16 ਮਾਰਚ (ਰਿੰਪਲ ਗੋਲਣ) ਭਿੱਖੀਵਿੰਡ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਲਾਕੇ ਵਿੱਚ ਅਮਨ-ਸ਼ਾਂਤੀ ਕਾਇਮ ਰੱਖਣ ‘ਤੇ ਸਮਾਜ ਵਿਰੋਧੀ ਅਨਸਰਾਂ ‘ਤੇ ਨਕੇਲ ਕੱਸਣ ਦੇ ਮਕਸਦ ਨਾਲ ਜਿਲ੍ਹਾਂ ਡਿਪਟੀ ਕਮਿਸ਼ਨਰ ਕਮ. ਜਿਲ੍ਹਾਂ ਚੋਂਣ ਅਫ਼ਸਰ ਸੰਦੀਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਏਪੀਆਰਓ ਵਰਿੰਦਰਪਾਲ ਬਾਜਵਾ ‘ਤੇ ਡੀ.ਐਸ.ਪੀ ਭਿੱਖਵਿੰਡ ਪ੍ਰੀਤ ਇੰਦਰ ਸਿੰਘ ਸਮੇਤ ਐੱਸ.ਐੱਚ.ਓ ਭਿੱਖੀਵਿੰਡ ਮੋਹਿਤ ਕੁਮਾਰ ਨੇ ਪੁਲਸ ਫੋਰਸ ਨਾਲ ਭਿੱਖੀਵਿੰਡ ਵਿੱਚ ਪੈਦਲ ਫਲੈਂਗ ਮਾਰਚ ਕੀਤਾ । ਇਸ ਮੌਕੇ ਏਪੀਆਰਓ ਵਰਿੰਦਰਪਾਲ ਬਾਜਵਾ ਤੇ ਡੀ.ਐਸ.ਪੀ ਪ੍ਰੀਤ ਇੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਨਿਰਵਿਘਨ ਕਰਾਉਣ ਲਈ ਪੁਲਸ ਫੋਰਸ ਵਚਨਬੱਧ ਹੈ। ਉਹਨਾਂ ਸਮੁੱਚੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਭੈਅ ਤੋਂ ਆਪਣੇ ਯੋਗ ਉਮੀਦਵਾਰ ਨੂੰ ਆਪਣਾ ਕੀਮਤੀ ਵੋਟ ਪਾ ਸਕਦੇ ਹਨ ਅਤੇ ਪੁਲਸ ਫੋਰਸ ਵੋਟਰ ਦੀ ਰਖਵਾਲੀ ਲਈ 24 ਘੰਟੇ ਤਤਪਰ ਹੈ । ਇਸ ਮੌਕੇ ਐੱਸ.ਐੱਚ.ਓ ਸ਼ਮਸ਼ੇਰ ਸਿੰਘ ਖੇਮਕਰਨ, ਐੱਸ.ਐੱਚ.ਓ ਵਲਟੋਹਾ ਮੈਡਮ ਸੁਨੀਤਾ ਬਾਵਾ, ਐੱਸ.ਐੱਚ.ਓ ਵਿਨੋਦ ਕੁਮਾਰ ਖਾਲੜਾ, ਏ.ਐੱਸ.ਆਈ ਬਲਬੀਰ ਸਿੰਘ, ਏ.ਐੱਸ.ਆਈ ਰੇਸ਼ਮ ਸਿੰਘ,ਹੈੱਡ ਕਾਂਸਟੇਬਲ ਪ੍ਰਦੀਪ ਕੁਮਾਰ, ਹੈੱਡ ਕਾਂਸਟੇਬਲ ਗੁਰਪਾਲ ਸਿੰਘ,ਆਦਿ ਪੁਲਸ ਮੁਲਾਜ਼ਮ ਹਾਜ਼ਰ ਸਨ।