30 ਸਤੰਬਰ (ਸੁਖਪਾਲ ਸਿੰਘ ਬੀਰ) ਬੁਢਲਾਡਾ: ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੀ ਇੱਕ ਮੀਟਿੰਗ ਅੱਜ ਗੁਰੂ ਘਰ ਨੌਵੀਂ ਪਾਤਸ਼ਾਹੀ ਬੁਢਲਾਡਾ ਵਿਖੇ ਕੀਤੀ ਗਈ ਜਿਸ ਵਿੱਚ ਜਥੇਬੰਦੀ ਦੇ ਅੰਦਰੂਨੀ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ।ਇਸ ਮੀਟਿੰਗ ਵਿੱਚ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂ ਕੇ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਯੂਨੀਅਨ ਦਾ ਕੰਮ ਕਾਜ਼ ਸੁਚਾਰੂ ਰੂਪ ਵਿੱਚ ਚਲਾਈ ਰੱਖਣ ਲਈ ਬੁਢਲਾਡਾ ਬਲਾਕ ਦੇ ਪ੍ਰਧਾਨ ਜੋਗਿੰਦਰ ਸਿੰਘ ਦਿਆਲਪੁਰਾ ਦੀ ਥਾਂ ਮੇਜ਼ਰ ਸਿੰਘ ਗੋਬਿੰਦਪੁਰਾ ਨੂੰ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਕਿਉਂਕਿ ਜੋਗਿੰਦਰ ਸਿੰਘ ਦਿਆਲਪੁਰਾ ਜੀ ਜਿਲ੍ਹਾ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਹੁੰਦਿਆਂ ਦੋਹਰਾ ਕਾਰਜ ਭਾਰ ਸੰਭਾਲ ਰਹੇ ਸਨ।ਮੀਟਿੰਗ ਵਿੱਚ ਸੂਬਾ ਆਗੂ ਰੂਪ ਸਿੰਘ ਛੰਨਾਂ, ਇੰਦਰਜੀਤ ਸਿੰਘ ਝੱਬਰ ਤੇ ਭੋਲਾ ਸਿੰਘ ਮਾਖਾ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ, ਔਰਤ ਆਗੂ ਸਰੋਜ ਦਿਆਲਪੁਰਾ, ਪ੍ਰਮਿੰਦਰ ਕੌਰ ਬੱਛੁਆਣਾ, ਜੋਤੀ ਕੌਰ ਭਾਦਰਾ, ਅਜੈਬ ਕਣਕਵਾਲ, ਜਗਸੀਰ ਦੋਦੜਾ, ਅਮਰੀਕ ਸਿੰਘ ਕਿਸਨਗੜ੍ਹ, ਸੁਖਪਾਲ ਸਿੰਘ ਗੋਰਖਨਾਥ, ਸੁਖਪਾਲ ਸਿੰਘ ਰਾਮਪੁਰ ਮੰਡੇਰ, ਜਰਨੈਲ ਸਿੰਘ ਟਾਹਲੀਆਂ, ਕਪੂਰ ਸਿੰਘ ਦਰਿਆਪੁਰ, ਮੰਗੂ ਕਣਕਵਾਲ ਅਤੇ ਜੀਤੀ ਗੁਰਨੇ ਖ਼ੁਰਦ ਨੇ ਸ਼ਮੂਲੀਅਤ ਕੀਤੀ।