10 ਫ਼ਰਵਰੀ (ਗਗਨਦੀਪ ਸਿੰਘ) ਕੋਟੜਾ ਕੌੜਾ: ਪੰਜਾਬ ਰਾਜ ਦੇ ਵੱਖ ਵੱਖ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ, ਨੈਤਿਕ ਕਦਰਾਂ ਕੀਮਤਾਂ ਨੂੰ ਸਮਝਣਾ ਅਤੇ ਭਾਰਤ ਦੇ ਜਿੰਮੇਵਾਰ ਨਾਗਰਿਕ ਬਣਾਉਣ ਲਈ ਭਾਰਤ ਸਕਾਊਟਸ ਐਂਡ ਗਾਈਡਸ ਦੇ ਯੂਨਿਟ ਚੱਲ ਰਹੇ ਹਨ। ਸਟੇਟ ਆਰਗੇਨਾਈਜੇਸ਼ਨ ਕਮਿਸ਼ਨਰ ਸਰਦਾਰ ਉਕਾਰ ਸਿੰਘ ਜੀ ਦੀ ਯੋਗ ਅਗਵਾਈ ਸਦਕਾ ਪੰਜਾਬ ਰਾਜ ਦੇ ਵੱਖ ਵੱਖ ਸਕੂਲਾਂ ਵਿੱਚ ਨਵੇਂ ਯੁਨਿਟ ਸਥਾਪਿਤ ਹੋ ਰਹੇ ਹਨ। ਵਿਦਿਆਰਥੀ ਇਹਨਾਂ ਯੁਨਿਟਾਂ ਵਿੱਚ ਸ਼ਾਮਿਲ ਹੋ ਕੇ ਨਿਰਧਾਰਤ ਸਮੇਂ ਵਿੱਚ ਦਿੱਤੇ ਸਿਲੇਬਸ ਅਨੁਸਾਰ ਵੱਖ ਵੱਖ ਕੈਂਪਾਂ ਅਤੇ ਸੇਵਾਵਾਂ ਵਿੱਚ ਭਾਗ ਲੈ ਕੇ ਇੱਕ ਜਿੰਮੇਵਾਰ ਨਾਗਰਿਕ ਬਣਨ ਦੀ ਸਿੱਖਿਆ ਲੈ ਰਹੇ ਹਨ।
ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਕੋਟੜਾ ਕੌੜਾ ਵਿਖੇ ਵੀ ਗਰੁੱਪ ਇੰਚਾਰਜ ਅਤੇ ਮੁੱਖ ਅਧਿਆਪਕਾ ਮੈਡਮ ਮੰਜੂ ਬਾਲਾ ਜੀ ਅਤੇ ਕੱਬ ਮਾਸਟਰ ਗੁਰਪਿਆਰ ਸਿੰਘ ਜੀ ਦੀ ਦੀ ਯੋਗ ਅਗਵਾਈ ਭਾਰਤ ਸਕਾਊਟ ਗਾਈਡ ਪੰਜਾਬ ਦਾ ਕੱਬ ਬੁਲਬੁਲ ਯੂਨਿਟ ਸਫਲਤਾ ਪੂਰਵਕ ਚੱਲ ਰਿਹਾ। ਯੂਨਿਟ ਦੇ 12 ਵਿਦਿਆਰਥੀਆਂ ਦੀ ਆਪਣਾ ਨਿਰਧਾਰਤ ਸਿਲੇਬਸ ਪੂਰਾ ਕਰਨ ਉਪਰੰਤ ਰਾਸ਼ਟਰੀ ਅਵਾਰਡ ਲਈ ਚੋਣ ਹੋਈ ਹੈ।ਜਿਸ ਨਾਲ ਹੁਣ ਤੱਕ ਨੈਸ਼ਨਲ ਅਵਾਰਡ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਸੰਖਿਆ 42 ਹੋ ਗਈ ਹੈ। ਭਾਰਤ ਸਕਾਊਟਸ ਐਂਡ ਗਾਈਡਸ ਪੰਜਾਬ ਦੇ ਜਿਲ੍ਹਾ ਕਮਿਸ਼ਨਰ ਕਮ ਉਪ ਜਿਲ੍ਹਾ ਸਿੱਖਿਆ ਅਫਸਰ ਸਰਦਾਰ ਮਹਿੰਦਰ ਪਾਲ ਜੀ ਅਤੇ ਜਿਲ੍ਹਾ ਸਿੱਖਿਆ ਅਫਸਰ(ਐ : ਸਿ:) ਪਦਮਨੀ ਸਿੰਗਲਾ ਜੀ ਨੇ ਕਿਹਾ ਕਿ ਇਹਨਾ ਵਿਦਿਆਰਥੀਆਂ ਨੇ ਪੂਰੇ ਪੰਜਾਬ ਵਿੱਚੋਂ ਨੈਸ਼ਨਲ ਅਵਾਰਡ ਹਾਸਿਲ ਕਰਕੇ ਬਠਿੰਡਾ ਜਿਲੇ ਦਾ ਮਾਣ ਵਧਾਇਆ ਹੈ।ਜਿਲ੍ਹਾ ਬਠਿੰਡਾ ਦੇ ਜਿਲ੍ਹਾ ਆਰਗੇਨਾਈਜਰ ਕਮਿਸ਼ਨਰ ਸਰਦਾਰ ਅੰਮ੍ਰਿਤਪਾਲ ਸਿੰਘ ਜੀ ਬਰਾੜ ਅਤੇ ਰਣਜੀਤ ਸਿੰਘ ਜੀ ਬਰਾੜ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ। ਇਹਨਾਂ ਵਿਦਿਆਰਥੀਆਂ ਨੂੰ ਨੈਸ਼ਨਲ ਹੈਡਕੁਾਰਟਰ ਨਵੀਂ ਦਿੱਲੀ ਵਿਖੇ 22 ਫਰਵਰੀ ਨੂੰ ਸਨਮਾਨਿਤ ਕੀਤਾ ਜਾਵੇਗਾ। ਸਮੂਹ ਸਕੂਲ ਸਟਾਫ ਵੱਲੋਂ ਇਹਨਾਂ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਕੂਲ ਸਟਾਫ ਮੈਡਮ ਮੰਜੂ ਬਾਲਾ ਜੀ ਮੁੱਖ ਅਧਿਆਪਕਾ, ਮੈਡਮ ਅਮਰਜੀਤ ਕੌਰ,ਰਣਜੀਤ ਕੌਰ,ਸ਼ਰਨਜੀਤ ਕੌਰ, ਹਰਕੇਸ਼ ਕੌਰ, ਸਰਦਾਰ ਰਾਮਭਜਨ ਸਿੰਘ,ਸਰਦਾਰ ਰਘਵੀਰ ਸਿੰਘ, ਰਿਟਾਇਰਡ ਅਧਿਆਪਕਾ ਹਰਵਿੰਦਰ ਕੌਰ ਅਤੇ ਚੇਅਰਮੈਨ ਰਜਿੰਦਰ ਸਿੰਘ ਹਾਜ਼ਰ ਸਨ।