ਭੀਖੀ, 13 ਨਵੰਬਰ
ਦਿਨ ਬੁੱਧਵਾਰ ਨੂੰ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਸਿਹਤ ਵਿਭਾਗ ਭੀਖੀ ਦੀ ਪੂਰੀ ਟੀਮ ਵੱਲੋਂ ਸਿਹਤ
ਜਾਂਚ ਕੈਂਪ ਦੇ ਦੂਸਰੇ ਦਿਨ ਦੰਦਾਂ ਦਾ ਚੈੱਕ ਅੱਪ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਡਾ: ਗਗਨਦੀਪ ਪਰਾਸ਼ਰ ਨੇ
ਦੱਸਿਆ ਕਿ ਵਰਤਮਾਨ ਸਮੇਂ ਬੱਚਿਆਂ ਨੂੰ ਦੰਦਾਂ ਦੀਆਂ ਸਮੱਸਿਆਵਾਂ ਬਾਰੇ ਜਾਗਰੂਕ ਕਰਨ ਲਈ ਸਿਵਲ ਹਸਪਤਾਲ ਭੀਖੀ ਦੇ ਡੈਂਟਲ ਸਰਜਨ
ਨਿਰਮਲ ਸਿੰਘ , ਮੈਡੀਕਲ ਅਫਸਰ ਕਮਲਜੀਤ ਸਿੰਘ, ਗੁਰਦੀਪ ਸਿੰਘ ਰਿਟਾਇਰਡ ਫਾਰਮੇਸੀ ਅਫਸਰ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ
ਸੀਨੀਅਰ ਮੈਂਬਰ ਡਾ:ਮੱਖਣ ਲਾਲ ਅਤੇ ਉਨ੍ਹਾਂ ਦੇ ਸਹਾਇਕ ਗੋਲਡੀ ਦਾ ਪੂਰਨ ਸਹਿਯੋਗ ਪ੍ਰਾਪਤ ਹੋਇਆ। । ਇਸ ਦੌਰਾਨ ਦੰਦਾਂ ਦੇ ਮਾਹਰ ਡਾ
ਨਿਰਮਲ ਸਿੰਘ ਨੇ 900 ਬੱਚਿਆਂ ਦੇ ਦੰਦਾਂ ਦੀ ਜਾਂਚ ਕੀਤੀ। ਉਹਨਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਦੰਦਾਂ ਦੀ ਸਹੀ ਢੰਗ ਨਾਲ ਸਾਂਭ ਸੰਭਾਲ
ਨਾ ਕਰਨ ਕਰਕੇ ਦੰਦਾਂ ਨਾਲ ਸੰਬੰਧਿਤ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ। ਉਨ੍ਹਾਂ ਨੇ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ
ਕੀਤੀ ਕਿ ਬੱਚਿਆਂ ਨੂੰ ਮਿੱਠੀਆਂ ਚੀਜ਼ਾਂ ਦੇ ਜ਼ਿਆਦਾ ਇਸਤੇਮਾਲ ਤੋਂ ਬਚਾਇਆ ਜਾਵੇ। ਇਸ ਮੌਕੇ ਸਕੂਲ ਪ੍ਰਿੰਸੀਪਲ ਨੇ ਦੰਦਾਂ ਦੀ ਸਿਹਤ ਪ੍ਰਤੀ
ਜਾਗਰੂਕਤਾ ਫੈਲਾਉਣ ਲਈ ਡਾਕਟਰਾਂ ਦੀ ਟੀਮ ਵੱਲੋਂ ਚੁੱਕੇ ਕਦਮ 'ਤੇ ਸਰਾਹਨਾ ਕੀਤੀ ਅਤੇ ਤਹਿ ਦਿਲੋਂ ਧੰਨਵਾਦ ਕੀਤਾ।