ਟਕਸਾਲੀ ਅਕਾਲੀਆਂ ਵਿੱਚ ਉਤਸ਼ਾਹ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੇਗਾ
04 ਅਪ੍ਰੈਲ (ਨਾਨਕ ਸਿੰਘ ਖੁਰਮੀ) ਮਾਨਸਾ: ਬਲਵਿੰਦਰ ਸਿੰਘ ਭੂੰਦੜ ਵਰਗੇ ਬੇਦਾਗ , ਇਮਾਨਦਾਰ , ਸਖ਼ਤ ਮੇਹਨਤੀ , ਨੇਤਾ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਮੈਨੀਫੈਸਟੋ ਦਾ ਚੇਅਰਮੈਨ ਬਣਨ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਅਕਾਲੀਆਗੂਆਂ ,ਅਹੁਦੇਦਾਰਾਂ ਤੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸੋਢੀ ਨੇ ਕਿਹਾ ਕਿ ਭੂੰਦੜ ਵੱਲੋ ਤਿਆਰ ਮੈਨੀਫੈਸਟੋ ਪਾਰਟੀ ਨੂੰ ਹੇਠਲੇ ਪੱਧਰ ਤੇ ਮਜ਼ਬੂਤ ਕਰਨ ਵਿੱਚ ਸਹਾਈ ਹੋਵੇਗਾ ਅਤੇ ਲੋਕਾਂ ਦੀਆਂ ਆਸਾਂ ਤੇ ਖਰਾ ਉਤਰੇਗਾ।ਇਹਨਾ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਜਤਿੰਦਰ ਸਿੰਘ ਸੋਢੀ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਮਾਨਸਾ (ਸ਼ਹਿਰੀ ) ਨੇ ਕਿਹਾ ਕਿ ਸ੍ਰੀ ਭੂੰਦੜ ਦੀ ਅਗਵਾਈ ਵਿੱਚ ਬਣਾਈ ਗਈ ਚੋਣ ਮੈਨੀਫੈਸਟੋ ਕਮੇਟੀ ਦੁਆਰਾ ਬਣਾਇਆ ਚੋਣ ਮਨੋਰਥ ਪੱਤਰ ਜਿੱਥੇ ਮਜ਼ਦੂਰਾਂ , ਕਿਸਾਨਾਂ , ਵਪਾਰੀਆਂ , ਮੁਲਾਜ਼ਮਾਂ ਤੇ ਹਰ ਵਰਗ ਦੀਆਂ ਮੁਸਕਿਲਾ ਤੇ ਹਰ ਧਰਮ ਦੀ ਸ਼ਰਧਾ ਤੇ ਭਾਵਨਾਵਾ ਨੂੰ ਧਿਆਨ ਵਿੱਚ ਰੱਖਕੇ ਬਣਾਇਆ ਜਾਵੇਗਾ । ਉੱਥੇ ਇਸ ਗੱਲ ਦਾ ਵੀ ਸਾਰਿਆਂ ਨੂੰ ਯਕੀਨ ਹੈ ਸ੍ਰ ਭੂੰਦੜ ਦੀ ਯੋਗ ਅਗਵਾਈ ਵਿੱਚ ਚੋਣ ਮੇਨੀਫੈਸਟੋ ਕਮੇਟੀ ਵਿੱਚ ਮੈਬਰ ਸਾਰੇ ਸੀਨੀਅਰ ਅਕਾਲੀ ਆਗੂ ਜੋ ਵੀ ਚੋਣ ਮਨੋਰਥ ਪੱਤਰ ਲੋਕਾਂ ਵਿੱਚ ਲੈ ਕੇ ਆਉਣਗੇ ਉਹ ਪ੍ਰਪੱਕਤਾ ਨਾਲ ਲਾਗੂ ਕਰਨ ਦਾ ਮਾਸਟਰ ਪਲਾਨ ਵੀ ਲੈ ਕੇ ਆਉਣਗੇ ।
ਇਹ ਕੋਈ ਝੂਠਾ ਇੰਨਕਲਾਬ ਜਾਂ ਝੂਠੀਆਂ ਗਰੰਟੀਆਂ, ਘਰ ਘਰ ਨੋਕਰੀਆ , ਅੰਗਰੇਜ਼ਾਂ ਨੂੰ ਪੰਜਾਬ ਵਿੱਚ ਮਜਦੂਰੀ ਕਰਾਉਣ ਵਰਗੇ ਤੇ ਬੀ.ਐਮ. ਡਬਲਯੂ ਦੇ ਕਾਰਖਾਨੇ ਲਾਉਣ ਵਰਗੇ ਝੂਠੇ ਤੇ ਹਾਸੋਹੀਣੇ ਝਾਂਸਿਆਂ ਵਿੱਚ ਫਸਾਉਣ ਦੀ ਜਗ੍ਹਾ ਤੇ ਪੰਜਾਬ ਦੇ ਸੰਵੇਦਨਸ਼ੀਲ ਮੁੱਦਿਆਂ ਦੇ ਹੱਲ ਦੇ ਨਾਲ ਨਾਲ ਸਮਾਜਿਕ , ਆਰਥਿਕ , ਅਪਰਾਧਿਕ ਮਾਮਲਿਆਂ ਵਿੱਚ ਦਿਸ਼ਾਹੀਣ ਹੋਏ ਪੰਜਾਬ ਨੂੰ ਸਹੀ ਰਸਤੇ ਤੇ ਲਿਆਉਣ ਦਾ ਯਤਨ ਕਰਨਗੇ ।ਸ਼੍ਰੀ ਸੋਢੀ ਨੇ ਦੱਸਿਆ ਕਿ ਭੂੰਦੜ ਦੀ ਨਿਯੁਕਤੀ ਤੇ ਦੇਸ਼ ਦੁਨੀਆ ਵਿੱਚ ਵਸਦੇ ਅਕਾਲੀ ਹਮਾਇਤੀਆਂ ਵਿੱਚ ਖੁਸ਼ੀ ਦੀ ਲਹਿਰ ਦੋੜ ਗਈ ਹੈ । ਮਾਨਸਾ ਜ਼ਿਲ੍ਹੇ ਦੇ ਟਕਸਾਲੀ ਅਕਾਲੀ ਆਗੂ ਮਾਣ ਮਹਿਸੂਸ ਕਰਦੇ ਹੋਏ ਉਹਨਾਂ ਨੂੰ ਇਸ ਨਵੀਂ ਜਿੰਮੇਵਾਰੀ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਧੰਨਵਾਦ ਤੇ ਸ੍ਰ ਭੂੰਦੜ ਨੂੰ ਵਧਾਈਆਂ ਦੇ ਰਹੇ ਹਨ ।
ਗੁਰਮੇਲ ਸਿੰਘ ਫਫੜੇ ਜਿਲਾ ਪਧਾਨ , ਪ੍ਰੇਮ ਅਰੋੜਾ, ਡਾ ਨਿਸ਼ਾਨ ਸਿੰਘ , ਸੁਰਜੀਤ ਸਿੰਘ ਰਾਏਪੁਰ ,ਸੁਖਦੇਵ ਸਿੰਘ ਚੈਨੇਵਾਲਾ , ਗੁਰਪ੍ਰੀਤ ਸਿੰਘ ਝੱਬਰ , ਗੁਰਪਾਲ ਸਿੰਘ ਬੁਢਲਾਡਾ , ਇੰਜ ਹਨੀਸ਼ ਬਾਸਲ, ਦਵਿੰਦਰ ਸਿੰਘ ਅਲੀਸ਼ੇਰ , ਮੇਵਾ ਸਿੰਘ ਦੋਦੜਾ, ਤਰਸੇਮ ਚੰਦ ਭੋਲੀ, ਬਲਦੇਵ ਸਿੰਘ ਮੀਰਪੁਰ , ਜਗਦੀਪ ਸਿੰਘ ਢਿੱਲੋ , ਕਰਮਜੀਤ ਕੋਰ ਸਮਾਓ ,ਹਰਮਨਜੀਤ ਸਿੰਘ ਭੰਮਾ , ਗੁਰਪ੍ਰੀਤ ਸਿੰਘ ਚਹਿਲ , ਗੁਰਦੀਪ ਸਿੰਘ ਟੋਡਰਪੁਰ , ਕਾਲਾ ਜਵੰਧਾ, ਮੇਵਾ ਸਿੰਘ , ਨਿਰਮਲ ਸਿੰਘ ਨਾਹਰਾ , ਪ੍ਰੇਮ ਚੋਹਾਨ , ਕੈਪਟਨ ਗੁਲਜ਼ਾਰ ਸਿੰਘ , ਜਗਜੀਤ ਸਿੰਘ ਸੰਧੂ , ਰੰਗੀ ਸਿੰਘ ਖਾਰਾ , ਸਵਰਨਜੀਤ ਸਿੰਘ ਦਾਨੇਵਾਲਾ , ਹੇਮੰਤ ਹਨੀ , ਲ਼ੈਬਰ ਸਿੰਘ ਸੰਧੂ , ਅਵਤਾਰ ਸਿੰਘ , ਤਾਰੀ , ਨਿਰਮਲ ਸਿੰਘ ਮੋਡਾ , ਸੰਦੀਪ ਗਾਗੋਵਾਲ , ਬੋਘਾ ਸਿੰਘ ਗੇਹਲੇ , ਕਸ਼ਮੀਰ ਸਿੰਘ ਚਹਿਲ , ਸ਼ੇਰ ਸਿੰਘ ਟਿੱਬੀ ਨੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਧੰਨਵਾਦ ਕਰਦਿਆ ਭੂੰਦੜ ਨੂੰ ਵਧਾਈ ਦਿੰਦਿਆ ਕਿਹਾ ਕਿ ਅਕਾਲੀ ਦਲ ਦਾ ਮੈਨੀਫੋਸਟ ਬੇਮਿਸਾਲ ਹੋਵੇਗਾ।