ਸਰਕਾਰੀ ਸਕੂਲ ਬੱਛੋਆਣਾ ਦੇ ਵਿਦਿਆਰਥੀਆਂ ਨੇ ਮੂਲ ਮੰਤਰ
ਅਤੇ ਸ਼ਬਦ ਗਾਇਣ ਵਿਚ ਭਾਗ ਲਿਆ
22 ਦਸੰਬਰ (ਗਗਨਦੀਪ ਸਿੰਘ) ਮਾਨਸਾ: ਭਾਰਤ ਸਰਕਾਰ ਮਹਿਲਾ, ਬਾਲ ਵਿਕਾਸ ਮੰਤਰਾਲਾ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵੱਲੋਂ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਆਜ਼ਾਦੀ ਘੁਲਾਟੀਏ ਕੁੰਦਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੈਣੀਬਾਘਾ ਵਿਖੇ ਛੋੋਟੇ ਸਾਹਿਬਜ਼ਾਦਿਆ ਦੀ ਯਾਦ ਵਿੱਚ ਲੇਖ ਅਤੇ ਕਵਿਤਾ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੱਛੋਆਣਾ ਵਿਖੇ ਵਿਦਿਆਰਥੀਆਂ ਨੇ ਮੂਲ ਮੰਤਰ ਅਤੇ ਸ਼ਬਦ ਗਾਇਣ ਵਿਚ ਭਾਗ ਲਿਆ।
ਸਕੂਲ਼ ਇੰਚਾਰਜ਼ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੈਣੀਬਾਘਾ ਸ੍ਰੀਮਤੀ ਯੋਗਿਤਾ ਜੋਸ਼ੀ ਨੇ ਚਾਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਸਾਹਿਬਜਾਦਾ ਬਾਬਾ ਫਤਿਹ ਸਿੰਘ ਜੀ, ਸਾਹਿਬਜਾਦਾ ਬਾਬਾ ਜੁਝਾਰ ਸਿੰਘ ਜੀ, ਸਾਹਿਬਜਾਦਾ ਬਾਬਾ ਜੋਰਾਵਰ ਸਿੰਘ ਜੀ ਦੀਆਂ ਕੁਰਬਾਨੀਆਂ ਅਤੇ ਉਨ੍ਹਾਂ ਦੀ ਜੀਵਨੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਵਿਤਾ ਮੁਕਾਬਲਿਆ ਵਿੱਚ ਹਰਸ਼ਪ੍ਰੀਤ ਕੌਰ ਨੇ ਪਹਿਲਾ, ਦਿਲਪ੍ਰੀਤ ਸਿੰਘ ਨੇ ਦੂਜਾ, ਸੰਗਮਦੀਪ ਅਤੇ ਨਵਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਲੇਖ ਮੁਕਾਬਲਿਆਂ ਵਿੱਚ ਸੁਖਮਨੀ ਕੌਰ ਨੇ ਪਹਿਲਾ, ਤਾਰਾ ਸਿੰਘ ਨੇ ਦੂਜਾ, ਸੀਮਾ ਰਾਣੀ ਨੇ ਤੀਜਾ ਸਥਾਨ ਹਾਸਲ ਕੀਤਾ। ਸਕੂਲ ਇੰਚਾਰਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੱਛੋਆਣਾ, ਸ੍ਰੀਮਤੀ ਜਸਵੀਰ ਕੌਰ ਨੇ ਵਿਦਿਆਰਥੀਆਂ ਨੂੰ ਸਿੱਖੀ ਦੇ ਮਹਾਨ ਇਤਿਹਾਸ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਦੇ ਕੌਂਸਲਰ ਸਟੇਟ ਐਵਾਰਡੀ ਰਾਜਿੰਦਰ ਵਰਮਾ ਨੇ ਛੋਟੇ ਸਾਹਿਬਜ਼ਾਦਿਆ ਦੀ ਜੀਵਨੀ ਅਤੇ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਪਰਿਵਾਰ ਅਤੇ ਕੁਰਬਾਨੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਮੈਡਮ ਲਤਾ ਰਾਣੀ, ਮੈਡਮ ਸ਼ੈਲੀ, ਮੈਡਮ ਸੁਖਵੀਰ ਕੌਰ ਨੇ ਇਹਨਾਂ ਮੁਕਾਬਲਿਆ ’ਚ ਜੱਜਮੈਂਟ ਦੀ ਭੁਮਿਕਾ ਨਿਭਾਈ।
ਇਸ ਮੌਕੇ ਹਰਦੀਪ ਸ਼ਰਮਾ, ਮੈਡਮ ਮੀਨਾ ਕੁਮਾਰੀ, ਮੈਡਮ ਸ਼ੁਸ਼ਮਾ, ਮੈਡਮ ਗੀਤਾ ਰਾਣੀ , ਸ੍ਰੀ ਨਿਰਮਲ ਸਿੰਘ, ਸ੍ਰੀ ਵਿਪਨ ਪਾਲ, ਨਵਦੀਪ ਸ਼ਰਮਾ, ਸਤ ਨਰਾਇਣ, ਜਗਮੀਤ ਸਿੰਘ, ਜੌਨੀ ਗਰਗ ਮਾਨਸਾ ਅਤੇ ਸਮੂਹ ਸਟਾਫ ਹਾਜਰ ਸੀ।
ਸਰਕਾਰੀ ਸਕੂਲ ਭੈਣੀ ਬਾਘਾ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਲੇਖ ਅਤੇ ਕਵਿਤਾ ਮੁਕਾਬਲੇ ਕਰਵਾਏ
Leave a comment