1 ਜਨਵਰੀ (ਕਰਨ ਭੀਖੀ) ਭੀਖੀ: ਅੱਜ ਮਿਤੀ 01.01.2024 ਨੂੰ ਸ਼੍ਰੀ ਸਿੰਦਰ ਸਿੰਘ ਜੀ ਭੀਖੀ ਨੂੰ ਆਪਣੀ 25 ਸਾਲ ਦੀ ਬੇਦਾਗ਼ ਸਰਵਿਸ ਕਰਨ ਉਪਰੰਤ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਨੂੰ ਵਿਦਾਇਗੀ ਪਾਰਟੀ ਫ਼ੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਪੰਜਾਬ (ਵਿਗਿਆਨਕ) ਦੇ ਸਾਥੀਆਂ ਵੱਲੋਂ ਮਾਨ ਸਨਮਾਨ ਨਾਲ ਭੀਖੀ ਪੈਲੇਸ ਵਿਖੇ ਕੀਤੀ ਗਈ ਇਸ ਸਮਾਗਮ ਸਮੇਂ ਦੌਰਾਨ ਦਫ਼ਤਰ ਵੱਲੋਂ ਸ੍ਰੀ ਰਛਪਾਲ ਸਿੰਘ S.D.O ਸਾਹਿਬ ਅਤੇ ਸੰਬੂ ਨਾਥ ਜੇ਼ ਼ਈ ਸਾਹਿਬ ਸੁਖਵੀਰ ਸਿੰਘ ਰੁਪਿੰਦਰ ਕੁਮਾਰ ਰਿਟਾਇਰ ਜੇ ਈ ਪਰਮਜੀਤ ਸਿੰਘ ਅਵਤਾਰ ਸਿੰਘ ਰੂਪ ਸਿੰਘ ਭੀਖੀ ਲਾਲ ਸਿੰਘ ਜਥੇਬੰਦੀ ਦੇ ਪ੍ਰਧਾਨ ਬਿੱਕਰ ਸਿੰਘ ਮਾਖਾ ਜਰਨਲ ਸਕੱਤਰ ਹਿੰਮਤ ਸਿੰਘ ਦੂਲੋਵਾਲ ਜ਼ਿਲ੍ਹਾ ਆਗੂ ਕਰਮਜੀਤ ਸਿੰਘ ਫਫੜੇ ਹਰਬੰਸ ਸਿੰਘ ਫਰਵਾਹੀ ਜਸਮੇਲ ਸਿੰਘ ਅਤਲਾ ਗੁਰਸੇਵਕ ਸਿੰਘ ਭੀਖੀ ਬਾਰੂ ਖਾਂ ਬੂਟਾ ਸਿੰਘ ਖੀਵਾ ਭੁਪਿੰਦਰ ਸਿੰਘ ਭੀਖੀ ਆਗੂ ਸ਼ਾਮਲ ਸਨ ਸਾਥੀ ਸਿੰਦਰ ਸਿੰਘ ਨੇ ਵਿਭਾਗ ਵਿਚ ਬਹੁਤ ਹੀ ਵਧੀਆ ਸੇਵਾ ਕੀਤੀ ਸਾਥੀ ਜੀ ਦੇ ਭਤੀਜਾ ਸ੍ਰੀ ਸੁਖਦੇਵ ਸਿੰਘ ਲੈਬ ਟੈਕਨੀਸ਼ੀਅਨ ਵੀ ਇਸ ਸਮੇਂ ਹਾਜ਼ਰ ਸਨ ਵਿਦਾਇਗੀ ਪਾਰਟੀ ਸਮੇਂ ਟਰੇਡ ਯੂਨੀਅਨ ਆਗੂ ਸ੍ਰੀ ਕੁਲਵਿੰਦਰ ਸਿੰਘ ਉੱਡਤ ਕਰਨੈਲ ਸਿੰਘ ਭੀਖੀ ਨੇ ਵੀ ਵਿਦਾਇਗੀ ਪਾਰਟੀ ਨੂੰ ਸੰਬੋਧਨ ਕੀਤਾ ਆਗੂ ਸਾਥੀਆਂ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਵਾਟਰ ਵਰਕਸਾਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ ਠੇਕੇਦਾਰੀ ਸਿਸਟਮ ਬੰਦ ਕਰਕੇ ਰੈਗੂਲਰ ਭਰਤੀ ਚਾਲੂ ਕੀਤੀ ਜਾਵੇ ਆਸ਼ਾ ਵਰਕਰ ਮਿਡ ਡੇ ਮੀਲ ਵਰਕਰ ਰੈਗੂਲਰ ਕੀਤੇ ਜਾਣ ਰਹਿੰਦੀਆਂ ਡੀ ਼ਏ ਦੀਆਂ ਕਿਸ਼ਤਾਂ ਤੇ ਵਿਕਾਇਆ ਦਿਤਾ ਜਾਵੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਪਿਛਲੇ ਸਮੇਂ ਕੱਟੇ 37 ਪ੍ਰਕਾਰ ਦੇ ਭੱਤੇ ਬਹਾਲ ਕੀਤੇ ਜਾਣ ਵਾਟਰ ਵਰਕਸ ਵਿਭਾਗ ਵਿਚ ਪ੍ਰਮੋਸ਼ਨ ਚੈਨਲ ਲਾਗੂ ਕੀਤਾ ਜਾਵੇ ਆਦਿਕ ਮੰਗਾਂ ਦਾ ਨਿਪਟਾਰਾ ਪਹਿਲ ਦੇ ਅਧਾਰ ਤੇ ਕੀਤਾ ਜਾਵੇ ਇਸ ਵਿਦਾਇਗੀ ਪਾਰਟੀ ਵਿਚ ਉਪਰੋਕਤ ਤੋਂ ਇਲਾਵਾ ਸਬ ਡਵੀਜ਼ਨ ਬੁਢਲਾਡਾ ਦਾ ਦਫਤਰੀ ਸਟਾਫ ਜੇ ਼ਈ ਅੰਕਿਤ ਵਧਵਾ ਟੈਕਨੀਕਲ ਮਕੈਨੀਕਲ ਦੇ ਆਗੂ ਬੋਘ ਸਿੰਘ ਫਫੜੇ ਵਿਭਾਗ ਦੇ ਠੇਕੇਦਾਰ ਦੀਪਕ ਕੁਮਾਰ ਅਤੇ ਹੋਰ ਆਗੂ ਸਾਥੀ ਸ਼ਾਮਲ ਸਨ