Dr. Amarjeet Kaunke
ਡਾ. ਅਮਰਜੀਤ ਕੌਂਕੇ
ਡਾ. ਅਮਰਜੀਤ ਕੌਂਕੇ ਦਾ ਜਨਮ 1964 ਵਿਚ ਲੁਧਿਆਣਾ ਵਿਖੇ ਹੋਇਆ। ਪੰਜਾਬੀ ਸਾਹਿਤ ਵਿਚ ਐਮ.ਏ., ਪੀਐਚ.ਡੀ. ਦੀ ਡਿਗਰੀ ਹਾਸਲ ਕਰਨ ਉਪਰੰਤ ਲੈਕਚਰਾਰ ਵਜੋਂ ਅਧਿਆਪਨ। ਪੰਜਾਬੀ ਵਿਚ ਛੇ ਕਾਵਿ-ਸੰਗ੍ਰਿਹ, ਨਿਰਵਾਣ ਦੀ ਤਲਾਸ਼ ‘ਚ, ਦਵੰਦ ਕਥਾ, ਯਕੀਨ, ਸ਼ਬਦ ਰਹਿਣਗੇ ਕੋਲ, ਸਿਮਰਤੀਆਂ ਦੀ ਲਾਲਟੈਨ ਅਤੇ ਪਿਆਸ ਪ੍ਰਕਾਸ਼ਿਤ। ਹਿੰਦੀ ਵਿਚ ਮੁੱਠੀ ਭਰ ਰੌਸ਼ਨੀ, ਅੰਧੇਰੇ ਮੇਂ ਆਵਾਜ਼, ਅੰਤਹੀਣ ਦੌੜ, ਬਨ ਰਹੀ ਹੈ ਨਈ ਦੁਨੀਆ, ਚਾਰ ਕਾਵਿ-ਸੰਗ੍ਰਿਹ ਪ੍ਰਕਾਸ਼ਤ। ਡਾ. ਕੇਦਾਰਨਾਥ ਸਿੰਘ, ਨਰੇਸ਼ ਮਹਿਤਾ, ਕੁੰਵਰ ਨਾਰਾਇਣ, ਅਰੁਣ ਕਮਲ, ਰਾਜੇਸ਼ ਜੋਸ਼ੀ, ਵਿਪਨ ਚੰਦਰਾ, ਹਿਮਾਂਸ਼ੂ ਜੋਸ਼ੀ, ਪਵਨ ਕਰਨ, ਊਸ਼ਾ ਯਾਦਵ, ਬਲਭੱਦਰ ਠਾਕੁਰ, ਮਣੀ ਮੋਹਨ,ਆਤਮਾ ਰੰਜਨ, ਡਾ. ਹੰਸਾ ਦੀਪ ਜਿਹੇ ਦਿੱਗਜ ਲੇਖਕਾਂ ਸਮੇਤ ਹਿੰਦੀ ਤੋਂ ਪੰਜਾਬੀ ਅਤੇ ਪੰਜਾਬੀ ਤੋਂ ਹਿੰਦੀ ਵਿਚ 40 ਦੇ ਕਰੀਬ ਪੁਸਤਕਾਂ ਦਾ ਅਨੁਵਾਦ। ਬਾਲ ਸਾਹਿਤ ਦੀਆਂ ਪੰਜ ਪੁਸਤਕਾਂ ਵੀ ਪ੍ਰਕਾਸ਼ਿਤ. ਵੱਖੋ ਵੱਖ ਯੂਨੀਵਰਸਿਟੀਆਂ ਵਿਚ ਅਮਰਜੀਤ ਕੌਂਕੇ ਦੀ ਕਵਿਤਾ ਤੇ ਐਮ.ਫਿਲ. ਅਤੇ ਪੀਐਚ.ਡੀ. ਲਈ 12 ਤੋਂ ਵੱਧ ਸ਼ੋਧ ਕਾਰਜ। ਸਾਹਿਤ ਅਕਾਦਮੀ, ਦਿੱਲੀ ਵੱਲੋਂ ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ, ਭਾਸ਼ਾ ਵਿਭਾਗ ਪੰਜਾਬ, ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ, ਇਆਪਾ ਕੈਨੇਡਾ ਅਤੇ ਹੋਰ ਅਨੇਕ ਸੰਸਥਾਵਾਂ ਵੱਲੋਂ ਸਨਮਾਨਿਤ। ਸਾਹਿਤਕ ਮੈਗਜ਼ੀਨ ‘ ਪ੍ਰਤਿਮਾਨ ’ ਦਾ 2003 ਤੋਂ ਨਿਰੰਤਰ ਪ੍ਰਕਾਸ਼ਨ ।