ਮਹਿਲਾ ਵੱਲੋਂ ਆਪਣੇ ਮ੍ਰਿਤਕ ਭਰਾ ਦੇ ਇਨਸਾਫ਼ ਦੀ ਮੰਗ
ਦੋਸ਼ੀ ਮਹਿਲਾ, ਉਸ ਦੀ ਮਾਂ, ਭੈਣ ਤੇ ਜੀਜੇ ਵਿਰੁੱਧ ਪਰਚਾ ਦਰਜ਼ ਕਰਨ ਦੀ ਮੰਗ
2 ਅਪ੍ਰੈਲ (ਸ਼ਿਵ ਸੋਨੀ) ਬਠਿੰਡਾ: ਜਸਕੀਰਤ ਕੌਰ ਨਾਂ ਦੀ ਮਹਿਲਾ ਵੱਲੋਂ ਬਠਿੰਡਾ ’ਚ ਪ੍ਰੈਸ ਕਾਨਫਰੰਸ ਦੌਰਾਨ ਆਪਣੇ ਭਰਾ ਦਾ ਉਸ ਦੇ ਸਹੁਰਿਆਂ ਵੱਲੋਂ ਕੀਤੇ ਕਤਲ ਲਈ ਇਨਸਾਫ਼ ਦੀ ਮੰਗ ਕੀਤੀ। ਇਸ ਸਬੰਧੀ ਇਕ ਅਰਜੀ ਮਾਨਯੋਗ ਐਸ.ਐਸ.ਪੀ. ਬਠਿੰਡਾ ਵੀ ਦਿੱਤੀ ਗਈ। ਜਸਕੀਰਤ ਕੌਰ ਪਤਨੀ ਜਸਵਿੰਦਰ ਸਿੰਘ ਵਾਸੀ ਤਰਨ ਤਾਰਨ ਸਾਹਿਬ ਨੇ ਦੱਸਿਆ ਕਿ ਉਸ ਦਾ ਭਰਾ ਅਮਰਦੀਪ ਸਿੰਘ ਪੁੱਤਰ ਸ੍ਰ. ਹਰਬਿੰਦਰ ਸਿੰਘ ਤਲਵੰਡੀ ਸਾਬੋਂ ਵਿਖੇ ਅਦਾਲਤ ’ਚ ਮੁਲਾਜ਼ਮ ਸੀ ਤੇ ਉਹ ਵਤਸਲ ਪੁੱਤਰੀ ਤਰਸੇਮ ਲਾਲ ਬਠਿੰਡਾ ਨਾਲ ਵਿਆਹਿਆ ਹੋਇਆ ਸੀ। ਉਸ ਨੇ ਦੱਸਿਆ ਕਤਲ ਤੋਂ ਪਹਿਲਾ ਉਸ ਦੇ ਭਰਾ ਨੇ ਫੋਨ ’ਤੇ ਦੱਸਿਆ ਕਿ ਉਸ ਦੀ ਘਰਵਾਲੀ ਵਤਸਲ ਉਸ ਦੀ ਭੈਣ, ਜੀਜਾ ਤੇ ਮਾਂ ਨੇ ਉਸ ਦੇ ਭਰ ਦੇ ਸਾਰੇ ਕੱਪੜੇ ਜਬਰਦਸਤੀ ਉਤਾਰ ਕੇ ਫੋਟੋਆਂ ਖਿੱਚ ਕੇ ਹੋਰਾਂ ਨੂੰ ਭੇਜੀਆਂ ਤੇ ਉਸ ਨੂੰ ਬੇਇੱਜਤ ਕੀਤਾ। ਵਾਰ ਵਾਰ ਫ਼ੋਨ ਕਰਨ ’ਤੇ ਨਾ ਉਸ ਨੇ ਤੇ ਉਸ ਦੀ ਘਰਵਾਲੀ ਵਤਸਲ ਨੇ ਫ਼ੋਨ ਨਾ ਚੁੱਕਿਆ। ਜਸਕੀਰਤ ਕੌਰ ਨੇ ਦੱਸਿਆ ਕਿ ਜਦੋਂ ਉਹ ਆਪਣੇ ਭਰਾ ਦੇ ਘਰ ਆਈ ਤਾਂ ਬੂਹਾ ਵੀ ਨਾ ਖੋਲਿਆ, ਤੇ ਜਦੋਂ ਅੰਦਰ ਤਾਂ ਉਸ ਨੂੰ ਮ੍ਰਿਤਕ ਹਾਲਤ ’ਚ ਦੇਖਿਆ। ਉਹ ਪੁਲਿਸ ਕੋਲ ਗਈ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਕਰਨ ’ਤੇ ਉਲਟਾ ਉਹਨਾਂ ’ਤੇ ਹੀ ਦਬਾਅ ਪਾਇਆ ਗਿਆ ਕਿ ਧਾਰਾ 174 ਸੀ.ਆਰ.ਪੀ.ਸੀ. ਤਹਿਤ ਕਾਰਵਾਈ ਕਰਕੇ ਲਾਸ਼ ਦਾ ਸਸਕਾਰ ਕਰ ਦਿਓ। ਉਸ ਨੇ ਇਹ ਵੀ ਦੱਸਿਆ ਕਿ ਉਹਨਾਂ ਨੂੰ ਇਨਸਾਫ਼ ਇਸ ਕਰਕੇ ਨਹੀਂ ਮਿਲ ਰਿਹਾ ਕਿਉਂਕਿ ਉਸ ਦੀ ਦੋਸ਼ ਭਰਜਾਈ ਦਾ ਭੈਣ ਤੇ ਉਸ ਦਾ ਜੀਜਾ ਅਫ਼ਸਰ ਹੋਣ ਕਰਕੇ ਉਹਨਾਂ ਦੀ ਸਰਕਾਰੀ ਦਰਬਾਰੇ ਪਹੁੰਚ ਹੈ। ਉਸ ਨੇ ਮ੍ਰਿਤਕ ਦੀ ਪਤਨੀ, ਪਤਨੀ ਦੀ ਭੈਣ, ਮਾਂ ਤੇ ਜੀਜੇ ਵਿਰੁਧ ਕਤਲ ਦੇ ਪਰਚੇ ਦਰਜ਼ ਕਰਕੇ ਸਜ਼ਾਵਾਂ ਦੇਣ ਦੀ ਮੰਗ ਕੀਤੀ ਹੈ।
ਜਸਵੀਰ ਕੌਰ ਪਤਨੀ ਸ੍ਰ. ਜਸਵਿੰਦਰ ਸਿੰਘ
ਵਾਸੀ ਗੁਰੂ ਤੇਗ ਬਹਾਦਰ ਨਗਰ,
ਗਲੀ ਨੰ. 04, ਨੇੜੇ ਅੰਮ੍ਰਿਤਸਰ ਬਾਈਪਾਸ,
ਤਰਨ ਤਾਰਨ ਸਾਹਿਬ।