01 ਮਾਰਚ (ਕਰਨ ਭੀਖੀ) ਮਾਨਸਾ: ਸਿਹਤ ਵਿਭਾਗ ਵੱਲੋਂ 03 ਤੋਂ 05 ਮਾਰਚ ਤੱਕ ਰਾਸ਼ਟਰੀ ਪਲਸ ਪੋਲੀਓ ਮੁਹਿੰਮ ਚਲਾਈ ਜਾ ਰਹੀ ਹੈ, ਇਸ ਮੁਹਿੰਮ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਦੀ ਰਹਿਨੁੁਮਾਈ ਹੇਠ ਸ਼ਹਿਰ ਮਾਨਸਾ ’ਚ ਲੋਕਾਂ ਨੂੰ ਜਾਗਰੂਕ ਕਰਨ ਲਈ ਅਨਾਊਂਸਮੈਂਟ ਕਰਵਾਈ ਜਾ ਰਹੀ ਹੈ।
ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਪਲਸ ਪੋਲੀਓ ਪ੍ਰੋਗਰਾਮ 1995 ਵਿੱਚ ਸ਼ੁਰੂ ਕੀਤਾ ਗਿਆ ਸੀ, ਭਾਰਤ ਵਿੱਚ 2011 ਤੋਂ ਬਾਅਦ ਕੋਈ ਵੀ ਪੋਲੀਓ ਦਾ ਕੇਸ ਨਹੀਂ ਮਿਲਿਆ ਪ੍ਰੰਤੂ ਸਾਡੇ ਨੇੜੇ ਲੱਗਦੇ ਗੁਆਂਢੀ ਦੇਸ਼ ਜਿਵੇਂ ਪਾਕਿਸਤਾਨ, ਅਫਗਾਨਿਸਤਾਨ ਆਦਿ ਦੇਸ਼ਾਂ ਵਿੱਚ ਪੋਲੀਓ ਦੇ ਕੇਸ ਅਜੇ ਵੀ ਪਾਏ ਜਾ ਰਹੇ ਹਨ, ਜਿਸ ਲਈ ਸਾਨੂੰ ਸੁਚੇਤ ਰਹਿਣ ਦੀ ਜਰੂਰਤ ਹੈ। ਸੋ ਭਾਰਤ ਨੂੰ ਪੋਲੀਓ ਤੋਂ ਬਚਾਉਣ ਲਈ ਹਰ ਸਾਲ ਪਲਸ ਪੋਲੀਓ ਦਾ ਨੈਸ਼ਨਲ ਰਾਉਂਡ, ਸੈਮੀਨੈਸ਼ਨਲ ਅਤੇ ਮਾਈਗਰੇਟਰੀ ਰਾਉਂਡ ਕੀਤੇ ਜਾ ਰਹੇ ਹਨ ਤਾਂ ਜੋ ਪੋਲੀਓ ਦੁਬਾਰਾ ਭਾਰਤ ਵਿੱਚ ਪੈਰ ਨਾ ਪਸਾਰ ਸਕੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਨਸਾ ’ਚ ਕੁੱਲ 378 ਟੀਮਾ ਬੁੱਥਾਂ ’ਤੇ ਬੈਠ ਕੇ ਪਹਿਲੇ ਦਿਨ ਪੋਲਿਓ ਬੂੰਦਾਂ ਪਿਲਾਉਣਗੀਆਂ ਅਤੇ ਦੋ ਦਿਨ ਘਰ ਘਰ ਜਾ ਕੇ ਦਵਾਈ ਪਿਲਾਈ ਜਾਵੇਗੀ। ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਲਈ 13 ਟਰਾਂਜਿਕਟ ਟੀਮਾਂ ਅਤੇ ਸ਼ੈਲਰ, ਭੱਠੇ, ਝੁੰਗੀ ਚੋਪੜੀਆਂ ਅਤੇ ਮਾਈਗਰੇਟ ਆਬਾਦੀ ਲਈ 17 ਮੋਬਾਇਲ ਟੀਮਾਂ ਬਣਾਈਆਂ ਗਈਆਂ ਹਨ, ਕੁੱਲ 73 ਸੁਪਰਵਾਈਜ਼ਰ ਨਿਯੁਕਤ ਕੀਤੇ ਗਏ ਹਨ ਜੋ ਕਿ ਰੈਗੂਲਰ ਟੀਮ, ਮੋਬਾਇਲ ਟੀਮਾਂ ਅਤੇ ਟ੍ਰਰਾਂਜਿਟ ਟੀਮਾਂ ਦੀ ਸੁਪਰਵੀਜ਼ਨ ਕਰਨਗੇ। ਇਸ ਤੋਂ ਇਲਾਵਾ ਜ਼ਿਲੇ੍ਹ ਤੋਂ ਤਿੰਨ ਟੀਮਾਂ ਸਾਰੇ ਜ਼ਿਲ੍ਹੇ ਦੀ ਸੁਪਰਵੀਜ਼ਨ ਕਰਨਗੀਆਂ।
ਇਸ ਮੌਕੇ ਵਿਜੇ ਕੁਮਾਰ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ, ਅਵਤਾਰ ਸਿੰਘ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ, ਦਰਸ਼ਨ ਸਿੰਘ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫਸਰ, ਪ੍ਰਤਾਪ ਸਿੰਘ ਸੀਨੀਅਰ ਸਹਾਇਕ, ਸੰਦੀਪ ਸਿੰਘ ਸੀਨੀਅਰ ਸਹਾਇਕ, ਜਗਦੇਵ ਮਾਨ, ਰਾਮ ਕੁਮਾਰ ਹੈਲਥ ਸੁਪਰਵਾਈਜ਼ਰ, ਸੰਤੋਸ਼ ਭਾਰਤੀ, ਰਵਿੰਦਰ ਕੁਮਾਰ, ਮੀਨਾਕਸ਼ੀ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਹਨ।
03 ਤੋਂ 05 ਮਾਰਚ ਤੱਕ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਜਾਗਰੂਕਤਾ ਮੁਹਿੰਮ ਸ਼ੁਰੂ
Highlights
- #mansanews
Leave a comment