ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਸਰਦੂਲਗੜ੍ਹ, ਬੁਢਲਾਡਾ ਇਲਾਕਿਆਂ ਵਿੱਚ ਭੇਜੇ ਦਰਜਨਾਂ ਪੰਪ ਸੈਟ ਅਤੇ ਹਜ਼ਾਰਾਂ ਲੀਟਰ ਡੀਜ਼ਲ
ਮਾਨਸਾ 29ਜੁਲਾਈ: ਮਾਨਸਾ ਜਿਲ੍ਹੇ ਅਧੀਨ ਪੈਂਦੇ ਬੁਢਲਾਡਾ ਅਤੇ ਸਰਦੂਲਗੜ੍ਹ ਹਲਕਿਆਂ ਦੇ ਹੜ੍ਹ ਮਾਰੇ ਪਿੰਡਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਵੱਲੋਂ ਨਾ ਕੇਵਲ ਦੌਰੇ ਕਰਕੇ ਪੀੜ੍ਹਤਾਂ ਦੀ ਸਾਰ ਲਈ ਗਈ ਸਗੋਂ ਉਸ ਉਪਰੰਤ ਹਜ਼ਾਰਾਂ ਲੀਟਰ ਡੀਜ਼ਲ ਅਤੇ ਦਰਜਨਾਂ ਪੰਪ ਸੈੱਟ ਵੀ ਭੇਜੇ ਜਾ ਰਹੇ ਹਨ।
ਬੀਤੇ ਦਿਨੀਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਇੱਕ ਵੀਡਿਓ ਪਾ ਕੇ ਲੋਕਾਂ ਨੂੰ ਅਪੀਲ ਕੀਤੀ ਸੀ ਉਨ੍ਹਾਂ ਨੂੰ ਜਿਸ ਤਰ੍ਹਾਂ ਦੀ ਵੀ ਮੌਜੂਦਾ ਹਾਲਤਾਂ ਵਿੱਚ ਲੋੜ ਹੋਵੇ, ਉਨ੍ਹਾਂ ਦੇ ਦਫ਼ਤਰ ਨਾਲ ਸੰਪਰਕ ਕਰਕੇ ਸਮਾਨ ਲੈ ਸਕਦੇ ਹਨ, ਜਿਸ ਉਪਰੰਤ ਲੋਕਾਂ ਨੇ ਮੰਗਾਂ ਰੱਖੀਆਂ ਅਤੇ ਨਾਲੋ ਨਾਲ ਰਾਹਤ ਸਮੱਗਰੀ ਪਹੁੰਚਣੀ ਸ਼ੁਰੂ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਸਰਦੂਲਗੜ੍ਹ ਸ਼ਹਿਰ ਵਿੱਚ ਹੜ੍ਹ ਬਚਾਅ ਦੇ ਚੱਲ ਰਹੇ ਕਾਰਜਾਂ ਲਈ 1 ਹਜ਼ਾਰ ਲੀਟਰ ਡੀਜ਼ਲ ਅਤੇ ਕੁਲਰੀਆਂ ਨੇੜੇ ਚਾਂਦਪੁਰਾ ਬੰਨ੍ਹ ਬਣਨ ਲਈ 1 ਹਜ਼ਾਰ ਲੀਟਰ ਡੀਜ਼ਲ ਭੇਜਿਆ ਜਾ ਚੁੱਕਾ ਹੈ
…