ਵਿਦਿਆਰਥੀਆਂ ਦੀਆਂ ਬਾਕਮਾਲ ਪੇਸ਼ਕਾਰੀਆਂ ਨੇ ਲੁੱਟਿਆ ਸਭਨਾਂ ਦਾ ਦਿਲ
20 ਦਸੰਬਰ (ਗਗਨਦੀਪ ਸਿੰਘ) ਫੂਲ ਟਾਊਨ: ਬੀਤੇ ਦਿਨੀਂ 19 ਦਸੰਬਰ 2023 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੂਲ ਟਾਊਨ (ਲੜਕੇ) ਜ਼ਿਲ੍ਹਾ ਬਠਿੰਡਾ ਵੱਲੋਂ ਸਲਾਨਾ ਸਮਾਗਮ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਪ੍ਰਿੰਸੀਪਲ ਸ. ਚਮਕੌਰ ਸਿੰਘ (B.N.O ਰਾਮਪੁਰਾ ਫੂਲ) ਜੀ ਮੁੱਖ ਮਹਿਮਾਨ ਰਹੇ ਅਤੇ ਪ੍ਰਿੰਸੀਪਲ ਸ. ਹਰਨੇਕ ਸਿੰਘ (D.D.O ਸ.ਸ.ਸ.ਸਕੂਲ ਫੂਲ ਟਾਊਨ) ਜੀ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸਮਾਗਮ ਮੌਕੇ ਪਿੰਡ ਦੀਆਂ ਸਮਾਜਸੇਵੀ ਸੰਸਥਾਵਾਂ ਜੋ ਕਿ ਲੰਬੇ ਸਮੇਂ ਤੋਂ ਸਮਾਜਸੇਵਾ ਵਿੱਚ ਆਪਣਾ ਵਡਮੁੱਲਾ ਵੱਡਾ ਯੋਗਦਾਨ ਸਮੇਂ-ਸਮੇਂ ਉੱਤੇ ਪਾ ਰਹੀਆਂ ਹਨ ਜਿਵੇਂ ਮਾਨਵ ਸਹਾਰਾ ਕਲੱਬ ਰਜਿ: 42 ਫੂਲ ਟਾਊਨ ਅਤੇ ਮਾਨਵ ਬਲੱਡ ਡੌਨਰ ਸੁਸਾਇਟੀ ਫੂਲ ਟਾਊਨ ਉਚੇਚੇ ਤੌਰ ਉੱਤੇ ਹਾਜ਼ਰ ਹੋਈਆਂ। ਇਹਨਾਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਤਿਕਾਰਿਤ ਹਸਤੀਆਂ ਜਿਵੇਂ ਰਿਟਾ. ਮਾ. ਜਗਰੂਪ ਸਿੰਘ, ਰਿਟਾ. ਮਾ. ਝੰਡਾ ਸਿੰਘ, ਰਿਟਾ. ਮਾ. ਰੂਪ ਸਿੰਘ, ਚੇਅਰਮੈਨ smc ਸ. ਮੋਹਨ ਸਿੰਘ, ਸਾਹਿਤਕਾਰ ਬੰਤ ਸਿੰਘ ਫੂਲਪੁਰੀ, ਸ਼੍ਰੀਮਤੀ ਕਮਲਜੀਤ ਕੌਰ (ਪ੍ਰਿੰਸੀਪਲ ਸੇਲਬਰਾਹ ਸਕੂਲ), ਸ਼੍ਰੀਮਤੀ ਅਮਨਦੀਪ ਕੌਰ (ਸਾਇੰਸ ਅਧਿਆਪਕਾ ਸੇਲਬਰਾਹ ਸਕੂਲ), ਸ਼੍ਰੀਮਤੀ ਰਾਜਪਾਲ ਕੌਰ (ਪੰਜਾਬੀ ਅਧਿਆਪਕਾ ਸੇਲਬਰਾਹ ਸਕੂਲ), ਸ਼੍ਰੀਮਤੀ ਰਿਟਾ. ਰਾਜਵਿੰਦਰ ਕੌਰ (ਆਰਟ ਅਧਿਆਪਕਾ ਫੂਲ), ਪਲਵਿੰਦਰ ਸਿੰਘ ਮੱਖਣ (ਪ੍ਰਧਾਨ ਮਾਨਵ ਸਹਾਰਾ ਕਲੱਬ), ਡਾ. ਹਰਵਿੰਦਰ ਸਿੰਘ (ਜਨਰਲ ਸਕੱਤਰ ਮਾਨਵ ਸਹਾਰਾ ਕਲੱਬ), ਸਾਹਿਤਕਾਰ, ਪੱਤਰਕਾਰ ਅਤੇ ਸਕੂਲ ਦਾ ਹੋਣਹਾਰ ਸਾਬਕਾ ਵਿਦਿਆਰਥੀ ਗਗਨਦੀਪ ਸਿੰਘ ਉਰਫ਼ ਗਗਨ ਫੂਲ (ਜਨਰਲ ਸਕੱਤਰ ਬਾਬਾ ਫੂਲ ਯਾਦਗਾਰੀ ਸਾਹਿਤ ਸਭਾ), ਪੱਤਰਕਾਰ ਮੱਖਣ ਸਿੰਘ ਬੁੱਟਰ (ਪ੍ਰਧਾਨ ਮਾਨਵ ਬਲੱਡ ਡੌਨਰ ਸੁਸਾਇਟੀ), ਡਾ. ਇਕਬਾਲ ਸਿੰਘ ਮਾਨ (ਖ਼ਜਾਨਚੀ ਮਾਨਵ ਬਲੱਡ ਡੌਨਰ ਸੁਸਾਇਟੀ), ਤਰਸੇਮ ਸਿੰਘ (ਸਾਬਕਾ ਚੇਅਰਮੈਨ smc ਫੂਲ) ਆਦਿ ਸਤਿਕਾਰਿਤ ਸਖਸ਼ੀਅਤਾਂ ਨੇ ਵੀ ਮੁੱਖ ਤੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਬਲਦੇਵ ਸਿੰਘ, ਕ੍ਰਿਸ਼ਨ ਰਾਮ, ਜਗਸੀਰ ਸਿੰਘ, ਬਲਵਿੰਦਰ ਸਿੰਘ ਚਹਿਲ, ਗੁਰਾਤਾਰ ਸਿੰਘ, ਗੁਰਵਿੰਦਰ ਸਿੰਘ ਫੂਲ, ਗਗਨਦੀਪ ਸਿੰਘ ਆਲੀਕੇ ਅਤੇ ਹੋਰ ਪਤਵੰਤੇ ਸੱਜਣ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਪੰਡਾਲ ਵਿੱਚ ਸਜ ਸਮਾਗਮ ਦੀ ਸ਼ੋਭਾ ਨੂੰ ਵਧਾਇਆ। ਹਾਜ਼ਰ ਮਹਿਮਾਨਾਂ ਤੋਂ ਸਕੂਲ ਦਾ ਸਾਲਾਨਾ ਮੈਗਜ਼ੀਨ “ਨਵੀਆਂ ਕਲਮਾਂ” ਰਿਲੀਜ਼ ਕਰਵਾਇਆ ਗਿਆ। ਸਮਾਗਮ ਦੌਰਾਨ ਸਟੇਜ ਤੋਂ ਅਤਿ ਪ੍ਰਭਾਵਸ਼ਾਲੀ ਵੱਖ-ਵੱਖ ਪੇਸ਼ਕਾਰੀਆਂ ਜਿਵੇਂ: ਆਰ ਨਾਨਕ ਪਾਰ ਨਾਨਕ (ਕੋਰੀਓਗ੍ਰਾਫੀ), ਫੁੱਲਾਂ ਦਾ ਸੁਨੇਹਾਂ (ਕੋਰੀਓਗ੍ਰਾਫੀ), ਸਕੂਲ ਚਲੇ ਹਮ (ਕੋਰੀਓਗ੍ਰਾਫੀ), all is well (dance), ਮਾਇਮ, ਕਵੀਸ਼ਰੀ (ਧੰਨ ਜਿਗਰਾ ਕਲੰਗੀਆਂ ਵਾਲੇ ਦਾ, ਬਾਜ਼ਰੇ ਦਾ ਸਿੱਟਾ ਗੀਤ, ਚਾਦਰ ਗੀਤ, ਮਿੱਟੀ ਦਾ ਬਾਵਾ ਗੀਤ, ਭੰਗੜਾ, ਗਿੱਧਾ, ਭੰਡ, ਨਾਟਕ ਬਾਬਾ ਬੋਲਦਾ (ਸਕਿੱਟ), ਹਰਿਆਣਾ ਸੱਭਿਆਚਾਰ, ਰਾਜਸਥਾਨੀ ਸੱਭਿਆਚਾਰ ਆਦਿ ਦਾ ਸਭਨਾਂ ਨੇ ਅਨੰਦ ਮਾਣਿਆ। ਵਿਦਿਆਰਥੀਆਂ ਦੀ ਬਾਕਮਾਲ ਪੇਸ਼ਕਾਰੀ ਨੇ ਸਮੁੱਚੇ ਪਿੰਡ ਵਾਸੀਆਂ ਅਤੇ ਮਹਿਮਾਨਾਂ ਨੂੰ ਸਮਾਗਮ ਦੇ ਅਖ਼ੀਰ ਤੱਕ ਆਪਣੇ ਨਾਲ ਬੰਨ੍ਹੀ ਰੱਖਿਆ। ਸਕੂਲ ਦੇ ਇੰਚਾਰਜ਼ ਪ੍ਰਿੰਸੀਪਲ ਸ਼੍ਰੀਮਤੀ ਰਵਿੰਦਰ ਕੌਰ ਜੀ ਨੇ ਸਕੂਲ ਦੀ ਸਾਲ 2022-23 ਦੀ ਕਾਰਗੁਜਾਰੀ ਰਿਪੋਰਟ ਪੜ੍ਹੀ। ਸਕੂਲ ਵਿੱਚ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਆਏ ਹੋਏ ਮਹਿਮਾਨਾਂ ਤੇ ਦਾਨੀ ਸੱਜਣਾਂ ਦਾ ਵੀ ਸਨਮਾਨ ਕੀਤਾ ਗਿਆ। ਮੈਡਮ ਨੀਤੀ ਅਤੇ ਮੈਡਮ ਧਰਮਪਾਲ ਜੀ ਨੇ ਸਟੇਜ ਦੀ ਕਾਰਵਾਈ ਬਾਖ਼ੂਬੀ ਨਿਭਾਈ। ਬਲਾਕ ਨੋਡਲ ਅਫ਼ਸਰ ਪ੍ਰਿੰਸੀਪਲ ਸ. ਚਮਕੌਰ ਸਿੰਘ ਜੀ ਨੇ ਆਪਣੇ ਕੀਮਤੀ ਬੋਲਾਂ ਦੀ ਸਾਂਝ ਪਾਉਂਦਿਆਂ ਸਮੁੱਚੇ ਵਿਦਿਆਰਥੀਆਂ ਨੂੰ ਜਿੱਥੇ ਅਸ਼ੀਰਵਾਦ ਦਿੱਤਾ ਉੱਥੇ ਹੀ ਸਮੂਹ ਸਕੂਲ ਸਟਾਫ਼ ਅਤੇ ਪਿੰਡ ਵਾਸੀਆਂ ਨੂੰ ਸਮਾਗਮ ਦੀ ਵਧਾਈ ਵੀ ਦਿੱਤੀ ਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਬੱਚਿਆਂ ਲਈ ਸਮਾਂ ਕੱਢਣ ਲਈ ਵੀ ਪ੍ਰੇਰਿਆ ਅਤੇ ਸਮਾਗਮ ਦੀ ਖ਼ੂਬ ਸ਼ਲਾਘਾ ਕੀਤੀ। ਅੰਤ ਵਿੱਚ ਰਾਸ਼ਟਰੀ ਗੀਤ ਦੀ ਰਸਮ ਨਾਲ ਸਮਾਗਮ ਆਪਣੀ ਸਫ਼ਲਤਾ ਵੱਲ ਵੱਧਦਾ ਹੋਇਆ ਯਾਦਗਾਰੀ ਹੋ ਨਿੱਬੜਿਆ। ਜ਼ਿਲ੍ਹਾ ਇੰਚਾਰਜ਼ ਬਠਿੰਡਾ ਪੱਤਰਕਾਰ ਗਗਨਦੀਪ ਸਿੰਘ (ਗਗਨ ਫੂਲ) ਨੇ ਪ੍ਰੈੱਸ ਨੂੰ ਜਾਣਕਾਰੀ ਭੇਜੀ।