16 ਅਪ੍ਰੈਲ (ਨਾਨਕ ਸਿੰਘ ਖੁਰਮੀ) ਪਟਿਆਲਾ: ਆਲ ਇੰਡੀਆ ਐਂਟੀ ਟੈਰੋਰਿਸਟ, ਕਰਾਈਮ ਫਰੰਟ ਪੰਜਾਬ ਵੱਲੋਂ ਅੱਜ ਇੱਕ ਪ੍ਰਭਾਵਸ਼ਾਲੀ ਸਮਾਰੋਹ (ਫੰਕਸ਼ਨ) ਹੋਟਲ ਫਲਾਈ ਓਵਰ ਪਟਿਆਲਾ ਵਿਖੇ ਕੀਤਾ ਗਿਆ। ਇਸ ਫੰਕਸ਼ਨ ਵਿੱਚ ਐਂਟੀ ਟੈਰੋਰਿਸਟ, ਕਰਾਈਮ ਫਰੰਟ ਦੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਾਮਿਲ ਹੋਏ ਤੇ ਵੱਖ ਵੱਖ ਜਿਲਿਆਂ ਜਿਵੇਂ ਕਿ ਬਠਿੰਡਾ, ਮਾਨਸਾ, ਬਰਨਾਲਾ ,ਸੰਗਰੂਰ ਅਤੇ ਪਟਿਆਲਾ ਜਿਲੇ ਦੇ ਮੈਂਬਰਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ । ਇਸ ਫੰਕਸ਼ਨ ਦੌਰਾਨ ਆਲ ਇੰਡੀਆ ਐਂਟੀ ਟੈਰਰਿਸਟ, ਕ੍ਰਾਈਮ ਫਰੰਟ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਅਮਨ ਗਰਗ ਸੂਲਰ ਸੀਨੀਅਰ ਐਡਵੋਕੇਟ ਅਤੇ ਉਹਨਾਂ ਦੀ ਟੀਮ ਨੇ ਸ਼੍ਰੀ ਰਾਜਿੰਦਰ ਪਾਲ ਆਨੰਦ ਸਾਬਕਾ ਡੀਐਸਪੀ ,ਐਡਵੋਕੇਟ, ਸੂਬਾ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਪੰਜਾਬ ਅਤੇ ਸੀਨੀਅਰ ਮੀਤ ਪ੍ਰਧਾਨ ਖੱਤਰੀ ਮਹਾਂ ਸਭਾ ਪੰਜਾਬ ਨੂੰ ਅੱਜ ਆਪਣਾ ਰਾਸ਼ਟਰੀ ਸੀਨੀਅਰ ਮੀਤ ਪ੍ਰਧਾਨ ਚੁਣਿਆ ਅਤੇ ਸ੍ਰੀ ਰਾਜਿੰਦਰ ਪਾਲ ਆਨੰਦ ਸਾਬਕਾ ਡੀਐਸਪੀ ਨੂੰ ਆਪਣਾ ਫਰੰਟ ਜੁਆਇਨ ਕਰਾਉਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਰਾਸ਼ਟਰੀ ਪ੍ਰਧਾਨ ਸ੍ਰੀ ਅਮਨ ਗਰਗ ਸੂਲਰ ਜੀ ਨੇ ਬੋਲਦਿਆਂ ਹੋਇਆਂ ਕਿਹਾ ਕਿ ਸ੍ਰੀ ਰਾਜਿੰਦਰ ਪਾਲ ਅਨੰਦ ਸਾਬਕਾ ਡੀਐਸਪੀ, ਐਡਵੋਕੇਟ ਵੱਲੋਂ ਸਾਡਾ ਫਰੰਟ ਜੁਆਇਨ ਕਰਨ ਕਰਕੇ ਸਾਡੀ ਤਾਕਤ ਵਿੱਚ ਬਹੁਤ ਵਾਧਾ ਹੋਇਆ ਹੈ ਅਤੇ ਸਾਨੂੰ ਸ੍ਰੀ ਰਾਜਿੰਦਰ ਪਾਲ ਆਨੰਦ ਜੀ ਤੋਂ ਬਹੁਤ ਵੱਡੀਆਂ ਆਸਾਂ ਤੇ ਉਮੀਦਾਂ ਹਨ। ਅਸੀਂ ਇਹਨਾਂ ਤੋਂ ਇਹ ਆਸ ਅਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਸ੍ਰੀ ਰਾਜਿੰਦਰ ਪਾਲ ਆਨੰਦ ਆਲ ਇੰਡੀਆ ਐਂਟੀ ਟੈਰੋਰਿਸਟ, ਕਰਾਈਮ ਫਰੰਟ ਨੂੰ ਬੁਲੰਦੀਆਂ ਤੇ ਲੈ ਜਾਣਗੇ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਆਪਸੀ ਭਾਈਚਾਰੇ ਤੇ ਅਮਨ ਸ਼ਾਂਤੀ ਨੂੰ ਬਣਾਈ ਰੱਖਣ ਲਈ ਆਪਣੀਆਂ ਵਡਮੁੱਲੀਆਂ ਸੇਵਾਵਾਂ ਦਿਲ ਦੀਆਂ ਗਹਿਰਾਈਆਂ ਤੋਂ ਫਰੰਟ ਨੂੰ ਸਮਰਪਿਤ ਕਰਨਗੇ ।ਸ੍ਰੀ ਰਾਜਿੰਦਰ ਪਾਲ ਅਨੰਦ ਨੇ ਵੀ ਇਸ ਪ੍ਰਭਾਵਸ਼ਾਲੀ ਫੰਕਸ਼ਨ ਵਿੱਚ ਵੱਡੀ ਗਿਣਤੀ ਵਿੱਚ ਆਏ ਹੋਏ ਫਰੰਟ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਇਆ, ਇਹ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਉਹ ਆਲ ਇੰਡੀਆ ਐਂਟੀ ਟੈਰੋਰਿਸਟ, ਕ੍ਰਾਈਮ ਫਰੰਟ ਲਈ ਤਨ ਮਨ ਧਨ ਨਾਲ ਕੰਮ ਕਰਨਗੇ, ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ, ਅਮਨ ਸ਼ਾਂਤੀ ਤੇ ਆਪਸੀ ਭਾਈਚਾਰੇ ਨੂੰ ਕਾਇਮ ਰੱਖਣ ਲਈ, ਤੇ ਸਾਡੇ ਰੰਗਲੇ ਪੰਜਾਬ ਨੂੰ ਦੁਸ਼ਮਣਾਂ ਦੀਆਂ ਕਾਲੀਆਂ ਨਜ਼ਰਾਂ ਤੋਂ ਬਚਾਉਣ ਲਈ ਆਪਣਾ ਸਭ ਕੁਝ ਕੁਰਬਾਨ ਕਰ ਦੇਣਗੇ। ਇਸ ਮੌਕੇ ਤੇ ਫਰੰਟ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਨੇ ਸ੍ਰੀਮਤੀ ਨੀਨਾ ਆਨੰਦ ਨੂੰ ਵੀ ਆਪਣਾ ਨੈਸ਼ਨਲ ਐਡਵਾਈਜ਼ਰ ਚੁਣਿਆ। ਇਸ ਫੰਕਸ਼ਨ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਫਰੰਟ ਦੇ ਸਰਪ੍ਰਸਤ ਸ੍ਰੀ ਆਰ ਕੇ ਗਰਗ ਸੂਲਰ ,ਸ੍ਰੀਮਤੀ ਦੀਪਕਾ ਸਿੰਘਲਾ ਨੈਸ਼ਨਲ ਜਨਰਲ ਸੈਕਟਰੀ, ਸ੍ਰੀਮਤੀ ਸ਼ਾਲੂ ਰਾਣੀ ਕੈਸ਼ੀਅਰ, ਸ੍ਰੀ ਰਾਜ ਕੁਮਾਰ ਜਿੰਦਲ ਸੂਬਾ ਪ੍ਰਧਾਨ ਪੰਜਾਬ, ਸ੍ਰੀ ਨਾਨਕ ਸਿੰਘ ਖੁਰਮੀ ਜਨਰਲ ਸੈਕਟਰੀ /ਪ੍ਰੈਸ ਸੈਕਟਰੀ ਪੰਜਾਬ, ਮਿਸ ਸੀਮਾ ਭਾਰਗਵ ਚੇਅਰ ਪਰਸਨ ਵੂਮੈਨ ਬਿੰਗ ਮਾਨਸਾ, ਸ਼੍ਰੀਮਤੀ ਰੇਖਾ ਅਰੋੜਾ ਪ੍ਰੈਜੀਡੈਂਟ ਸਰਦੂਲਗੜ੍ਹ ਮਾਨਸਾ,ਮੁਸਕਾਨ ਜਿੰਦਲ ਪ੍ਰੈਜ਼ੀਡੈਂਟ ਜੂਥ ਵਿੰਗ ਮਾਨਸਾ ਰਵਿੰਦਰਜੀਤ ਕੌਰ ਸੀਨੀਅਰ ਜੋਇੰਟ ਸੈਕਟਰੀ ਮਾਨਸਾ ਮਲਕੀਤ ਕੌਰ ਜੁਆਇੰਟ ਸੈਕਟਰੀ ਬਠਿੰਡਾ ਅਨਮੋਲ ਸਿੰਘ ਬਲਾਕ ਪ੍ਰਧਾਨ ਤਲਵੰਡੀ ਸਾਬੋ
ਹਰਨਾਮ ਸਿੰਘ ਬਲਾਕ ਪ੍ਰਧਾਨ ਬਠਿੰਡਾ
ਲੱਖਵਿੰਦਰ ਸਿੰਘ ਬਲਾਕ ਪ੍ਰਧਾਨ ਸਰਦੂਲਗੜ੍ਹ
ਸ੍ਰੀ ਰਾਹੁਲ ਵਰਮਾ ਐਗਜੈਕਟਿਵ ਮੈਂਬਰ ਸੋਮ ਨਾਥ ਮਾਨਸਾ ਪੰਜਾਬ ਬਾਡੀ, ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
ਸ਼੍ਰੀ ਰਾਜਿੰਦਰ ਪਾਲ ਆਨੰਦ ਸਾਬਕਾ ਡੀਐਸਪੀ, ਐਡਵੋਕੇਟ ਨੂੰ ਮਿਲੀ ਵੱਡੀ ਜਿੰਮੇਵਾਰੀ, ਆਲ ਇੰਡੀਆ ਐਂਟੀ ਟੈਰਰਿਸਟ, ਕਰਾਈਮ ਫਰੰਟ ਨੇ ਚੁਣਿਆ ਆਪਣਾ ਰਾਸ਼ਟਰੀ ਸੀਨੀਅਰ ਮੀਤ ਪ੍ਰਧਾਨ।
Leave a comment