26 ਮਾਰਚ (ਭੀਖੀ) ਦੇਸ ਪੰਜਾਬ ਬਿਊਰੋ: ਸਥਾਨਕ ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ, ਭੀਖੀ ਵਿਖੇ ਨਾਨ ਬੋਰਡ ਕਲਾਸਾਂ ਦਾ ਨਤੀਜਾ ਮਿਤੀ 26 ਮਾਰਚ, 2024 ਦਿਨ ਮੰਗਲਵਾਰ ਨੂੰ ਘੋਸ਼ਿਤ ਕੀਤਾ ਗਿਆ। ਜਿਸ ਵਿੱਚ ਨਰਸ਼ਰੀ ਕਲਾਸ ਵਿੱਚ 98 ਪ੍ਰਤੀਸ਼ਤ ਤੋਂ ਵੱਧ, ਐਲ.ਕੇ.ਜੀ ਕਲਾਸ ਵਿੱਚ 99 ਪ੍ਰਤੀਸ਼ਤ ਤੋਂ ਵੱਧ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਯੂ.ਕੇ.ਜੀ ਤੋਂ ਤੀਸਰੀ ਕਲਾਸ ਅਤੇ ਛੇਵੀ ਅਤੇ ਸੱਤਵੀ ਕਲਾਸ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਮੈਨੇਜਮੈਂਟ ਕਮੇਟੀ ਪ੍ਰਧਾਨ ਸ੍ਰੀ ਸਤੀਸ਼ ਕੁਮਾਰ, ਪ੍ਰਬੰਧਕ ਮਾ: ਅੰਮ੍ਰਿਤਲਾਲ, ਸੀਨੀਅਰ ਵਾਇਸ ਪ੍ਰਧਾਨ ਤੇਜਿੰਦਰਪਾਲ ਜਿੰਦਲ, ਸਰਪ੍ਰਸਤ ਡਾ. ਯਸ਼ਪਾਲ ਸਿੰਗਲਾ, ਮੈਂਬਰ ਡਾ. ਮੱਖਣ ਲਾਲ, ਮਨੋਜ ਕੁਮਾਰ, ਰਾਕੇਸ ਕੁਮਾਰ ਹਾਜਿਰ ਸਨ। ਬੱਚਿਆਂ ਦੀਆਂ ਵਧੀਆ ਪੁਜੀਸ਼ਨਾਂ ਆਉਣ ਤੇ ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ।