ਮਕਬੂਲ ਨੌਜਵਾਨ ਲੇਖਕ ਗਗਨ ਫੂਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ “ਕਿਤਾਬਾਂ ਹੀ ਮਨੁੱਖ ਦਾ ਅਸਲ ਮਾਰਗਦਰਸ਼ਕ ਹਨ, ਕਿਤਾਬਾਂ ਅਤੇ ਗਿਆਨ ਤੋਂ ਬਿਨਾਂ ਮਨੁੱਖ ਅਧੂਰਾ ਹੈ”
12 ਸਤੰਬਰ (ਗਗਨਦੀਪ ਸਿੰਘ) ਬਠਿੰਡਾ/ਦੁੱਲੇਵਾਲਾ: ਬੀਤੇ ਦਿਨੀਂ 11 ਸਤੰਬਰ ਨੂੰ ਸਰਕਾਰੀ ਹਾਈ ਸਕੂਲ ਪਿੰਡ ਦੁੱਲੇਵਾਲਾ ਵੱਲੋਂ ਸਕੂਲ ਵਿਖੇ ਸਾਹਿਤਕ ਮਿਲਣੀ ਕਰਵਾਈ ਗਈ। ਜਿਸ ਮੌਕੇ ਮਕਬੂਲ ਨੌਜਵਾਨ ਲੇਖਕ ਗਗਨ ਫੂਲ ਨੂੰ ਮਹਿਮਾਨ ਬੁਲਾਇਆ ਗਿਆ। ਗਗਨ ਫੂਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿਤਾਬਾਂ ਹੀ ਮਨੁੱਖ ਦਾ ਅਸਲ ਮਾਰਗਦਰਸ਼ਨ ਕਰਦਿਆਂ ਹਨ, ਕਿਤਾਬਾਂ ਅਤੇ ਗਿਆਨ ਤੋਂ ਬਿਨਾਂ ਮਨੁੱਖ ਅਧੂਰਾ ਹੈ, ਹੋਰ ਵੀ ਲਾਇਬ੍ਰੇਰੀ ਬਾਰੇ ਦੱਸਿਆ, ਕਿਤਾਬਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਤੇ ਕਿਤਾਬਾਂ ਦੀ ਅਹਿਮੀਅਤ ਬਾਰੇ ਵੀ ਚਾਨਣਾ ਪਾਇਆ, ਦਸਵੀਂ, ਬਾਰਵੀਂ ਤੋਂ ਬਾਅਦ ਅੱਗੇ ਕੀ-ਕੀ ਕਰ ਸਕਦੇ ਹਾਂ ਉਸ ਬਾਰੇ ਜਾਣਕਾਰੀ ਦਿੱਤੀ, ਵੋਟ ਦੀ ਮਹੱਤਤਾ ਬਾਰੇ ਦੱਸਿਆ ਅਤੇ ਵਿੱਦਿਆ ਕਿਉਂ ਜ਼ਰੂਰੀ ਹੈ?, ਆਪਣੇ ਰਹਿਬਰਾਂ ਡਾ. ਅੰਬੇਡਕਰ, ਮਹਾਤਮਾ ਜੋਤੀਬਾ ਰਾਓ ਫੂਲੇ ਅਤੇ ਮਾਤਾ ਸਵਿੱਤਰੀ ਬਾਈ ਫੂਲੇ ਆਦਿ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ। ਆਪਣੀ ਨਿੱਜੀ ਪੁਸਤਕ “ਡਾ. ਅੰਬੇਡਕਰ ਦੀ ਸੰਘਰਸ਼ ਗਾਥਾ” ਅਤੇ ਹੋਰ ਪੁਸਤਕਾਂ ਸਕੂਲ ਦੀ ਲਾਇਬ੍ਰੇਰੀ ਨੂੰ ਭੇਂਟ ਕੀਤੀਆਂ। ਸਮੁੱਚੇ ਸਕੂਲ ਵੱਲੋਂ ਗਗਨ ਫੂਲ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ ਅਤੇ ਬਹੁਤ ਬਹੁਤ ਧੰਨਵਾਦ ਕੀਤਾ। ਇਸ ਸਾਹਿਤਕ ਮਿਲਣੀ ਮੌਕੇ ਹਰਪ੍ਰੀਤ ਸਿੰਘ ਫੂਲ, ਸ. ਚਰਨਜੀਤ ਸਿੰਘ (ਮੁੱਖ ਅਧਿਆਪਕ), ਮਾ. ਸੁਰਜੀਤ ਸਿੰਘ, ਮਾ. ਮਹਿੰਦਰ ਕੁਮਾਰ, ਮਾ. ਭਰਪੂਰ ਸਿੰਘ, ਸ਼੍ਰੀਮਤੀ. ਸੁਖਵੀਰ ਕੌਰ, ਸ਼੍ਰੀਮਤੀ. ਜਾਗ੍ਰਿਤੀ ਅਤੇ ਪ੍ਰਦੀਪ ਸਿੰਘ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ।