28 ਮਾਰਚ, ਦੇਸ ਪੰਜਾਬ ਬਿਊਰੋ: ਸ਼੍ਰੌਮਣੀ ਅਕਾਲੀ ਦਲ ਫਤਿਹ ਦੇ ਕੌਮੀ ਪ੍ਰਧਾਨ ਸਰਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ਲੋਕ ਸਭਾ ਦੀ ਚੋਣ ਲੜਨ ਦੇ ਲਈ ਉਮੀਦਵਾਰ ਵਜੋਂ ਐਲਾਨ ਕੀਤਾ ਗਿਆ, ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ਼੍ਰੌਮਣੀ ਅਕਾਲੀ ਦਲ ਫਤਿਹ ਦੇ ਕੌਮੀ ਜਨਰਲ ਸਕੱਤਰ ਭਾਈ ਸੁਖਚੈਨ ਸਿੰਘ ਅਤਲਾ ਨੇ ਕਿਹਾ ਕਿ ਲੋਕ ਸਭਾ ਹਲਕਾ ਸੰਗਰੂਰ ਦੀ ਅਵਾਮ ਦੀ ਆਵਾਜ਼ ਨੂੰ ਵੇਖਦੇ ਹੋਏ ਪਾਰਟੀ ਦੇ ਕੌਮੀ ਪ੍ਰਧਾਨ ਸਰਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜੀ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਅਤੇ ਸਰਬ ਸਾਂਝੇ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਸ੍ਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ 1 ਅਪ੍ਰੈਲ ਨੂੰ ਗੁਰੂਦੁਆਰਾ ਮਸਤੂਆਣਾ ਸਾਹਿਬ ਤੋਂ ਅਰਦਾਸ ਕਰਕੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ ਉਹਨਾਂ ਕਿਹਾ ਕਿ ਸੰਗਰੂਰ ਵਾਸੀਆਂ ਨੇ ਕਾਂਗਰਸ ਨੂੰ ਵੀ ਵੇਖ ਲਿਆ, ਬਾਦਲਾਂ ਨੂੰ ਵੀ ਵੇਖ ਲਿਆ ਹੋਰ ਪਾਰਟੀਆਂ ਨੂੰ ਵੀ ਅਜਮਾ ਕੇ ਵੇਖ ਲਿਆ ਇੱਥੇ ਸਿਮਰਨਜੀਤ ਸਿੰਘ ਮਾਨ ਨੂੰ ਵੀ ਦੋ ਵਾਰ ਜਤਾ ਕੇ ਵੇਖ ਲਿਆ ਉਨਾਂ ਕਿਹਾ ਕਿ ਇੱਕ ਬੇਦਾਗ ਸ਼ਖਸੀਅਤ ਜਿਸ ਨੂੰ ਸੰਗਰੂਰ ਦਾ ਬੱਚਾ ਬੱਚਾ ਜਾਣਦਾ ਹੈ। ਜਿਹੜਾ ਗਲੀਆਂ ਦੇ ਵਿੱਚ ਘੁੰਮ ਕੇ ਕੌਮ ਦਾ ਪ੍ਰਚਾਰ ਕਰਦਾ ਰਿਹਾ ਹੈ ਉਹ ਬੇਦਾਗ ਲੀਡਰ ਹੁਣ ਸੰਗਰੂਰ ਤੋਂ ਚੋਣ ਲੜਨ ਜਾਂ ਰਿਹਾ ਹੈ । ਹੁਣ ਸੰਗਰੂਰ ਵਾਸੀਆਂ ਦਾ ਫਰਜ਼ ਬਣਦਾ ਹੈ ਤੁਸੀਂ ਸਾਰਿਆਂ ਨੂੰ ਅਜਮਾ ਕੇ ਵੇਖ ਚੁੱਕੇ ਹੋ ਇੱਕ ਵਾਰ ਪੰਥਕ ਸੋਚ ਰੱਖਣ ਵਾਲੇ ਬੇਦਾਗ ਲੀਡਰ ਜਿਸ ਨੇ ਆਪਣੀ 65 ਕਿੱਲੇ ਜਮੀਨ ਪੰਥ ਤੇ ਪੰਜਾਬ ਤੋਂ ਵਾਰ ਦਿੱਤੀ ਜਿਹੜਾ 365 ਦਿਨ ਸਾਲ ਦੇ ਹੁੰਦੇ ਹਨ ਅਤੇ ਉਹ ਪੰਜ ਕੁ ਰਾਤਾ ਹੀ ਆਪਣੇ ਘਰ ਗੁਜ਼ਾਰਦਾ ਹੈ। ਬਾਕੀ ਪੂਰਾ ਸਾਲ ਦਿਨ ਰਾਤ ਪੰਜਾਬ ਦੇ ਪਿੰਡਾਂ ਵਿੱਚ ਘੁੰਮਦਾ ਹੋਇਆ ਗਲੀਆਂ ਵਿੱਚ ਘੁੰਮਦਾ ਪੰਜਾਬ ਦੇ ਦਰਦ ਨੂੰ ਲੈ ਕੇ ਹੱਕਾ ਦਿੰਦਾ ਹੋਇਆ ਆਪਾਂ ਸਾਰਿਆਂ ਨੂੰ ਜਗਾ ਰਿਹਾ ਹੈ ਆਓ ਸਾਰੇ ਰਲ ਕੇ ਉਸ ਕੌਮ ਦੇ ਮਹਾਨ ਜਰਨੈਲ ਘੱਟ ਗਿਣਤੀਆ ਦੇ ਮਸੀਹਾ ਮੁਸਲਮਾਨਾਂ ਦਾ ਚਹੇਤਾ ਸਿੱਖਾਂ ਦਾ ਚਹੇਤਾ ਹਿੰਦੂਆਂ ਦਾ ਚਹੇਤਾ ਇਸਾਈਆਂ ਦਾ ਚਹੇਤਾ ਇੱਕ ਵਾਰ ਸੰਗਰੂਰ ਲੋਕ ਸਭਾ ਦੀ ਵਾਗ ਡੋਰ ਉਸ ਨੂੰ ਫੜਾਈਏ ਤਾਂ ਜੋ ਪਤਾ ਲੱਗ ਸਕੇ ਸੰਗਰੂਰ ਦੇ ਲੋਕਾਂ ਨੇ ਅਸਲ ਪੰਥਕ ਲੀਡਰ ਨੂੰ ਚੁਣਿਆ ਹੈ ਜੋ ਪਾਰਲੀਮੈਂਟ ਦੇ ਵਿੱਚ ਜਾ ਕੇ ਸੰਗਰੂਰ ਦਾ ਤੇ ਪੰਜਾਬ ਪੱਖੀ ਮਸਲਿਆਂ ਦਾ ਹੱਲ ਕਰਵਾਏਗਾ |