18 ਮਾਰਚ (ਰਾਜਦੀਪ ਜੋਸ਼ੀ) ਸੰਗਤ ਮੰਡੀ: ਸੰਗਤ ਮੰਡੀ ਵਿਖੇ ਆਮ ਆਦਮੀ ਪਾਰਟੀ ਦੀ ਇਕ ਮੀਟਿੰਗ ਜਿਲ੍ਹਾ ਪ੍ਰਧਾਨ ਟਰੇਡ ਵਿੰਗ ਸੁਰਿੰਦਰ ਕੁਮਾਰ ਸੰਗਤ ਦੇ ਦਫ਼ਤਰ ਵਿਚ ਕੀਤੀ ਗਈ। ਇਸ ਮੀਟਿੰਗ ਨੂੰ ਪ੍ਰਧਾਨ ਸੁਰਿੰਦਰ ਕੁਮਾਰ ਸੰਗਤ ਨੇ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਨੇ ਕਿਹਾ ਕਿ ਜੋ ਸਮੱਸਿਆਵਾਂ ਵਪਾਰੀਆਂ ਦੀਆਂ ਹੱਲ ਕਰਨ ਲਈ ਬਠਿੰਡਾ ਦਿਹਾਤੀ ਦੀ 31 ਮੈਂਬਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਮੀਟਿੰਗ ਵਿੱਚ 16 ਮੈਂਬਰ ਹਾਜ਼ਰ ਸਨ। ਉਨ੍ਹਾਂ ਦੱਸਿਆ ਕਿ ਛੋਟੇ ਦੁਕਾਨਦਾਰਾਂ ਦੀਆਂ ਸਮੱਸਿਆਂਵਾਂ ਮੌਕੇ ਤੇ ਹੱਲ ਕੀਤੀਆ ਗਈਆ। ਉਨ੍ਹਾਂ ਦੱਸਿਆ ਕਿ ਵਪਾਰੀਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ। ਇਸ ਮੌਕੇ ਨਰੇਸ਼ ਕੁਮਾਰ ਗੋਇਲ, ਬਲਜਿੰਦਰ ਕੁਮਾਰ,ਅਮਿਤ ਕੁਮਾਰ ਤੋਤੀ, ਈਸ਼ਵਰ ਸ਼ਰਮਾ, ਸੁਨੀਲ ਕੁਮਾਰ, ਅੰਮ੍ਰਿਤ ਲਾਲ,ਸੋਮ ਨਾਥ,ਚੇਤਨ ਸਿੰਗਲਾ, ਸੰਦੀਪ ਗਰਗ,ਹੇਮ ਰਾਜ,ਚਰਨ ਦਾਸ, ਸ਼ਾਮ ਲਾਲ ਗਰਗ, ਦਿਨੇਸ਼ ਕੁਮਾਰ ਗੋਇਲ,ਪੇ੍ਮ ਕੁਮਾਰ, ਸੰਜੀਵ ਕੁਮਾਰ,ਰਜਤ ਯਾਦਵ ਆਦਿ ਹਾਜ਼ਰ ਸਨ।