ਨੇਕੀ ਫਾਉਂਡੇਸ਼ਨ ਨੇ ਲਿਆਂਦਾ ਬੁਢਲਾਡਾ ਵਿੱਚ ਖੂਨਦਾਨੀਆਂ ਦਾ ਹੜ੍ਹ
ਘੰਟਿਆਂ ਤੱਕ ਕਤਾਰਾਂ ਵਿੱਚ ਲੱਗਕੇ ਕੀਤਾ ਖੂਨਦਾਨ
28 ਸਤੰਬਰ (ਨਾਨਕ ਸਿੰਘ ਖੁਰਮੀ) ਬੁਢਲਾਡਾ/ਮਾਨਸਾ: ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ 117ਵੇਂ ਜਨਮਦਿਨ ਮੌਕੇ ਐੱਚ ਡੀ ਐੱਫ ਸੀ ਬੈਂਕ ਬੁਢਲਾਡਾ, ਜ਼ਿਲ੍ਹੇ ਦੀਆਂ ਸਮੂਹ ਕਲੱਬਾਂ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਖੂਨਦਾਨ ਕੈੰਪ ਦਾ ਆਯੋਜਨ ਕੀਤਾ, ਜਿੱਥੇ 531 ਖੂਨਦਾਨੀਆਂ ਨੇ ਪਹੁੰਚਕੇ ਬੜੇ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਖੂਨਦਾਨ ਕੀਤਾ। ਕੈੰਪ ਦੀ ਵਿਸ਼ੇਸ਼ਤਾ ਇਹ ਰਹੀ ਕਿ ਮਰਦਾਂ ਦੇ ਨਾਲ ਨਾਲ ਔਰਤਾਂ ਨੇ ਵੀ ਵਧ ਚੜ੍ਹਕੇ ਹਿੱਸਾ ਲਿਆ। ਗੱਲਬਾਤ ਕਰਦਿਆਂ ਟੀਮ ਨੇਕੀ ਨੇ ਦੱਸਿਆ ਕਿ ਇਹ ਉਹਨਾਂ ਲਈ ਇੱਕ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਐਨੀ ਵੱਡੀ ਪੱਧਰ ਵਿੱਚ ਖੂਨਦਾਨੀਆਂ ਨੇ ਪਹੁੰਚਕੇ ਸ਼ਹੀਦ ਭਗਤ ਸਿੰਘ ਜੀ ਦੀ ਯਾਦ ਵਿੱਚ ਖੂਨਦਾਨ ਕੀਤਾ ਹੈ। ਨੇਕੀ ਫਾਉਂਡੇਸ਼ਨ ਦਾ ਇਹ ਤੀਜਾ ਕੈੰਪ ਹੈ ਜਿੱਥੇ 500 ਤੋਂ ਵੱਧ ਖੂਨਦਾਨੀਆਂ ਨੇ ਖੂਨਦਾਨ ਕੀਤਾ ਹੈ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਐੱਸ ਡੀ ਐੱਮ ਬੁਢਲਾਡਾ ਸ. ਗਗਨਦੀਪ ਸਿੰਘ ਨੇ ਸੰਸਥਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਨੇਕੀ ਫਾਉਂਡੇਸ਼ਨ ਜਿਹੀ ਸੰਸਥਾ ਨਾਲ ਲੋਕ ਇਸ ਪੱਧਰ ਉੱਤੇ ਜੁੜੇ ਹੋਏ ਹਨ ਕਿ ਉਹਨਾਂ ਦੀ ਇੱਕ ਆਵਾਜ਼ ਤੇ ਲੰਬੀਆਂ ਕਤਾਰਾਂ ਖ਼ੂਨਦਾਨੀਆਂ ਦੀਆਂ ਲੱਗ ਗਈਆਂ। ਉਹਨਾਂ ਕਿਹਾ ਕਿ ਖੂਨਦਾਨ ਮਹਾਂਦਾਨ ਹੈ ਅਤੇ ਜੋ ਲੋਕ ਅੱਜ ਇੱਥੇ ਪਹੁੰਚੇ ਹਨ, ਉਹ ਵਧਾਈ ਦੇ ਪਾਤਰ ਹਨ। ਸਹਾਇਕ ਡਰੈਕਟਰ ਯੁਵਕ ਸੇਵਾਵਾਂ ਵਿਭਾਗ ਰਘਵੀਰ ਮਾਨ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਇਹ ਖੂਨ ਸਰਕਾਰੀ ਬਲੱਡ ਸੈਂਟਰ ਮਾਨਸਾ ਅਤੇ ਬਠਿੰਡਾ ਨੂੰ ਦਿੱਤਾ ਗਿਆ ਹੈ। ਉਹਨਾਂ ਉੱਥੇ ਪਹੁੰਚੇ ਸਾਰੇ ਯੂਥ ਕਲੱਬਾਂ ਦਾ ਧੰਨਵਾਦ ਕੀਤਾ। ਨੇਕੀ ਫਾਉਂਡੇਸ਼ਨ ਵੱਲੋਂ ਸਾਰੇ ਖੂਨਦਾਨੀਆਂ, ਵਲੰਟੀਅਰਾਂ ਅਤੇ ਸਹਿਯੋਗੀਆਂ ਦਾ ਸਨਮਾਨ ਕੀਤਾ ਗਿਆ। ਉਹਨਾਂ ਕਿਹਾ ਕਿ ਨੇਕੀ ਨੇ ਅੱਜ ਇੱਕ ਹੋਰ ਵੱਡਾ ਮੀਲ ਪੱਥਰ ਛੂਹਿਆ ਹੈ। ਇਸ ਮੌਕੇ ਜ਼ਿਲ੍ਹੇ ਦੀਆਂ ਵੱਖ ਵੱਖ ਸਰਕਾਰੀ , ਗੈਰ ਸਰਕਾਰੀ ਸੰਸਥਾਵਾਂ, ਬ੍ਰਹਮ ਕੁਮਾਰੀ ਬੁਢਲਾਡਾ,ਨਿਰਵੈਰ ਕਲੱਬ ਮਾਨਸਾ,ਆਗਾਜ਼ ਵੈਲਫੇਅਰ ਕਲੱਬ, ਕਣਕਵਾਲ ਭੰਗੂਆਂ,ਡੇਰਾ ਬਾਬਾ ਅੰਗੜ ਦਾਸ ਜੀ ਕਲੱਬ ਧਲੇਵਾਂ,ਜੈਮਲਾਪ ਬਲਾਕ ਬੁਢਲਾਡਾ, ਸਮਾਜ ਸੇਵੀ ਨੌਜਵਾਨ ਚਨਾਰਥਲ(ਬਠਿੰਡਾ), ਸਾਬਕਾ ਸੈਨਿਕ ਬੁਢਲਾਡਾ, ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ, ਨੌਜਵਾਨ ਸਪੋਰਟਸ ਕਲੱਬ ਵਰੇ ਸਾਹਿਬ, ਸ਼੍ਰੀ ਮਹਿੰਦੀਪੁਰ ਕੀਰਤਨ ਮੰਡਲ ਬੁਢਲਾਡਾ, ਸ਼ਹੀਦ ਭਗਤ ਸਿੰਘ ਕਲੱਬ ਕੋਟਦੂਨਾ, ਸ਼ਹੀਦ ਕੈਪਟਨ ਕੇਕੇ ਗੋੜ ਕਲੱਬ, ਦਾ ਰੋਇਲ ਗਰੁੱਪ ਆਫ ਕਾਲਜਜ ਬੋੜਾਵਾਲ, ਕਾਰ ਮੋਟਰਸਾਈਕਲ ਡੀਲਰ ਐਸੋਸੀਏਸ਼ਨ ਬੁਢਲਾਡਾ, ਸ਼ਹੀਦ ਜੋਗਿੰਦਰ ਸਿੰਘ ਸਪੋਰਟਸ ਕਲੱਬ ਸੈਦੇਵਾਲਾ, ਸ਼ਿਵ ਸ਼ਕਤੀ ਆਯੁਰਵੇਦਿਕ ਮੈਡੀਕਲ ਕਾਲਜ ਐਂਡ ਹੋਸਪਿਟਲ, ਗੁਰਦੁਆਰਾ ਰਵਿਦਾਸ ਕਲੱਬ ਭੀਖੀ, ਦਸ਼ਮੇਸ਼ ਯੁਵਕ ਸੇਵਾਵਾਂ ਕਲੱਬ ਸਰਦੂਲੇ ਵਾਲਾ, ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਬੁਢਲਾਡਾ, ਸ਼੍ਰੀ ਬਾਲਾ ਜੀ ਯਾਤਰਾ ਸੰਘ ਬੁਢਲਾਡਾ, ਡਿਸਟਰਿਕਟ ਅਰੋੜਾ ਵੰਸ਼ ਸਭਾ ਮਾਨਸਾ, ਡਾਕਟਰ ਬੀ ਆਰ ਅੰਬੇਡਕਰ ਸਪੋਰਟਸ ਐਂਡ ਵੈਲਫੇਅਰ ਕਲੱਬ ਖੀਵਾ ਦਿਆਲੂਵਾਲਾ, ਸੰਤ ਬਾਬਾ ਕ੍ਰਿਸ਼ਨ ਦਾਸ ਵੈਲਫੇਅਰ ਸੋਸਾਇਟੀ ਕਲੀਪੁਰ, ਕ੍ਰਿਸ਼ਨਾ ਕਾਲਜਜ ਆਫ ਹਾਇਰ ਐਜੂਕੇਸ਼ਨ ਰੱਲੀ, ਰੂਰਲ ਕਲੱਬ ਐਸੋਸੀਏਸ਼ਨ ਮਾਨਸਾ, ਲੈਬੋਰਟਰੀ ਐਸੋਸੀਏਸ਼ਨ ਬੁਢਲਾਡਾ ਆਦਿ ਦੇ ਆਗੂ ਮੌਜੂਦ ਸਨ।