ਮਾਨਸਾ 22 ਅਗਸਤ
ਅੱਜ ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਪੰਜਾਬ ਵੱਲੋਂ 28 ਅਗਸਤ ਦੀ ਰੈਲੀ ਦੀਆਂ ਤਿਆਰੀਆਂ ਸਬੰਧੀ ਪਿੰਡ ਸਮਾਓਂ, ਕਣਕ ਵਾਲ ਚਹਿਲਾਂ, ਗੜੱਦੀ , ਬਹਾਦਰਪੁਰ, ਬਰੇਟਾ, ਰੰਘੜਿਆਲ, ਬਰੇਟਾ, ਭੀਖੀ ਵਾਰਡ ਨੰਬਰ 2,13, ਮਾਨਸਾ ਵਾਰਡ ਨੰਬਰ 26,28,15,14, ਮੋਹਰ ਸਿੰਘਵਾਲਾ,ਬੁਢਲਾਡਾ,ਅਕਲੀਆ, ਅਲੀਸ਼ੇਰ, ਅਤਲਾ ਕਲਾਂ, ਨੂਪਗੜ , ਬੁਰਜ਼ ਰਾਠੀ, ਬੁਰਜ਼ ਹਰੀ, ਖੜਕ ਸਿੰਘ ਵਾਲਾ ਆਦਿ ਪਿੰਡਾ ਵਿੱਚ ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਪੰਜਾਬ ਦੀਆਂ ਪੰਜ ਪ੍ਰਚਾਰ ਟੀਮਾਂ ਵੱਲੋਂ ਇਕੱਤਰਤਾ ਕਰਕੇ ਕਮੇਟੀਆਂ ਬਣਾਈਆਂ ਗਈਆਂ ਅਤੇ ਮਾਨ ਸਰਕਾਰ ਵੱਲੋਂ ਮਜਦੂਰਾਂ ਔਰਤਾਂ ਨਾਲ ਕੀਤੇ ਵਾਅਦੇ ਯਾਦ ਕਰਵਾਉਣ ਲਈ ਅਤੇ ਮਜਦੂਰਾਂ ਦੇ ਮੰਗਾ ਮਸਲਿਆਂ ਤੇ ਸਵਾਲਾਂ ਨੂੰ ਲੈਕੇ ਜਿਲ੍ਹਾ ਪੱਧਰੀ ਇੱਕ ਸਰਕਾਰ ਨੂੰ ਘੇਰਾ ਪਾਓਂ ਲਲਕਾਰ ਰੈਲੀ ਕੀਤੀ ਜਾਏਗੀ ।
ਪ੍ਰੈੱਸ ਨੂੰ ਸਾਂਝਾਂ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਗੋਬਿੰਦ ਸਿੰਘ ਛਾਜਲੀ, ਸੂਬਾ ਸਕੱਤਰ ਗੁਰਪ੍ਰੀਤ ਸਿੰਘ ਰੂੜੇਕੇ, ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਨੰਦਗੜ੍ਹ, ਜਿਲ੍ਹਾ ਸਕੱਤਰ ਵਿਜੈ ਕੁਮਾਰ ਭੀਖੀ ਨੇ ਕਿਹਾ ਕਿ ਮਜ਼ਦੂਰ 28 ਅਗਸਤ ਨੂੰ ਮਾਨਸਾ ਵਿਖੇ ਮਜ਼ਦੂਰ ਵਿਰੋਧੀ ਸਰਕਾਰ ਖਿਲਾਫ਼ ਇੱਕ ਵਿਸ਼ਾਲ ਰੈਲੀ ਕਰਕੇ ਮੂੰਹ ਤੌੜ ਜ਼ਵਾਬ ਦੇਣਗੇ । ਜੇਕਰ ਮਾਨ ਨੇ ਮਜ਼ਦੂਰ ਔਰਤਾਂ ਦੇ ਖਾਤਿਆਂ ਵਿੱਚ ਵਾਅਦੇ ਅਨੁਸਾਰ ਇੱਕ ਹਜਾਰ ਰੁਪਏ ਪ੍ਰਤੀ ਮਹੀਨਾ , ਹੜ ਪੀੜਤ ਮਜਦੂਰਾਂ ਨੂੰ ਮੁਆਵਜੇ ਦੇ ਪੈਸੇ ਜਾਰੀ ਨਹੀਂ ਕੀਤੇ ਤਾਂ ਸਰਕਾਰ ਦੀ ਘੇਰਾਬੰਦੀ ਕਰਕੇ ਪਿੰਡਾਂ ਵਿਚ ਆਮ ਆਦਮੀ ਪਾਰਟੀ ਦੇ ਮੰਤਰੀਆਂ ਵਿਧਾਇਕਾਂ ਦੀ ਘੇਰਾਬੰਦੀ ਕੀਤੀ ਜਾਵੇਗੀ।
ਇਸ ਮੌਕੇ ਇਸ ਮੌਕੇ ਤਰਸੇਮ ਬਹਾਦਰਪੁਰ, ਜੀਤ ਸਿੰਘ ਬੋਹਾ, ਬਿੰਦਰ ਕੌਰ ਉਡਤ ਭਗਤ ਰਾਮ, ਹਰਮੇਸ ਸਿੰਘ ਭੰਮੇ, ਸੰਦੀਪ ਕੌਰ ਸਮਾਓ, ਮਲਕੀਤ ਸਮਾਓ, ਕਾਲਾ ਸਮਾਓ,ਕੇਵਲ ਸਿੰਘ ,ਗਗਨ ਖੜਕ ਸਿੰਘ ਵਾਲਾ, ਦਰਸ਼ਨ ਦਾਨੇਵਾਲ, ਜੰਟਾ ਸਿੰਘ, ਕਾਮਰੇਡ ਧਰਮਪਾਲ ਨੀਟਾ,ਯਾਦਵਿੰਦਰ ਸਿੰਘ ਭੀਖੀ, ਰਘਬੀਰ ਭੀਖੀ, ਭੋਲਾ ਸਿੰਘ , ਜਗਸੀਰ ਸਿੰਘ , ਗੁਰਤੇਜ ਸਿੰਘ ਰਾਜਪਾਲ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਇਹ ਹਨ ਮਜ਼ਦੂਰ ਮੰਗਾਂ ਜਿਨ੍ਹਾਂ ਤੇ ਮਾਨਸਾ ਵਿਖੇ ਹੋਵੇਗਾ ਵਿਸ਼ਾਲ ਇੱਕਠ
1. ਔਰਤਾਂ ਨਾਲ ਕੀਤੇ ਵਾਅਦੇ ਅਨੁਸਾਰ 1 ਹਜਾਰ ਰੁਪਏ ਪ੍ਰਤੀ ਮਹੀਨਾ ਅਤੇ ਪਿਛਲੇ 16 ਮਹੀਨੇਂ ਦਾ ਪੈਸਾ ਜਾਰੀ ਕੀਤਾ ਜਾਵੇ।
2. ਬੁਢਲਾਡਾ ਅਤੇ ਸਰਦੂਲਗੜ੍ਹ ਹਲਕੇ ਦੇ ਪਿੰਡਾਂ ਦੇ ਹੜ ਪੀੜ੍ਹਤ ਮਜਦੂਰਾਂ ਨੂੰ ਘਰ ਡਿੱਗ ( ਢਹਿ ਜਾਣ ਤੇ) ਉਸਾਰੀ ਲਈ 5 ਲੱਖ , ਮੁਰੰਮਤ ਲਈ 3ਲੱਖ, ਕਿਸੇ ਪਾਲਤੂ/ਦੁਧਾਰੂ ਪਸ਼ੂ ਦੀ ਮੌਤ ਤੇ 1 ਲੱਖ ਰੁਪਏ ਮੁਆਵਜ਼ਾ ਰਾਸ਼ੀ ਫੌਰੀ ਤੌਰ ਤੇ ਜਾਰੀ ਕਰੋ।
3. ਲੋੜਵੰਦ ਮਜਦੂਰਾਂ ਲਈ ਰਿਹਾਇਸ਼ ਲਈ ਜਾਰੀ ਕੀਤੇ ਨੋਟੀਫਿਕੇਸ਼ਨ ਅਨੁਸਾਰ 5 ਮਰਲੇ ਜ਼ਮੀਨ ਤੇ ਘਰ ਉਸਾਰੀ ਲਈ 5 ਲੱਖ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇ।
4. ਨਰੇਗਾ ਕਾਮਿਆਂ ਨੂੰ 200 ਦਿਨ ਕੰਮ ਅਤੇ 700 ਰੁਪਏ ਦਿਹਾੜੀ ਦਿਓ।
5. ਵੱਡੇ ਕਾਰਪੋਰੇਟ ਘਰਾਣਿਆਂ ਵਾਂਗ ਪੰਜਾਬ ਦੇ ਮਜਦੂਰਾਂ/ਔਰਤਾਂ ਸਿਰ ਚੜੇ ਸਰਕਾਰੀ/ਗੈਰਸਰਕਾਰੀ/ਮਾਈਕਰੋ ਫਾਇਨਾਂਸ ਕੰਪਨੀ ਦੇ ਸਮੁੱਚੇ ਕਰਜੇ ਮਾਫ਼ ਕੀਤੀ ਜਾਣ।
6. ਪੰਜਾਬ ਦੀ ਪੰਚਾਇਤੀ ਜ਼ਮੀਨ ਵਿਚੋਂ ਤੀਜੇ ਹਿੱਸੇ ਦੀ ਜ਼ਮੀਨ ਸਾਂਝੀ ਖ਼ੇਤੀ ਲਈ ਘੱਟ ਰੇਟ ਉੱਤੇ ਦਲਿਤ ਮਜਦੂਰਾਂ ਨੂੰ ਦਿਓ ਅਤੇ ਡੰਮੀ ਬੋਲੀ ਦੇਣ ਜਾਂ ਲੈਣ ਵਾਲ਼ੇ ਖਿਲਾਫ਼ ਪਰਚਾ ਦਰਜ ਕੀਤਾ ਜਾਵੇ।
7. ਪੰਜਾਬ ਦੇ ਪੇਂਡੂ ਅਤੇ ਦਲਿਤ ਖ਼ੇਤ ਮਜਦੂਰਾਂ ਦੇ ਬੱਚਿਆਂ ਲਈ ਸਕੂਲੀ ਅਤੇ ਉੱਚ ਸਿੱਖਿਆ ਲਈ ਉੱਚ ਸਿੱਖਿਆ ਦੇ ਅਧਿਕਾਰ ( ਪੀ ਐਮ ਐਸ ) ਅਤੇ ਸਰਵ ਸਿੱਖਿਆ ਅਭਿਆਨ ਤਹਿਤ ਦਾਖਲੇ ਯਕੀਨੀ ਬਣਾਉ ਅਤੇ ਵਜੀਫ਼ਾ ਰਾਸ਼ੀ ਫੌਰੀ ਜਾਰੀ ਕੀਤੀ ਜਾਵੇ।
8. ਨਵੀਆਂ ਪੈਂਨਸ਼ਨ ਸ਼ਰਤਾਂ ਰੱਦ ਕਰਕੇ ਕਟੀਆਂ ਪੈਨਸ਼ਨਾਂ ਬਹਾਲ ਕਰੋ । ਅੰਗਹੀਣ/ਬੁਢਾਪਾ ਪੈਨਸ਼ਨ ਵਿੱਚ ਵਾਧਾ ਕਰਕੇ 5 ਹਜ਼ਾਰ ਰੁਪਏ ਕੀਤਾ ਜਾਵੇ।
9. ਨਸ਼ਾ ਮੁਕਤ ਪੰਜਾਬ ਬਣਾਉਣ ਲਈ ਨਸ਼ਾ ਤਸਕਰਾਂ ਅਤੇ ਉਹਨਾਂ ਨਾਲ ਸ਼ਾਮਲ ਰਾਜਨੀਤੀਕ ਲੀਡਰਾਂ/ਪੁਲਿਸ ਮੁਲਾਜਮਾਂ ਨੂੰ ਗਿਰਫਤਾਰ ਕਰਕੇ ਜੇਲ੍ਹ ਭੇਜਿਆ ਜਾਵੇ ।
10. ਲਾਲ ਡੋਰੇ ਦੇ ਅੰਦਰ ਜਾਂ ਬਾਹਰ ਵਸੇ ਮਜਦੂਰਾਂ ਨੂੰ ਘਰਾਂ/ਜ਼ਮੀਨ ਦਾ ਮਾਲਕੀ ਹੱਕ ਦਿੱਤਾ ਜਾਵੇ।
11. ਮਜਦੂਰਾਂ ਦੇ ਕੱਟੇ ਗਏ ਰਾਸ਼ਨ ਕਾਰਡ/ਪਰਿਵਾਰਕ ਮੈਂਬਰਾਂ ਦੇ ਨਾਵਾਂ ਨੂੰ ਬਹਾਲ ਕਰੋ।
12. ਮਜਦੂਰਾਂ ਨੂੰ ਵਾਧੂ ਆਏ ਬਿਲਜੀ ਬਿਲ ਮਾਫ਼ ਕਰੋ।
13. ਜਾਅਲੀ ਐਸ ਸੀ ( SC ) ਅੰਗਹੀਣ ਸਰਟੀਫਿਕੇਟ ਬਣਾ ਕੇ ਨੌਕਰੀਆਂ ਲੈਣ ਵਾਲ਼ੇ ਰਿਜਰਵੇਸ਼ਨ ਚੋਰਾਂ ਨੂੰ ਬਰਖ਼ਾਸਤ ਕਰਕੇ ਪਰਚਾ ਦਰਜ਼ ਕਰੋ।