16 ਮਈ (ਗੁਰਜੀਤ ਚੌਹਾਨ) ਸੰਗਤ ਮੰਡੀ: ਪਿੰਡ ਚੱਕ ਅਤਰ ਸਿੰਘ ਵਾਲਾ ਬਠਿੰਡਾ ਦੇ ਸੈਕਰਡ ਹਾਰਟ ਕਾਨਵੈਂਟ ਸੀਨੀਅਰ ਸੈਕੈਂਡਰੀ ਸਕੂਲ ਦਾ ਸੀ. ਬੀ. ਐਸ. ਈ. ਬੋਰਡ ਵੱਲੋਂ ਬਾਰਵੀਂ ਕਲਾਸ ਦਾ ਐਲਾਨਿਆ ਨਤੀਜਾ ਸ਼ਾਨਦਾਰ ਰਿਹਾ| ਸਾਰੇ ਹੀ ਵਿਦਿਆਰਥੀ ਵਧੀਆ ਅੰਕ ਲੈ ਕੇ ਪਾਸ ਹੋਏ ਹਨ, ਸਕੂਲ ਦੇ ਪ੍ਰਿੰਸੀਪਲ ਮੈਡਮ ਜਗਦੀਪ ਕੌਰ ਬਰਾੜ ਨੇ ਦੱਸਿਆ ਕਿ ਇਹਨਾਂ ਨਤੀਜਿਆਂ ਚ ਦੋ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਦਿਲਪ੍ਰੀਤ ਸਿੰਘ (ਮੈਡੀਕਲ) 96.8% ਅੰਕ ਅਤੇ ਜਸ਼ਨਦੀਪ ਕੌਰ(ਕਾਮਰਸ) ਨੇ 96.8% ਅੰਕ ਹਾਸਲ ਕਰਕੇ ਪਹਿਲੇ ਸਥਾਨ ਤੇ ਰਹੇ ।ਸੁਖਮਨਦੀਪ ਕੌਰ(ਮੈਡੀਕਲ) ਨੇ 95.8% ਅੰਕ ਹਾਸਲ ਕਰਕੇ ਕਰਮਵਾਰ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਨਤਾਸ਼ਾ (ਨਾਨ ਮੈਡੀਕਲ) ਨੇ 94.4% ਅੰਕ ਹਾਸਲ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅਦਿਤ ਜਿੰਦਲ ਨੇ 92.4% ਅਤੇ ਮੁੱਕਲ ਗਰਗ ਨੇ 91% ਅੰਕ ਹਾਸਲ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਇਸੇ ਤਰ੍ਹਾਂ ਆਰਟਸ ਗਰੁੱਪ ਚੋਂ ਵੀ ਵਿਦਿਆਰਥੀਆਂ ਨੇ ਚੰਗੇ ਅੰਕ ਹਾਸਿਲ ਕੀਤੇ ਹਨ ਬੱਚਿਆਂ ਦੀ ਇਸ ਪ੍ਰਾਪਤੀ ਤੇ ਸਕੂਲ ਦੇ ਚੇਅਰਮੈਨ ਸਰਦਾਰ ਬਲਵੀਰ ਸਿੰਘ ਅਤੇ ਪ੍ਰਿੰਸੀਪਲ ਮੈਡਮ ਜਗਦੀਪ ਕੌਰ ਬਰਾੜ ਨੇ ਵਿਦਿਆਰਥੀਆਂ ਦਾ ਅਤੇ ਉਹਨਾਂ ਦੇ ਮਾਣਯੋਗ ਮਾਤਾ ਪਿਤਾ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ। ਇਸ ਮੌਕੇ ਉੱਤੇ ਕੁਆਰਡੀਨੇਟਰ ਜਸਵੀਰ ਸਿੰਘ, ਡੀ ਪੀ ਸੁਖਪਾਲ ਸਿੰਘ, ਕਲਾਸ ਟੀਚਰ ਪਵਨਦੀਪ ਕੌਰ, ਕਰਨਦੀਪ ਕੌਰ, ਮੈਡਮ ਰਜਨੀ, ਗਗਨਦੀਪ ਕੌਰ ਤੇ ਹੋਰ ਸਟਾਫ ਮੈਂਬਰ ਮੌਜੂਦ ਸਨ।