ਚੌਣ ਨਿਸ਼ਾਨ ਮਾਈਕ ਨੂੰ ਵੋਟਾਂ ਪਾਉਣ ਦੀ ਕੀਤੀ ਅਪੀਲ
ਬਰਨਾਲਾ, 16 ਨਵੰਬਰ
ਵਿਧਾਨ ਸਭਾ ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ਲਈ ਪੰਥਕ ਜਥੇਬੰਦੀਆਂ ਦੇ ਸਾਂਝੇ ਉਮੀਦਵਾਰ ਸੁਖਚੈਨ ਸਿੰਘ ਅਤਲਾ ਨੇ ਪਾਰਟੀ ਦੇ ਕੌਮੀ ਪ੍ਰਧਾਨ ਸ੍ਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਹੇਠ ਰੋੜ ਸੋਅ ਕੀਤਾ ਇਹ ਰੋੜ ਸੋਅ ਗੁਰਦੁਆਰਾ ਬੀਬੀ ਪ੍ਰਧਾਨ ਕੌਰ ਜੀ ਬਰਨਾਲਾ ਤੋਂ ਅਰੰਭ ਹੋਕੇ ਵੱਖ ਵੱਖ ਪਿੰਡਾਂ ਵਿੱਚੋਂ ਹੁੰਦਾ ਹੋਇਆ ਸ਼ਾਮ ਨੂੰ ਬਰਨਾਲਾ ਦੇ ਆਈ ਟੀ ਆਈਂ ਚੋਂਕ ਆ ਕੇ ਸਮਾਪਤ ਹੋਇਆ। ਸੁਖਚੈਨ ਸਿੰਘ ਅਤਲਾ ਨੇ ਭਾਰੀ ਸਮਰੱਥਕਾਂ ਸਮੇਤ ਵੱਡਾ ਰੋੜ ਸੌਅ ਕੀਤਾ । ਇਸ ਮੌਕੇਂ ਉਮੀਦਵਾਰ ਸੁਖਚੈਨ ਸਿੰਘ ਅਤਲਾ ਨੇ ਕਿਹਾ ਕਿ ਮੈਨੂੰ ਸ਼੍ਰੌਮਣੀ ਅਕਾਲੀ ਦਲ ਫਤਹਿ ਪਾਰਟੀ ‘ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਨੌਜਵਾਨਾਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਵੱਡੀ ਗਿਣਤੀ ‘ਚ ਨੌਜਵਾਨ ਵੱਧ ਚੜ੍ਹ ਕੇ ਉਨ੍ਹਾਂ ਦੀ ਇਸ ਚੋਣ ਮੁਹਿੰਮ ‘ਚ ਆਪ ਮੁਹਾਰੇ ਹਿੱਸਾ ਲੈ ਰਹੇ ਹਨ। ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆਂ ਦੀ ਸਮੱਸਿਆਵਾਂ ਸੁਲਝਾਉਣ ਤੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਬਹੁਮਤ ਹਾਸਲ ਕਰ ਚੋਣਾਂ ‘ਚ ਜਿੱਤ ਦਾ ਦਾਅਵਾ ਕੀਤਾ। ਸੁਖਚੈਨ ਸਿੰਘ ਅਤਲਾ ਨੇ ਸੂਝਵਾਨ ਵੋਟਰਾਂ ਤੇ ਸਮਰਥਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਜ਼ਿਮਨੀ ਚੋਣ ‘ਚ ਪੂਰੀ ਤਰ੍ਹਾਂ ਡੱਟ ਜਾਣਾ ਚਾਹੀਦਾ ਹੈ ਤੇ ਆਪਣੇ ਰਿਸ਼ਤੇਦਾਰਾਂ, ਮਿੱਤਰ ਪਿਆਰਿਆਂ ਨੂੰ ਪੰਥਕ ਜੱਥੇਬੰਦੀਆਂ ਦੇ ਸਾਂਝੇ ਉਮੀਦਵਾਰ ਸੁਖਚੈਨ ਸਿੰਘ ਅਤਲਾ ਦੇ ਹੱਕ ‘ਚ ਵੋਟ ਪਾਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਜੋ ਕੁਸ਼ਾਸਨ ਤੇ ਆਮ ਆਦਮੀ ਪਾਰਟੀ ਦੀਆਂ ਪੰਜਾਬ ਮਾਰੂ ਨੀਤੀਆਂ ਦਾ ਖ਼ਾਤਮਾ ਕੀਤਾ ਜਾ ਸਕੇ। ਇਸ ਮੌਕੇ ਸ੍ਰੌਮਣੀ ਅਕਾਲੀ ਦਲ ਫਤਹਿ ਦੇ ਕੌਮੀ ਪ੍ਰਧਾਨ ਸ੍ਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਵੋਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੁਖਚੈਨ ਸਿੰਘ ਅਤਲਾ ਦੀ ਇੰਨ੍ਹਾਂ ਚੋਣਾਂ ‘ਚ ਇਤਿਹਾਸਕ ਜਿੱਤ ਨੇ 2027 ‘ਚ ਸਰਕਾਰ ਏਂ ਖਾਲਸਾ ਦਾ ਮੁੱਢ ਬੰਨਣਾ ਹੈ। ਇਸ ਮੌਕੇ ਵੱਡੀ ਗਿਣਤੀ ‘ਚ ਸ਼ਹਿਰ ਵਾਸੀਆਂ ਨੇ ਜਿੱਥੇ ਅਤਲਾ ਦਾ ਸਾਥ ਦੇਣ ਦਾ ਭਰੋਸਾ ਦਿੱਤਾ, ਉੱਥੇ ਹੀ ਬਜ਼ੁਰਗਾਂ ਨੇ ਵੀ ਉਨ੍ਹਾਂ ਨੂੰ ਆਸ਼ੀਰਵਾਦ ਦਿੰਦਿਆਂ ਜਿੱਤ ਦੀ ਕਾਮਨਾ ਕੀਤੀ।ਇਸ ਮੋਕੇ ਉਹਨਾਂ ਨਾਲ਼ ਲਖਵੀਰ ਸਿੰਘ ਛੋਟੀ, ਅਮ੍ਰਿਤਪਾਲ ਸਿੰਘ ਸਿੱਧੂ ਲੋਗੋਂਵਾਲ, ਦਰਸ਼ਨ ਸਿੰਘ ਮਾਣੂੰਕੇ, ਬਲਜਿੰਦਰ ਸਿੰਘ ਲਸੋਈ, ਚਾਂਦ ਮਹੁੰਮਦ ਬਿੱਟੂ,ਸ੍ਰ ਕਸ਼ਮੀਰ ਸਿੰਘ ਨਵਾਦਾ ਬਾਬਾ ਸਤਨਾਮ ਸਿੰਘ ਦਿਆਲਪੁਰਾ ਮਿਰਜ਼ਾ ਬੀਬੀ ਨੀਲਮ ਕੋਰ ਕੋਹਲੀ ਬੀਬੀ ਸੁਖਜੀਤ ਕੌਰ ਅਤਲਾ ਬੀਬੀ ਸ਼ਾਜ਼ੀਆ ਬੀਬੀ ਪਿੰਦੇ ਬਾਸੀ ਬੀਬੀ ਅਮਨ, ਬਲਦੇਵ ਸਿੰਘ ਸਾਹਨੇਵਾਲੀ ਜੈ ਸਿੰਘ ਭਾਦੜਾ ਅਮਰੀਕ ਸਿੰਘ ਅਤਲਾ ਹਿੰਮਤ ਸਿੰਘ ਅਤਲਾ ਚਮਨ ਸਿੱਧੂ ਪ੍ਰਿਤਪਾਲ ਸਿੰਘ ਰੋੜ ਕਿਰਪਾਲ ਸਿੰਘ ਕਪੂਰੀ ਆਦਿ ਹਾਜ਼ਰ ਸਨ