ਬਠਿੰਡਾ/ਲੁਧਿਆਣਾ/ ਅੰਮ੍ਰਿਤਸਰ, 9 ਫਰਵਰੀ (ਸ਼ਿਵ ਸੋਨੀ) ਦੇਸ ਪੰਜਾਬ ਬਿਊਰੋ: ਸਚਖੰਡ ਸ੍ਰੀ ਹਜ਼ੂਰ ਸਾਹਿਬ ਬੋਰਡ ’ਤੇ ਮਹਾਂਰਾਸਟਰ ਵਲੋਂ ਕਬਜਾ ਕਰਨ ਦਾ ਪੰਥਕ ਸਖ਼ਸੀਅਤਾਂ ਨੇ ਨੋਟਿਸ ਲੈਂਦਿਆ ਕਿਹਾ ਚਾਹੇ ਇਹ ਮਾਰੂ ਨੀਤੀਆਂ ਸਦੀਆਂ ਤੋਂ ਚਲਦੀਆਂ ਆ ਰਹੀਆਂ ਹਨ ਪਰ ਮੌਜੂਦਾ ਬਿਪਰਵਾਦੀ ਹਕੂਮਤ ਨੇ ਸਿੱਖ ਧਰਮ ’ਚ ਸਿਧੀ ਦਖਲਅੰਦਾਜੀ ਕਰਦਿਆ ਹੁਣ ਤਖ਼ਤ ਸਾਹਿਬਾਨ ਨਾਲ ਸਬੰਧਤ ਸੰਸਥਾ ਨੂੰ ਵੀ ਵਲੇਵੇ/ਲਪੇਟੇ ਵਿਚ ਲੈਣਾ ਸ਼ੁਰੂ ਕਰ ਦਿਤਾ ਹੈ। ਪੰਥਕ ਸਖ਼ਸੀਅਤਾਂ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ ਚੌੜਾ, ਭਾਈ ਭੁਪਿੰਦਰ ਸਿੰਘ ਭਲਵਾਨ ਨੇ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਕਿ ਵੀਹਵੀਂ ਸਦੀ ’ਚ ਸ੍ਰੀ ਹਰਮਿੰਦਰ ਸਾਹਿਬ ’ਤੇ ਮਾਰੂ ਹਮਲਾ ਇਕ ਹਿੰਸਕ ਹੱਲਾ ਸੀ ਪਰ ਹੁਣ ਚਾਣਕੀਆਂ ਨੀਤੀ ਤਹਿਤ ਕਾਨੂੰਨ ਦੀ ਆੜ ਵਿਚ ਉਹੀ ਦੁਹਰਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਫਿਰਕੂ ਸਟੇਟ ਦਾ ਐਨਾ ਤੰਗ ਤੇ ਕੱਟੜਪੰਥੀ ਨਜਰੀਆ ਹੈ ਕਿ ਸਾਡੇ ਆਪਣੇ ਮਹਾਨ ਗੁਰੂਆਂ ਦੇ ਗੁਰਪੁਰਬ ਦੇ ਸ਼ੁੱਭ ਦਿਹਾੜੇ ਮੌਕੇ ਸਰਕਾਰੀ ਅਦਾਰਿਆਂ ’ਚ ਨਾਨਕਸ਼ਾਹੀ ਕੈਲੰਡਰ ਮੁਤਾਬਕ ਛੁਟੀ ਤਕ ਨਹੀਂ ਕੀਤੀ ਜਾਂਦੀ। ਦੂਜੇ ਪਾਸੇ ਸਿੱਖ ਚਾਹੇ ਗੁਲਾਮ ਹਨ ਤੇ ਭਾਵੇਂ ਉਹਨਾਂ ਦਾ ਖਾਲਸਾ ਰਾਜ ਰਿਹਾ ਹੋਵੇ, ਉਹਨਾਂ ਨੇ ਕਦੇ ਕਿਸੇ ਧਰਮ, ਧਾਰਮਿਕ ਸੰਸਥਾ, ਧਾਰਮਿਕ ਸੰਕਲਪ ਵਿਚ ਦਲਖ ਅੰਦਾਜੀ ਨਹੀਂ ਸੀ ਕੀਤੀ ਤੇ ਨਾ ਕਦੇ ਕਰਨਗੇ। ਇਸ ਮੌਕੇ ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਮਨਜੀਤ ਸਿੰਘ ਫਗਵਾੜਾ ਤੇ ਭਾਈ ਸੁਖਦੇਵ ਸਿੰਘ ਡੋਡ ਵੀ ਹਾਜ਼ਰ ਸਨ। ਉਹਨਾਂ ਕਿਹਾ ਕਿ ਭਾਰਤੀ ਦਰਸ਼ਨ ’ਚ ਬ੍ਰਹਮ ਦੇ ਨਿਰਗੁਣ ਤੇ ਸਰਗੁਣ ਦੋਹਾਂ ਪੱਖਾਂ ਦੀ ਵਿਆਖਿਆ ਕੀਤੀ ਗਈ ਹੈ ਜਦੋਂ ਕਿ ਸਿੱਖ ਧਰਮ ਵਿਚ ਅਵਤਾਰਵਾਦ ਨੂੰ ਮਾਨਤਾ ਨਾ ਦੇ ਇਕਲੇ ਅਕਾਲ ਪੁਰਖ ਦੀ ਹੋਂਦ ਨੂੰ ਹੀ ਮੰਨਿਆ ਜੋ ਕਿ ਇਕ ਨਾ ਕੇਵਲ ਵਖਰਾਪਣ ਸਗੋਂ ਵਡਾ ਨਿਖੇੜਾ ਹੈ ਤੇ ਅਮਲੀ ਰੂਪ ਵਿਚ ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਜੇਨਾਊ ਪਹਿਨਣ ਤੋਂ ਇਨਕਾਰ ਕਰਨਾ ਹੈ ਤੇ ਇਹੀ ਨਿਵੇਕਲਾਪਣ ਬਿੱਪਰਵਾਦੀ ਸਟੇਟ ਤੇ ਇਸ ਦੀ ਮਸੀਨਰੀ ਨੂੰ ਚੁਭਦਾ ਆ ਰਿਹਾ ਹੈ, ਜਿਸ ਦੇ ਸਿਟੇ ਵਜੋਂ ਉਹ ਸਿੱਖ ਧਰਮ, ਸਿੱਖ ਸੰਸਥਾਵਾਂ ’ਚ ਦਖਲ ਅੰਦਾਜੀ ਵਧਾ ਰਹੀ ਹੈ, ਜਿਸ ਤੋਂ ਸਿੱਖ ਸੰਗਤ ਨੂੰ ਸੁਚੇਤ ਹੋ ਕੇ ਆਪਣੀ ਕਰਨੀ ਦੇ ਆਪ ਮਾਲਕ ਬਣਨ ਬਾਰੇ ਸੋਚਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮਹਾਂਰਾਸਟਰ ਸਰਕਾਰ ਤਖ਼ਤ ਸ੍ਰੀ ਹਜੂਰ ਸਾਹਿਬ ਦੇ ਬੋਰਡ ਤੋਂ ਮੁਕੰਮਲ ਤੌਰ ’ਤੇ ਆਪਣਾ ਕਬਜਾ ਅਧਿਕਾਰ ਵਾਪਸ ਲਵੇ।
ਕੈਪਸਨ- ਤਖ਼ਤ ਸ੍ਰੀ ਹਜੂਰ ਸਾਹਿਬ ਦੇ ਬੋਰਡ ’ਤੇ ਮਹਾਂਰਾਸਟਰ ਸਰਕਾਰ ਦੇ ਕਬਜੇ ਵਿਰੁਧ ਪੰਥ ਸਖਸੀਅਤਾਂ ਪ੍ਰੈਸ ਬਿਆਨ ਜਾਰੀ ਕਰਨ ਸਮੇਂ।
ਜਾਰੀ ਕਰਤਾ :-
ਰਾਬਤਾ ਨੰਬਰ
ਮਾਮਲਾ ਮਹਾਂਰਾਸਟਰ ਸਰਕਾਰ ਵਲੋਂ ਸਚਖੰਡ ਸ੍ਰੀ ਹਜ਼ੂਰ ਸਾਹਿਬ ਬੋਰਡ ’ਤੇ ਕਬਜਾ ਕਰਨ ਦਾ ਬਿਪਰਵਾਦੀ ਹਕੂਮਤ ਨੇ ਸਿੱਖ ਧਰਮ ਦੇ ਵਿਲੱਖਣ ਸਿਧਾਤਾਂ ਨੂੰ ਨਿਗਲਣ ਲਈ ਪ੍ਰਕਿਰਿਆਵਾਂ ਤੇਜ ਕੀਤੀਆਂ- ਪੰਥਕ ਸਖ਼ਸੀਅਤਾਂ
Highlights
- #bathindanews #ludhiana #amritsar
Leave a comment