21 ਮਾਰਚ (ਗਗਨਦੀਪ ਸਿੰਘ) ਬਠਿੰਡਾ: ਮਾਨਯੋਗ ਸ਼੍ਰੀ ਗੌਰਵ ਯਾਦਵ ਆਈ.ਪੀ.ਐਸ ਡੀ.ਜੀ.ਪੀ.ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਾੜੇ ਅਨਸਰਾ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਅੱਜ ਸ਼੍ਰੀ ਹਰਮਨਬੀਰ ਸਿੰਘ ਗਿੱਲ ਆਈ.ਪੀ.ਐੱਸ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਅਤੇ ਸ਼੍ਰੀ ਅਜੈ ਗਾਂਧੀ ਆਈ.ਪੀ.ਐੱਸ ਐੱਸ.ਪੀ (ਡੀ) ਬਠਿੰਡਾ ਜੀ ਦੀ ਨਿਗਰਾਨੀ ਹੇਠ ਬਠਿੰਡਾ ਸ਼ਹਿਰ ਵਿੱਚ ਸ਼ਰਾਰਤੀ ਅਨਸਰਾਂ ਤੇ ਨਕੇਲ ਕੱਸਣ ਲਈ ਦਿਨ-ਰਾਤ ਪੈਟਰੌਲਿੰਗ ਪਾਰਟੀਆਂ ਵੱਲੋਂ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਗਸਤਾਂ ਕੀਤੀਆਂ ਜਾ ਰਹੀਆਂ ਹਨ।ਮਿਤੀ 17.03.2024 ਨੂੰ ਇੱਕ 09 ਸਾਲਾ ਬੱਚਾ ਪਿੰਡ ਫੂਲ ਜਿਲ੍ਹਾ ਬਠਿੰਡਾ ਤੋਂ ਕਿਸੇ ਨਾਮਲੂਮ ਵਿਅਕਤੀ ਵੱਲੋਂ ਅਗਵਾਹ ਕੀਤਾ ਗਿਆ ਸੀ। ਜਿਸ ਸਬੰਧੀ ਮੁੱਕਦਮਾ ਨੰਬਰ 08 ਮਿਤੀ 18.03.2024 ਅ/ਧ 364ਏ,307, ਆਈ.ਪੀ.ਸੀ ਥਾਣਾ ਫੂਲ ਦਰਜ ਰਜਿਸਟਰ ਕੀਤਾ ਗਿਆ ਸੀ।
ਸ਼੍ਰੀ ਅਜੈ ਗਾਂਧੀ ਐੱਸ.ਪੀ. (ਡੀ) ਬਠਿੰਡਾ ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਅਗਵਾ ਕੀਤੇ ਬੱਚੇ ਦੀ ਤਲਾਸ਼ ਸਬੰਧੀ ਸ.ਡ ਫੂਲ ਅਤੇ ਸੀ.ਆਈ.ਏ ਬਠਿੰਡਾ ਦੀਆ ਟੀਮਾ ਗਠਿਤ ਕੀਤੀਆਂ ਗਈਆਂ ।ਬਠਿੰਡਾ ਪੁਲਿਸ ਨੇ ਅਗਵਾਹ ਹੋਏ ਬੱਚੇ ਦੀ ਤਲਾਸ਼ ਸਬੰਧੀ ਫੂਲ ਤੋ ਲੈ ਕੇ ਆਸ ਪਾਸ ਦੇ ਪਿੰਡਾ ਦੇ ਸੀ.ਸੀ.ਟੀ.ਵੀ ਕੈਮਰੇ ਖੰਘਾਲ ਕੇ ਭਦੌੜ ਜਿਲਾ ਬਰਨਾਲਾ ਤੱਕ ਦੋਸ਼ੀ ਦਾ ਪਿੱਛਾ ਕੀਤਾ ਗਿਆ।ਪਬਲਿਕ ਦੇ ਸਹਿਯੋਗ ਅਤੇ ਸ਼ੋਸਲ ਮੀਡੀਆ ਤੇ ਬੱਚੇ ਦੀਆ ਤਸਵੀਰਾਂ ਵਾਇਰਲ ਕਰਨ ਤੇ ਬੱਚਾ ਸਹੀ ਸਲਾਮਤ ਬਰਾਮਦ ਕਰਵਾ ਕੇ ਵਾਰਸਾਂ ਹਵਾਲੇ ਕੀਤਾ ਗਿਆ।ਬੱਚੇ ਨੂੰ ਅਗਵਾਹ ਕਰਨ ਵਾਲੇ ਵਿਅਕਤੀ ਬਾਰੇ ਪੜਤਾਲ ਕਰਨੀ ਸ਼ੁਰੂ ਕੀਤੀ ਗਈ।ਤੇਜ ਅਤੇ ਸੁਹਿਰਦ ਯਤਨਾ ਤੋ ਬਾਅਦ ਸੀ.ਆਈ.ਏ-1 ਬਠਿੰਡਾ ਦੀ ਟੀਮ ਨੇ ਅਗਵਾਹ ਕਰਨ ਵਾਲੇ ਮੁਲਜਮ ਮੁਹੰਮਦ ਆਰਿਫ ਪੁੱਤਰ ਨਸੀਮ ਅਹਿਮਦ ਵਾਸੀ ਚੰਨਾ ਰੋਡ ਨੇੜੇ ਈਦਗਾਹ, ਦਹਿਲੀਜ ਰੋਡ ਅਹਿਮਦਗੜ੍ਹ ਨੂੰ ਸੋਰਸਾਂ ਅਤੇ ਟੈਕਨੀਕਲ ਮੱਦਦ ਰਾਹੀ ਮਿਤੀ 20.03.2024 ਨੂੰ ਰਾਏਕੋਟ ਤੋ ਅਹਿਮਦਗੜ੍ਹ ਰੋਡ ਪਿੰਡ ਕਿਸ਼ਨਗੜ੍ਹ ਛੰਨਾ ਜਿਲਾ ਲੁਧਿਆਣਾ ਤੋ ਗਿਫਤਾਰ ਕਰਕੇ 02 ਮੋਬਾਇਲ ਵੱਖ ਵੱਖ ਮਾਰਕਾ ਜਿਹਨਾ ਤੋ ਫਰੌਤੀ ਮੰਗਦਾ ਸੀ ਅਤੇ ਬੱਚੇ ਦੀਆ ਵੀਡਿਉ ਬਣਾਈਆ ਸੀ ਅਤੇ ਇੱਕ ਮੋਟਰਸਾਈਕਲ ਮਾਰਕਾ ਸੀ.ਡੀ. ਡੀਲੈਕਸ ਜਿਸ ਪਰ ਬੱਚਾ ਅਗਵਾਹ ਕੀਤਾ ਸੀ ,ਬ੍ਰਾਮਦ ਕਰਵਾਏ ਗਏ। ਮੁਕੱਦਮਾ ਹਜਾ ਵਿੱਚ ਜੁਰਮ 364ਏ,307 ਆਈ.ਪੀ.ਸੀ ਦਾ ਵਾਧਾ ਕੀਤਾ ਗਿਆ।ਮਾਮਲੇ ਦੀ ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਉੱਕਤ ਅਗਵਾਕਾਰ ਨੇ ਬੱਚੇ ਦੀਆ ਵੀਡਿਊਜ ਬਣਾ ਕੇ ਬੱਚੇ ਦਾ ਗਲਾ ਘੁੱਟ ਕੇ ਨਹਿਰ ਪਾਸ ਅਹਿਮਦਗੜ੍ਹ ਨੇੜੇ ਸੁੱਟ ਗਿਆ ਸੀ । ਅਗਵਾਹਕਾਰ ਵੱਲੋ ਬੱਚੇ ਦੀਆ ਵੀਡਿਉ ਨੂੰ ਬੱਚੇ ਦੇ ਮਾਪਿਆ ਨੂੰ ਭੇਜ ਕੇ 50 ਲੱਖ ਰੁਪਏ ਦੀ ਮੰਗ ਕਰਨ ਦੀ ਕੋਸ਼ਿਸ ਕੀਤੀ ਗਈ ਸੀ।ਬੱਚਾ ਉੱਥੋ ਬੇਹੋਸ਼ੀ ਦੀ ਹਾਲਾਤ ਵਿੱਚ ਮਿਲਿਆ ਸੀ।ਦੋਸ਼ੀ ਮੁਹੰਮਦ ਆਰਿਫ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਤੋ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।