱਕਬਾਲ ਸੋਮੀਆ, ਮੀਨਾ ਮਹਿਰੋਕ, ਸ਼ਮਿੰਦਰ ਕੌਰ ਬਰਾੜ, ਅਰਜਪ੍ਰੀਤ, ਸਤਪਾਲ ਚਹਿਲ, ਗੁਸਤਾਖ ਜ਼ਿਹਨ, ਰਣਜੀਤ ਗੌਰਵ, ਸੁਰਜੀਤ ਸਿਰੜੀ, ਹਸਨ ਹਬੀਬ, ਕਮਲ ਬਾਲਦ ਕਲਾਂ, ਵਿਰਕ ਪੁਸ਼ਪਿੰਦਰ, ਰਿਸ਼ੀ ਹਿਰਦੇਪਾਲ, ਮਨਜੀਤ ਸੂਖਮ, ਪਰਮਜੀਤ ਢਿੱਲੋਂ, ਗੁਰਦੀਪ ਗਾਮੀਵਾਲਾ, ਰਜਿੰਦਰ ਸਿੰਘ ਚਹਿਲ, ਜੀਤ ਹਰਜੀਤ, ਪਰਮਜੀਤ ਸੇਖੂਪੁਰ, ਰਾਣੀ ਗੰਡੂਆਂ, ਲਖਵਿੰਦਰ ਹਾਕਮ ਵਾਲਾ, ਅਕਿਰਤੀ ਕੌਸ਼ਲ,ਕੁਲਵਿੰਦਰ ਵਿਰਕ, ਗੁਲਾਬ ਸਰਾਰੀ ਅਤੇ ਗਗਨਦੀਪ ਸੰਗਰੂਰ ਸ਼ਾਮਲ ਹੋਣਗੇ। ਇਸ ਕਵੀ ਦਰਬਾਰ ਪ੍ਰੋਗਰਾਮ ਦਾ ਸੰਚਾਲਨ ਦੀਪਕ ਧਲੇਵਾਂ ਕਰਨਗੇ। ਕਾਲਜ ਪ੍ਰਿੰਸੀਪਲ ਡਾ.ਕੁਲਦੀਪ ਸਿੰਘ ਬੱਲ ਵੱਲੋਂ,ਇਸ ਪ੍ਰੋਗਰਾਮ ਵਿੱਚ ਪਹੁੰਚਣ ਲਈ ਸਭ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਕਾਲਜ ਚੇਅਰਮੈਨ ਸ.ਏਕਮਜੀਤ ਸਿੰਘ ਸੋਹਲ ਨੇ ਅਕਾਦਮੀ ਨੂੰ ਇਸ ਉਤਸਵ ਲਈ ਵਧਾਈ ਦਿੰਦਿਆਂ,ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿਵਾਇਆ।