ਭੀਖੀ,6ਜਨਵਰੀ (ਕਰਨ ਭੀਖੀ) ਸਥਾਨਕ ਗੁਰਦੁਆਰਾ ਨੋਵੀਂ ਪਾਤਸ਼ਾਹੀ ਵਿਖੇ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੌਕੇ ਮਹਾਨ ਗੁਰਮਤਿ ਸਮਾਗਮ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਮਾਪਤ ਹੋਇਆ। ਭੋਗ ਉਪਰੰਤ ਰਾਗੀ ਜਥਿਆਂ ਵਲੋਂ ਰਸ ਭਿੰਨਾ ਕੀਰਤਨ ਕੀਤਾ ਗਿਆ ਅਤੇ ਗੁਰੂ ਸਾਹਿਬ ਦੇ ਇਤਹਿਾਸ ਬਾਰੇ ਚਾਨਣਾ ਪਾਕੇ ਨੌਜਵਾਨਾਂ ਨੂੰ ਬਾਣੀ ਅਤੇ ਬਾਣੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਕਾਲਾ ਸਿੰਘ ਆਰੇਵਾਲਾ ਨੇ ਦੱਸਿਆ ਕਿ ਇਹ ਗੁਰਮਤਿ ਸਮਾਗਮ ਦੌਰਾਨ 22 ਦਸੰਬਰ ਤੋਂ 1 ਜਨਵਰੀ ਤੱਕ ਸਵੇਰੇ ਪ੍ਰਭਾਤ ਫੇਰੀਆਂ ਕੀਤੀਆਂ ਗਈਆਂ। 1 ਤੋਂ 3 ਜਨਵਰੀ ਤੱਕ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਕਥਾ ਵਾਚਕ ਭਾਈ ਅਮ੍ਰਿਤਪਾਲ ਸਿੰਘ, ਭਾਈ ਪ੍ਰਿਤਪਾਲ ਸਿੰਘ, ਭਾਈ ਸਰਬਜੀਤ ਸਿੰਘ ਢੋਟੀਆਂ ਅਤੇ ਭਾਈ ਗੁਰਬਾਜ ਸਿੰਘ ਵਲੋਂ ਸਿੱਖ ਇਤਿਹਾਸ ਬਾਰੇ ਕਥਾ ਕੀਤੀ ਗਈ। ਮਿਤੀ 4 ਜਨਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਉਪਰੰਤ ਸ਼ਹਿਰ ਅੰਦਰ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। 5 ਜਨਵਰੀ ਨੂੰ ਵਿਦਿਆਰਥੀਆਂ ਦੇ ਲੰਬੇ ਕੇਸ, ਸੋਹਣੀ ਦਸਤਾਰ ਅਤੇ ਗੁਰਬਾਣੀ ਲਿਖਤੀ ਮੁਕਾਬਲੇ ਕਰਵਾਏ ਗਏ। ਅੱਜ ਪ੍ਰਕਾਸ਼ ਦਿਹਾੜੇ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਸਮਾਗਮ ਦੌਰਾਨ ਮੈਨੇਜਰ ਨਵਜਿੰਦਰ ਸਿੰਘ, ਜਥੇਦਾਰ ਪਰਮਜੀਤ ਸਿੰਘ ਭੀਖੀ, ਕੀਮਾ ਸਿੰਘ, ਜੀਵਨ ਸਿੰਘ ਬਾਬੇਕਾ, ਗੁਰਪੁਰਬ ਕਮੇਟੀ ਦੇ ਪ੍ਰਧਾਨ ਰਾਜ ਸਿੰਘ ਹੀਰੋਂ ਵਾਲਾੇ, ਲੀਲਾ ਮਿਰਗ, ਗੁਰਜੀਤ ਸਿੰਗ ਜੇ.ਈ., ਠਾਕੁਰ ਘੋੜੀ ਵਾਲਾ, ਭੋਲਾ ਮੁੰਦਰਾਂ ਵਾਲਾ, ਸੁਖਦੇਵ ਸਿੰਘ ਸੁੱਖਾ, ਗੁਰਵਿੰਦਰ ਸਿੰਘ ਬਬਲੀ, ਜਗਸੀਰ ਸਿੰਘ ਜੱਗਾ, ਬੱਬੂ ਖਾਲਸਾ, ਮਾ. ਵਰਿੰਦਰ ਸੋਨੀ, ਗ੍ਰੰਥੀ ਨਿਰਮਲ ਸਿੰਘ ਵੀ ਹਾਜਰ ਸਨ।
ਫੋਟੋ: ਸਮਾਗਮ ਦੌਰਾਨ ਗ੍ਰੰਥੀ ਨਿਰਮਲ ਸਿੰਘ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।
ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਮਹਾਨ ਗੁਰਮਤਿ ਸਮਾਗਮ ਦੀ ਸਮਾਪਤੀ

Leave a comment