ਜਲੰਧਰ 29 ਅਗਸਤ
ਦੇਸ਼ ਭਗਤ ਯਾਦਗਾਰ ਹਾਲ ‘ਚ ਬੁੱਧੀਜੀਵੀਆਂ ਵਲੋਂ ਸ਼ੋਕ ਸਭਾ
ਕਹਾਣੀਕਾਰ, ਲੇਖਕ, ਪੱਤਰਕਾਰ, ਆਲੋਚਕ ਅਤੇ ਲੋਕ ਹੱਕਾਂ ਦੇ ਕਾਮੇ ਦੇਸ ਰਾਜ ਕਾਲੀ ਨੂੰ ਅੱਜ ਵਿਸ਼ਾਲ ਕਾਫ਼ਲੇ ਨੇ ਸੇਜ਼ਲ ਅੱਖਾਂ ਨਾਲ਼ ਵਿਦਾਇਗੀ ਦਿੱਤੀ।
ਉਹਨਾਂ ਦੀ ਚਿਖ਼ਾ ਨੂੰ ਉਹਨਾਂ ਦੇ ਸਪੁੱਤਰ ਕਰਨ ਨੇ ਅਗਨੀ ਦਿਖਾਈ।
ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਪ੍ਰਧਾਨ ਅਜਮੇਰ ਸਿੰਘ,ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਵਿੱਤ ਸਕੱਤਰ ਸੀਤਲ ਸਿੰਘ ਸੰਘਾ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ , ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਡਾ. ਸੈਲੇਸ਼ ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ, ਕਮੇਟੀ ਮੈਂਬਰ ਰਣਜੀਤ ਸਿੰਘ ਔਲਖ, ਹਰਵਿੰਦਰ ਭੰਡਾਲ,ਹਰਮੇਸ਼ ਮਾਲੜੀ ਨੇ ਸੂਹੇ ਫੁੱਲਾਂ ਨਾਲ਼ ਸਲਾਮ ਕੀਤੀ।
ਇਸ ਮੌਕੇ
ਸੰਸਕਾਰ ਉਪਰੰਤ ਦੇਸ਼ ਭਗਤ ਯਾਦਗਾਰ ਹਾਲ ਵਿਖੇ ਪੰਜਾਬ ਭਰ ਤੋਂ ਪੁੱਜੇ ਬੁੱਧੀਜੀਵੀਆਂ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਨੇ ਸ਼ੋਕ ਬੈਠਕ ਕੀਤੀ।
ਇਸ ਮੌਕੇ ਮੱਖਣ ਮਾਨ, ਡਾ. ਸੁਰਜੀਤ ਜੱਜ, ਅਜਮੇਰ ਸਿੱਧੂ ਜੱਜ, ਡਾ. ਸਰਵਜੀਤ ਗਿੱਲ, ਗੁਰਮੀਤ ਕੜਿਆਲਵੀ, ਸੀਤਲ ਸਿੰਘ ਸੰਘਾ, ਸੁਰਿੰਦਰ ਕੁਮਾਰੀ ਕੋਛੜ, ਕਮੇਟੀ ਮੈਂਬਰ ਮੰਗਤ ਰਾਮ ਪਾਸਲਾ ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਪ੍ਰਧਾਨ ਅਜਮੇਰ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੇਸ ਰਾਜ ਕਾਲੀ ਦੇ ਪਰਿਵਾਰ ਸਾਕ ਸਬੰਧੀਆਂ ਅਤੇ ਸੰਗੀ ਸਾਥੀਆਂ ਨਾਲ਼
ਦੁੱਖ਼ ਸਾਂਝਾ ਕੀਤਾ ਉੱਥੇ ਕਾਲ਼ੀ ਦੇ ਰਚਨਾ ਸੰਸਾਰ ਅਤੇ ਬਹੁ ਪੱਖੀ ਸਖਸ਼ੀਅਤ ਦੇ ਜੀਵਨ ਤੇ ਗੰਭੀਰ ਵਿਚਾਰਾਂ ਕੀਤੀਆਂ। ਕਮੇਟੀ ਦੇ ਸਾਬਕਾ ਸਕੱਤਰ ਗੁਰਮੀਤ ਨੇ ਸ਼ੋਕ ਸੁਨੇਹਾ ਭੇਜਿਆ।
ਇਸ ਮੌਕੇ ਇਹ ਫੈਸਲਾ ਵੀ ਕੀਤਾ ਗਿਆ ਕਿ ਅਗਲੇ ਦਿਨਾਂ ‘ਚ ਦੇਸ਼ ਭਗਤ ਯਾਦਗਾਰ ਹਾਲ ਵਿਖੇ
ਦੇਸ ਰਾਜ ਕਾਲੀ ਦੀ ਯਾਦ ‘ਚ ਵਿਚਾਰ ਚਰਚਾ ਸਮਾਗਮ ਕੀਤਾ ਜਾਏਗਾ।