*ਚਾਹਵਾਨ ਵਿਅਕਤੀਆਂ ਨੂੰ ਬੋਲੀ ਵਿਚ ਸ਼ਾਮਿਲ ਹੋਣ ਦੀ ਅਪੀਲ
11 ਮਾਰਚ (ਕਰਨ ਭੀਖੀ) ਮਾਨਸਾ: ਜ਼ਿਲ੍ਹਾ ਖੁਰਾਕ ਤੇ ਸਪਲਾਈਜ਼ ਕੰਟਰੋਲਰ ਸ੍ਰ ਮਨਦੀਪ ਸਿੰਘ ਮਾਨ ਨੇ ਦੱਸਿਆ ਕਿ ਸਰਕਾਰੀ ਰਕਮ ਦੀ ਵਸੂਲੀ ਲਈ ਪਿੰਡ ਕੁਸਲਾ, ਤਹਿਸੀਲ ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ ਵਿਖੇ ਸਥਿਤ ਨਾਨਕ ਰਾਈਸ ਮਿੱਲ ਦੀ ਵਿਕਰੀ ਦੀ ਖੁੱਲ੍ਹੀ ਬੋਲੀ 12 ਮਾਰਚ 2024 ਨੂੰ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਚਾਹਵਾਨ ਵਿਅਕਤੀ ਉਕਤ ਜਾਇਦਾਦ ਦੀ ਬੋਲੀ ਵਿੱਚ ਸ਼ਾਮਿਲ ਹੋ ਕੇ ਜਾਇਦਾਦ ਖਰੀਦ ਕਰ ਸਕਦੇ ਹਨ। ਵੇਰਵੇ ਲਈ ਤਹਿਸੀਲ ਦਫਤਰ ਸਰਦੂਲਗੜ੍ਹ ਜਾਂ ਦਫ਼ਤਰ ਖੁਰਾਕ ਸਪਲਾਈ ਸਰਦੂਲਗੜ੍ਹ/ਮਾਨਸਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।