ਨਵ-ਨਿਯੁਕਤ ਮੈਂਬਰਾਂ ਨੇ ਮਿਸ਼ਨ ਅਪਰਾਧ ਮੁਕਤ ਭਾਰਤ ਦਾ ਨਾਰਾ ਕੀਤਾ ਬੁਲੰਦ।
26 ਮਾਰਚ (ਨਾਨਕ ਸਿੰਘ ਖੁਰਮੀ) ਮਾਨਸਾ: ਆਲ ਇੰਡੀਆ ਐਂਟੀ ਟੈਰੋਰਿਸਟ ਐਂਟੀ ਕ੍ਰਾਈਮ ਫਰੰਟ ਵੱਲੋ ਸ਼੍ਰੀ ਅਮਨ ਗਰਗ ਸੂਲਰ ਰਾਸ਼ਟਰੀ ਪ੍ਰਮੁੱਖ ਦੇ ਦਿਸ਼ਾ ਨਿਰਦੇਸ਼ ਤਹਿਤ ਮਾਨਸਾ ਟੀਮ ਵੱਲੋਂ ਮਿਸ਼ਨ ਅਪਰਾਧ ਮੁਕਤ ਭਾਰਤ ਤਹਿਤ ਫਰੰਟ ਚ ਨਵੀਆਂ ਭਰਤੀਆਂ ਜਾਰੀ ਹਨ। ਜਿਸ ਅਧੀਨ ਪੰਜਾਬ ਦੇ ਅਲੱਗ ਅਲੱਗ ਜਿਲਿਆ ਚੋਂ ਅੱਠ ਨਵੇਂ ਮੈਬਰ ਭਰਤੀ ਕੀਤੇ ਗਏ ਜਿਨ੍ਹਾਂ ਨੂੰ ਫਰੰਟ ਦੀ ਕੈਸ਼ੀਅਰ ਮੈਡਮ ਸ਼ਾਲੂ ਜਿੰਦਲ ਨੇ ਜੀ ਆਇਆ ਕਿਹਾ। ਨਾਲ ਹੀ ਨਵਨਿਯੁਕਤ ਮੈਂਬਰਾਂ ਨੇ ਅਪਰਾਧ ਮੁਕਤ ਭਾਰਤ ਦੇ ਨਾਰੇ ਬੁਲੰਦ ਕੀਤੇ।
ਇਸ ਮੌਕੇ ਹਰਨਾਮ ਸਿੰਘ ਰਿਟਾਇਰਡ ਬਿਜਲੀ ਬੋਰਡ ਬਠਿੰਡਾ,ਮਲਕੀਤ ਕੌਰ ਬਠਿੰਡਾ,ਹੰਸ ਰਾਜ ਸਰਦੂਲਗੜ੍ਹ,ਬੰਟੀ ਫਤਿਆਬਾਦ,ਗੁਰਪ੍ਰੀਤ ਸਿੰਘ ਕੌੜੀਵਾੜਾ,ਵਿਵੇਂਦਰ ਸਿੰਘ ਮੰਡੀ ਕਾਲਿਆਂਵਾਲੀ, ਚੰਦ੍ਰੇਸ਼ ਸਰਦੂਲਗੜ੍ਹ ਅਤੇ ਅਨੂ ਰਾਣੀ ਮਾਨਸਾ ਫਰੰਟ ਚ ਸ਼ਾਮਿਲ ਹੋਏ।
ਕੈਸ਼ੀਅਰ ਮੈਡਮ ਸ਼ਾਲੂ ਜਿੰਦਲ ਸਮੇਤ ਪੰਜਾਬ ਪ੍ਰਧਾਨ ਰਾਜ ਕੁਮਾਰ ਜਿੰਦਲ,ਨਾਨਕ ਸਿੰਘ ਖੁਰਮੀ ਜਰਨਲ ਸਕੱਤਰ ਪੰਜਾਬ ,ਮਿਸ ਸੀਮਾ ਭਾਰਗਵ ਚੇਅਰਪਰਸਨ ਮਹਿਲਾ ਵਿੰਗ ਮਾਨਸਾ ਤੇ ਰੇਖਾ ਰਾਣੀ ਦਿਹਾਤੀ ਪ੍ਰਧਾਨ ਸਰਦੂਲਗੜ੍ਹ ਨੇ ਨਵੇਂ ਆਏ ਮੈਂਬਰਾ ਦਾ ਨਿੱਘਾ ਸਵਾਗਤ ਕੀਤਾ, ਇਸ ਮੌਕੇ ਫਰੰਟ ਦੇ ਮੈਂਬਰ ਸੋਮਨਾਥ, ਲਖਵਿੰਦਰ ਸਿੰਘ,ਅਨਮੋਲ ਪ੍ਰੀਤ ਕੌਰ ਅਤੇ ਲਖਵਿੰਦਰ ਕੌਰ ਵੀ ਹਾਜਰ ਸਨ।