12 ਮਾਰਚ (ਰਿੰਪਲ ਗੋਲਣ) ਭਿੱਖੀਵਿੰਡ: ਨੰਬਰਦਾਰ ਗਾਲਬ ਯੂਨੀਅਨ 169 ਦੀ ਮੀਟਿੰਗ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਗਾਲਬ ਦੀ ਰਹਿਨੁਮਾਈ ਹੇਠ ਤਹਿਸੀਲ ਕੰਪਲੈਕਸ ਭਿੱਖੀਵਿੰਡ ਵਿੱਚ ਹੋਈ। ਇਸ ਮੌਕੇ ਹਲਕੇ ਅੰਦਰ ਨੰਬਰਦਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਵਿਚਾਰ ਵਟਾਂਦਰਾ ਕਰਨ ਤੋਂ ਇਲਾਵਾ ਯੂਨੀਅਨ ਦੇ ਵਿਸਥਾਰ ਸਮੇਤ ਅਨੇਕਾਂ ਮੁੱਦਿਆਂ ‘ਤੇ ਗੱਲਬਾਤ ਕੀਤੀ ਗਈ। ਇਸ ਮੌਕੇ ਆਪਣੇ ਸੰਬੋਧਨ ਵਿੱਚ ਨੰਬਰਦਾਰ ਕੰਬੋਕੇ ਕੁਲਵਿੰਦਰ ਸਿੰਘ ਨੇ ਕਿਹਾ ਕਿ ਆਪਣੇ ਹੱਕ ਲੈਣ ਲਈ ਸੂਬੇ ਦੀਆਂ ਸਮੂਹ ਨੰਬਰਦਾਰ ਜਥੇਬੰਦੀਆਂ ਨੂੰ ਇੱਕਜੁੱਟ ਹੋ ਕੇ ਪੰਜਾਬ ਸਰਕਾਰ ਖਿਲਾਫ਼ ਸੰਘਰਸ਼ ਕਰਨਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪਾਸੋਂ ਸੂਬੇ ਦੇ ਸਾਰੇ ਤਹਿਸੀਲ ਕੰਪਲੈਕਸਾਂ ਵਿੱਚ ਨੰਬਰਦਾਰਾਂ ਨੂੰ ਵੱਖਰੇ ਕਮਰੇ ਅਲਾਟ ਕਰਨ, ਨੰਬਰਦਾਰਾਂ ਦੇ ਮਾਣ ਭੱਤੇ ਵਿੱਚ ਵਾਧਾ ਕਰਨ ਤੇ ਨੰਬਰਦਾਰੀ ਜੱਦੀ ਪੁਸ਼ਤੀ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਨੰਬਰਦਾਰ ਗੁਰਪਾਲ ਸਿੰਘ, ਖ਼ਜ਼ਾਨਚੀ ਦਿਲਬਾਗ ਸਿੰਘ,ਮੀਤ ਪ੍ਰਧਾਨ ਮਨਦੀਪ ਸਿੰਘ, ਜਨਰਲ ਸਕੱਤਰ ਸੁਖਚੈਨ ਸਿੰਘ ਪੂਹਲਾ, ਸਲਵਿੰਦਰ ਸਿੰਘ, ਬਲਜਿੰਦਰ ਸਿੰਘ ਨਾਰਲੀ, ਜਗਜੀਤ ਸਿੰਘ ਡਲੀਰੀ, ਅਮਰੀਕ ਸਿੰਘ ਭਿੱਖੀਵਿੰਡ, ਜੁਗਰਾਜ ਸਿੰਘ ਮਾੜੀਮੇਘਾ,ਹਰਚੰਦ ਕਲਸੀ, ਲਖਵਿੰਦਰ ਸਿੰਘ ਉਦੋਕੇ ਆਦਿ ਹਾਜ਼ਰ ਸਨ।