06 ਅਗਸਤ (ਨਾਨਕ ਸਿੰਘ ਖੁਰਮੀ) ਮਾਨਸਾ: ਅੱਜ ਇੰਟਰਨੈਸ਼ਨਲ ਹਿਊਮਨ ਰਾਇਟਸ ਪੁਲਿਸ ਪਬਲਿਕ ਪ੍ਰੈਸ ਦੀ ਪੰਜਾਬ ਟੀਮ ਦੀ ਮੀਟਿੰਗ ਪੰਜਾਬ ਪ੍ਰਧਾਨ ਰਾਜ ਕੁਮਾਰ ਜਿੰਦਲ ਦੇ ਦਫਤਰ ਮਾਨਸਾ ਵਿਚ ਹੋਈ। ਇੱਥੇ ਰਾਜ ਕੁਮਾਰ ਜਿੰਦਲ ਨੇ ਟੀਮ ਮੈਂਬਰਾ ਨੂੰ ਸੰਸਥਾ ਦੇ ਨੈਸ਼ਨਲ ਚੇਅਰਮੈਨ ਪ੍ਰਵੀਨ ਕੋਮਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡਾਂ ਵਿੱਚ ਲੋਕਾ ਨੂੰ ਸਰਕਾਰੀ ਸਹੂਲਤਾਂ ਦੀ ਜਾਣਕਾਰੀ, ਵਾਤਾਵਰਨ ਦੀ ਸ਼ੁੱਧਤਾ, ਨਸ਼ੇ ਖਿਲਾਫ ਤੇ ਕਿਸੇ ਕਿਸਮ ਦੇ ਸਾਮਾਜਿਕ ਕੰਮਾਂ ਜੇ ਕਿਸੇ ਵੀ ਨਾਲ ਕੋਈ ਧੱਕਾ ਹੋ ਰਿਹਾ ਹੋਵੇ ਜਾਂ ਕੋਈ ਸਰਕਾਰੀ ਮੁਲਾਜ਼ਮ ਕਿਸੇ ਤੋਂ ਰਿਸ਼ਵਤ ਮੰਗਦਾ ਹੈ, ਉਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਉਹਨਾਂ ਦੀ ਮਦਦ ਕਰਨ ਬਾਰੇ ਸਮਝਾਇਆ ਗਿਆ। ਉਹਨਾ ਨੇ ਆਪਣੀ ਟੀਮ ਮੈਂਬਰਾ ਨੂੰ ਪਿੰਡਾਂ ਵਿੱਚ ਹਫਤਾਵਰੀ ਸੈਮੀਨਾਰ ਲਗਾਉਣ ਬਾਰੇ ਕਿਹਾ।
ਇਸ ਮੌਕੇ ਲਖਵਿੰਦਰ ਸਿੰਘ ਪੰਜਾਬ ਪ੍ਰਧਾਨ ਜੋਨ 1,ਸੋਮਨਾਥ ਜਿੰਦਲ ਜਨਰਲ ਸੈਕਟਰੀ ਪੰਜਾਬ,
ਸ਼੍ਰੀਮਤੀ ਰੇਖਾ ਰਾਣੀ ਡਿਸਟਰਿਕਟ ਪ੍ਰੈਜੀਡੈਂਟ ਮਾਨਸਾ,ਅਮਨ ਜੈਨ ਸਬ ਡਿਵੀਜ਼ਨ ਪ੍ਰੈਜੀਡੈਂਟ ਸਰਦੂਲਗੜ੍ਹ,ਸ਼੍ਰੀਮਤੀ ਮੁਸਕਾਨ ਜੈਨ ਪ੍ਰੈਜੀਡੈਂਟ ਮਹਿਲਾ ਵਿੰਗ ਸਬ ਡਿਵੀਜ਼ਨ ਸਰਦੂਲਗੜ੍ਹ ਵੀ
ਹਾਜਰ ਸਨ।ਇਸ ਮੌਕੇ ਸੰਸਥਾ ਨੂੰ ਅੱਗੇ ਵਧਾਉਣ ਲਈ ਨਵੇਂ ਸਮਾਜ ਸੇਵੀ ਜੁੜੇ । ਜਿਨਾਂ ਚ ਚੰਦਰੇਸ਼ ਜੈਨ ਜਨਰਲ ਸੈਕਟਰੀ ਸਰਦੂਲਗੜ੍ਹ,ਗੁਰਪ੍ਰੀਤ ਸਿੰਘ ਪਿੰਡ ਭਗਵਾਨਪੁਰਾ ਹੀਂਗਣਾ ਤੇ
ਰਵਿੰਦਰ ਕੁਮਾਰ ਕੋੜੀਵਾੜਾ ਨੂੰ ਐਕਟਿਵ ਮੈਂਬਰ ਲਏ ਗਏ।
ਸੰਸਥਾ ਨੇ ਜੋੜੇ ਹੋਰ ਮੈਂਬਰ, ਲਿਆ ਸਮਾਜ ਸੇਵਾ ਦਾ ਅਹਿਦ
Highlights
- #mansanews
Leave a comment