ਸਰਦੂਲਗੜ੍ਹ/ਝੁਨੀਰ 9 ਅਗਸਤ (ਬਲਜੀਤ ਪਾਲ/ਜਸਵਿੰਦਰ ਜੌੜਕੀਆਂ) ਹਲਕੇ ਦੇ ਪਿੰਡ ਬਣਾਵਾਲਾ,ਝੁਨੀਰ,ਭੰਮੇ ਖੁਰਦ ਵਿਖੇ ਸੀ ਡੀ ਪੀ ਓ ਊਸਾ ਦੇਵੀ ਜੀ ਦੀ ਅਗਵਾਈ ਵਿੱਚ ਮਾਂ ਦੇ ਦੁੱਧ ਦੀ ਮਹੱਤਤਾ ਸਪਤਾਹ ਮਨਾਇਆ ਗਿਆ ਇਸ ਸਮੇਂ ਸਰਕਲ ਸੁਪਰਵਾਈਜ਼ਰ ਪਰਮਿੰਦਰ ਕੋਰ,ਅਮਰਜੀਤ ਕੋਰ ਨੇ ਦੱਸਿਆ ਕਿ ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਇਹ ਹਫਤਾ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉ ਮਾਵਾਂ ਨੂੰ ਵੱਧ ਤੋ ਵੱਧ ਜਾਗਰੂਕ ਕਰਨ ਸਬੰਧੀ ਮਨਾਇਆ ਗਿਆ ਅਤੇ ਮਾਵਾਂ ਨੂੰ ਬੱਚੇ ਦੇ ਜਨਮ ਸਮੇਂ ਪਹਿਲਾਂ ਗਾੜਾ ਦੁੱਧ ਲਾਜ਼ਮੀ ਦੇਣਾ ਚਾਹੀਦਾ ਹੈ ਕਿਉਂਕਿ ਇਹ ਦੁੱਧ ਬੱਚੇ ਲਈ ਅੰਮ੍ਰਿਤ ਹੈ ਜੋ ਬੱਚੇ ਨੂੰ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ ਬੱਚੇ ਨੂੰ ਜਨਮ ਸਮੇਂ ਗੁੜਤੀ ਵਗੈਰਾ ਨਹੀਂ ਦੇਣੀ ਚਾਹੀਦੀ ਬੱਚੇ ਨੂੰ ਛੇ ਮਹੀਨੇ ਸਿਰਫ ਮਾਂ ਦਾ ਦੁੱਧ ਦੇਣਾ ਅਤੇ ਉਸਤੋਂ ਬਾਅਦ ਹਲਕੇ ਨਰਮ ਭੋਜਨ ਬੱਚੇ ਦੀ ਖੁਰਾਕ ਵਿੱਚ ਸ਼ਾਮਿਲ ਕਰਨੇ ਅਤੇ ਜਨਮ ਤੋਂ ਲੈਕੇ ਸਮੇਂ ਸਮੇਂ ਅਨੁਸਾਰ ਬੱਚਿਆਂ ਦੇ ਲੱਗਣ ਵਾਲੇ ਟੀਕਿਆਂ ਨੂੰ ਲਗਵਾਉਣਾ ਯਕੀਨੀ ਬਣਾਇਆ ਜਾਵੇ ਕਿਉਂਕਿ ਬੱਚਾ ਸਮੇਂ ਸਮੇਂ ਤੇ ਹੋਣ ਵਾਲੀਆਂ ਬੀਮਾਰੀਆਂ ਦਾ ਸਾਹਮਣਾ ਅਸਾਨੀ ਨਾਲ ਕਰ ਸਕਦਾ ਹੈ ਅਤੇ ਜਲਦੀ ਬੀਮਾਰ ਨਹੀ ਹੁੰਦਾ ਮਾਵਾਂ ਗਰਭ ਦੌਰਾਨ ਲੋੜੀਂਦੀ ਖੁਰਾਕ ਆਪਣੇ ਭੋਜਨ ਵਿੱਚ ਸ਼ਾਮਿਲ ਕਰਨ ਤਾ ਕਿ ਜਰੂਰੀ ਤੱਤ ਬੱਚੇ ਦੀ ਖੁਰਾਕ ਵਿੱਚ ਸਪਲਾਈ ਹੋ ਸਕਣ ਅਤੇ ਬੱਚਾ ਤੰਦਰੁਸਤ ਪੈਦਾ ਹੋਵੇ ਅਤੇ ਬੱਚੇ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚ ਸਕਦੀਆਂ ਹਨ ਇਸ ਲਈ ਮਾਂ ਦਾ ਦੁੱਧ ਬੱਚੇ ਦੀ ਪਹਿਲੀ ਖੁਰਾਕ ਹੈ ਬਾਰੇ ਜਾਣਕਾਰੀ ਦਿੱਤੀ । ਇਸ ਮੋਕੇ ਬਲਾਕ ਕੋਆਰਡੀਨੇਟਰ ਅਦਿਤਯ ਸ੍ਰੀ ਵਾਸਤਵ,ਜਸਪਾਲ ਕੋਰ,ਸਿੰਦਰ ਕੋਰ,ਮਹਿੰਦਰ ਕੋਰ, ਨਵਦੀਪ ਕੌਰ,ਕਾਂਤਾ ਰਾਣੀ,ਤੇਜ ਕੋਰ,ਗੁਰਮੇਲ ਕੋਰ, ਕਿਰਨਜੀਤ ਕੌਰ,ਰਾਜਵਿੰਦਰ ਕੋਰ,ਸੁਖਵੀਰ ਕੋਰ,ਮਨਜੀਤ ਕੋਰ,ਹਰਪਾਲ ਕੋਰ ਵਰਕਰ ਮੌਜੂਦ ਸਨ ।