24 ਮਾਰਚ (ਸੋਨੂੰ ਕਟਾਰੀਆ) ਮਾਨਸਾ: ਸਿਹਤ ਵਿਭਾਗ ਮਾਨਸਾ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾ ਹੇਠ ਮਨਾਏ ਗਏ ਜਿਲਾ ਪੱਧਰੀ ਵਿਸ਼ਵ ਤਪਦਿਕ ਦਿਵਸ ਮੌਕੇ ਸੰਬੋਧਨ ਕਰਦਿਆਂ ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਨੇ ਕਿਹਾ ਹੈ ਕਿ ਪੂਰੇ ਜਿਲੇ ਵਿਚ ਟੀ.ਬੀ.ਦੀ ਬਿਮਾਰੀ ਦੀ ਰੋਕਥਾਮ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਜਿਲੇ ਵਿਚ ਇਸ ਬਿਮਾਰੀ ਦੇ ਵਿਰੁੱਧ ਚੇਤਨਾ ਮੁਹਿੰਮ ਵੀ ਵੱਡੀ ਪੱਧਰ ਤੇ ਚਲਾਈ ਜਾ ਰਹੀ ਹੈ। ‘ਟੀ.ਬੀ. ਹਾਰੇਗਾ, ਦੇਸ਼ ਜਿਤੇਗਾ’ਦੇ ਸਲੋਗਨ ਤਹਿਤ ਜਿਲੇ ਦੇ ਸਾਰੇ ਸਬ ਸੈਂਟਰਾ ਵਿਚ ਟੀ.ਬੀ. ਜਾਗਰੂਕਤਾ ਸੈਮੀਨਾਰ ਕੀਤੇ ਜਾ ਰਾਹੇ ਹਨ । ਉਨ੍ਹਾਂ ਕਿਹਾ ਕਿ ਤਪਦਿਕ ਦੇ ਖਾਤਮੇ ਲਈ ਸਰਕਾਰ ਵੱਲੋ 2025 ਤੱਕ ਦੇਸ਼ ਨੂੰ ਟੀ. ਬੀ. ਮੁਕਤ ਕਰਨ ਦਾ ਟੀਚਾ ਰੱਖਿਆ ਹੈ ਅਤੇ ਇਸ ਨੂੰ ਹਾਸਿਲ ਕਰਨ ਲਈ ਇਕ ਜਨ ਅੰਦੋਲਨ ਦੀ ਜਰੂਰਤ ਹੈ ਜਿਸ ਵਿੱਚ ਸਰਕਾਰ ਦੇ ਨਾਲ ਨਾਲ ਆਮ ਲੋਕਾਂ ਦਾ ਸਹਿਯੋਗ ਵੀ ਬਹੁਤ ਜਰੂਰੀ ਹੈ । ਉਨਾ ਜਿਲੇ ਦੀਆਂ ਸਮੂਹ ਸਮਾਜ ਸੈਵੀ ਸੰਸਥਾਵਾਂ ਨੂੰ ਇਸ ਵਿਚ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਡਾ. ਰਾਏ ਨੇ ਅੱਗੇ ਕਿਹਾ ਕਿ ਹਰ ਇਕ ਟੀ ਬੀ ਮਰੀਜ ਨੂੰ ਸਰਕਾਰ ਵੱਲੋ ਇਲਾਜ ਦੌਰਾਨ 500 ਰੁਪਏ ਪ੍ਰਤੀ ਮਹੀਨਾ ਪੋਸ਼ਟਿਕ ਖੁਰਾਕ ਲਈ ਬੈਂਕ ਖਾਤੇ ਰਾਹੀਂ ਦਿੱਤੇ ਜਾਦੇ ਹਨ ਤਾਂ ਜੋ ਮਰੀਜ ਤੰਦਰੁਸਤ ਅਤੇ ਸਿਹਤਮੰਦ ਹੋ ਸਕਣ । ਇਹ ਪੌਸ਼ਣ ਸਹਾਇਤਾ ਉਦੋਂ ਤਕ ਮਿਲਦੀ ਹੈ ਜਦੋਂ ਤਕ ਟੀ.ਬੀ. ਦਾ ਇਲਾਜ ਚਲਦਾ ਹੈ। ਉਨਾਂ ਅੱਗੇ ਕਿਹਾ ਕਿ ਹੁਣ ਗਰਭਵਤੀ ਔਰਤਾਂ ਅਤੇ ਬਾਂਝਪਣ ਵਾਲੀਆਂ ਔਰਤਾਂ ਜਦੋਂ ਵੀ ਉਹ ਸਰਕਾਰੀ ਸਿਹਤ ਕੇਂਦਰ ਵਿਚ ਆਪਣੇ ਐਂਟੀ ਨੇਟਲ ਚੈੱਕਅੱਪ ਲਈ ਆਉਂਦੀਆਂ ਹਨ ਤਾਂ ਉਸ ਸਮੇਂ ਉਨ੍ਹਾਂ ਦੀ ਟੀ.ਬੀ. ਸਬੰਧੀ ਸਕਰੀਨਿੰਗ ਵੀ ਕੀਤੀ ਜਾਂਦੀ ਹੈ । ਉਨ੍ਹਾਂ ਹੋਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਤਪਦਿਕ ਦੇ ਸਹੀ ਅਤੇ ਜਲਦੀ ਜਾਂਚ ਲਈ ਪੰਜਾਬ ਦੇ ਸਾਰੇ ਜਿਲਾਂ ਹਸਪਤਾਲਾ ਵਿੱਚ ਬਲੱਗਮ ਦੀ ਜਾਂਚ , ਛਾਤੀ ਦਾ ਐਕਸਰੇ , ਸੀ ਬੀ ਨੈਟ ਮਸ਼ੀਨ ਅਤੇ ਟਰੂਨੈਟ ਮਸ਼ੀਨਾ ਰਾਹੀਂ ਇਸ ਬਿਮਾਰੀ ਦੇ ਟੈਸਟ ਅਤੇ ਇਲਾਜ ਬਿਲਕੁਲ ਮੁਫਤ ਹਨ ।
ਡਾ ਨਿਸ਼ੀ ਸ਼ੂਦ ਜਿਲਾ ਟੀ.ਬੀ.ਅਫਸਰ ਨੇ ਟੀ.ਬੀ. ਦੀ ਬਿਮਾਰੀ ਦੇ ਲੱਛਣਾਂ ਅਤੇ ਇਲਾਜ ਬਾਰੇ ਦੱਸਿਆ। ਜ਼ਿਲ੍ਹਾ ਮਾਸ ਮੀਡੀਆ ਅਫਸਰ ਵਿਜੈ ਕੁਮਾਰ ਵੱਲੋਂ ਦੱਸਿਆ ਗਿਆ ਕਿ ਇਸ ਦਿਵਸ ਦੇ ਮਨਾਉਣ ਦਾ ਮੰਤਵ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਕਿ ਲੱਛਣਾਂ ਵਾਲੇ ਮਰੀਜ਼ ਜਲਦੀ ਹੀ ਸਿਹਤ ਸੰਸਥਾ ਵਿੱਚ ਆ ਕੇ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਦਾ ਲਾਹਾ ਲੈ ਸਕਣ ।
‘ਟੀ.ਬੀ. ਹਾਰੇਗਾ, ਦੇਸ਼ ਜਿਤੇਗਾ’ ਤਹਿਤ ਚਲਾਈ ਜਾ ਰਹੀ ਹੈ ਜਿਲੇ ਵਿਚ ਟੀ.ਬੀ. ਵਿਰੁੱਧ ਚੇਤਨਾ ਮੁਹਿੰਮ –ਡਾ. ਰਣਜੀਤ ਸਿੰਘ ਰਾਏ
Highlights
- #mansanews
Leave a comment