03 ਸਤੰਬਰ (ਨਾਨਕ ਸਿੰਘ ਖੁਰਮੀ) ਮਾਨਸਾ: ਵਰਡ ਹਿਊਮਨ ਰਾਈਟਸ ਫਾਉਂਡੇਸ਼ਨ (ਰਜਿਸਟਰਡ ) ਮਾਨਸਾ ਵੱਲੋਂ ਐਡਵੋਕੈਟ ਸ਼੍ਰੀ ਸੂਰਜ ਕੁਮਾਰ ਛਾਬੜਾ ਫਾਉਂਡਰ ਚੇਅਰਮੈਨ ਅਤੇ ਜਿਲ੍ਹਾ ਪ੍ਰਧਾਨ ਰਜਿੰਦਰ ਗਰਗ ਦੀ ਅਗਵਾਈ ਵਿੱਚ ਇੱਕ ਸੈਮੀਨਾਰ ਵੱਖ ਵੱਖ ਪ੍ਰੋਜੈਕਟਾ’ ਉਪਰ ਐਸਡੀ ਕੰਨਿਆ ਮਹਾ ਵਿਦਿਆਲਿਆ ਮਾਨਸਾ ਵਿਖੇ ਹੈਲਥ ਡਿਪਾਰਟਮੈਂਟ ਦੀ ਸਹਾਇਤਾ ਅਤੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਗਰਿਮਾ ਮਹਾਜਨ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਫਾਊਂਡੇਸ਼ਨ ਦੇ ਜਿਲਾ ਪ੍ਰਧਾਨ ਸ਼੍ਰੀ ਰਜਿੰਦਰ ਗਰਗ ਨੇ ਬੱਚਿਆਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਬਾਰੇ ਕਿਹਾ ਅਤੇ ਇਸ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਬੱਚਿਆਂ ਨੂੰ ਜਾਣੂ ਕਰਾਇਆ| ਇਸ ਤੋਂ ਉਪਰੰਤ ਡਾਕਟਰ ਹਿਤੀਕਾ ਸ਼ਰਮਾ ਅਤੇ ਡਾਕਟਰ ਛਵੀ ਬਜਾਜ ਵੱਲੋਂ ਡਿਟੇਲ ਵਿੱਚ ਇਸਤਰੀਆਂ ਦੇ ਰੋਗਾਂ ਦੀ ਜਾਣਕਾਰੀ ਦਿੱਤੀ ਗਈ ਤੇ ਉਸ ਤੋਂ ਬਚਾ ਲਈ ਉਪਾਅ ਦੱਸੇ ਤੇ ਨਾਲ ਹੀ ਗਰਭਵਤੀ ਔਰਤਾਂ ਨੂੰ ਪਹਿਲੇ ਦਿਨ ਤੋਂ ਲੈ ਕੇ ਅਖੀਰ ਤੱਕ ਮਿਲਦੀਆਂ ਸਹੂਲਤਾਂ ਦੀ ਜਾਣਕਾਰੀ ਮੁਹਈਆ ਕਰਵਾਈ। ਇਸ ਮੌਕੇ ਤੇ ਹਾਜ਼ਰ ਪ੍ਰਿੰਸੀਪਲ ਡਾਕਟਰ ਗਰਿਮਾ ਮਹਾਜਨ, ਵਿਦਿਆਰਥੀਆਂ ਅਤੇ ਕਾਲਜ ਸਟਾਫ ਨੇ ਸੈਮੀਨਰ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਸੈਮੀਨਾਰ ਬਹੁਤ ਘੱਟ ਹੁੰਦੇ ਹਨ। ਸਾਡੇ ਕਾਲਜ ਵਿੱਚ ਇਹ ਪਹਿਲਾ ਸੈਮੀਨਾਰ ਹੈ ਜਿਸ ਨਾਲ ਸਾਡੇ ਗਿਆਨ ਵਿੱਚ ਬੁਹਤ ਵਾਧਾ ਹੋਇਆ ਹੈ।ਅੰਤ ਵਿਚ ਪ੍ਰਧਾਨ ਸ੍ਰੀ ਰਾਜਿੰਦਰ ਗਰਗ ਜੀ ਵਲੋ ਆਏ ਹੋਏ ਜ਼ਿਲਾ ਹੈਲਥ ਡਿਪਾਰਟਮੈਂਟ ਵੱਲੋਂ ਡਾਕਟਰ ਅਤੇ ਸਕੂਲ ਸਟਾਫ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਤੇ ਫਾਊਂਡੇਸ਼ਨ ਦੇ ਮੈਂਬਰ ਸੰਤ ਲਾਲ ਨਾਗਪਾਲ ,ਅੰਮ੍ਰਿਤਪਾਲ, ਚਿਮਨ ਲਾਲ ਗੋਇਲ, ਜਗਜੀਵਨ ਰਾਮ , ਗੌਰਵ ਬਜਾਜ, ਕੰਚਨ ਸੇਠੀ, ਡਿੰਪਲ ਅਰੋੜਾ,ਪੂਨਮ ਛਾਬੜਾ,ਨੀਲਮ ਨਾਗਪਾਲ, ਐਨੀ ਅਰੋੜਾ,ਮੈਡਮ ਪਦਮਿਨੀ ਜੀ.ਡੀ ਭਾਟੀਆ ਪਰਮਿੰਦਰ ਗੋਇਲ ਹਾਜ਼ਰ ਸਨ।