Mansa-24 Agust
ਅੱਜ ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਪੰਜਾਬ ਵੱਲੋਂ 28 ਅਗਸਤ ਮਾਨਸਾ ਵਿਖੇ ਭਗਵੰਤ ਮਾਨ ਸਰਕਾਰ ਖਿਲਾਫ਼ ਚੋਣ ਵਾਅਦੇ ਯਾਦ ਕਰਵਾਉਣ ਲਈ ਮਜ਼ਦੂਰ ਲਲਕਾਰ ਰੈਲੀ ਦੀਆਂ ਤਿਆਰੀਆਂ ਸਬੰਧੀ ਨੁੱਕੜ ਰੈਲੀ ਕੀਤੀ ਅਤੇ ਮਾਨ ਸਰਕਾਰ ਵੱਲੋਂ ਔਰਤਾਂ ਨੂੰ ਇੱਕ ਹਜਾਰ ਰੁਪਏ ਪ੍ਰਤੀ ਮਹੀਨਾ ਦੇਣ ਦੇ ਵਾਅਦੇ ਨੂੰ ਯਾਦ ਕਰਵਾਉਣ ਅਤੇ ਓਸਨੂੰ ਲਾਗੂ ਕਰਨ ਲਈ ਮੰਗ ਪੱਤਰ ਭਰੇ ਗਏ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜਿਲ੍ਹਾ ਸਕੱਤਰ ਵਿਜੈ ਕੁਮਾਰ ਭੀਖੀ, ਸ਼ਹਿਰੀ ਸਕੱਤਰ ਕਾਮਰੇਡ ਧਰਮਪਾਲ ਨੀਟਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਪੰਜਾਬ ਦੇ ਮਜਦੂਰਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਚੋਣਾਂ ਵਿੱਚ ਵੋਟ ਹਾਸਿਲ ਕਰਕੇ ਸੱਤਾ ਵਿੱਚ ਆਈ ਸੀ ਪਰ ਅੱਜ ਇੱਕ ਸਾਲ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਮਜਦੂਰਾਂ ਅਤੇ ਔਰਤਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਇਸ ਲਈ ਅੱਜ ਪੰਜਾਬ ਦੀਆਂ ਔਰਤਾਂ ਨੇ ਮਾਨ ਸਰਕਾਰ ਨੂੰ ਉਸਦੇ ਕੀਤੇ ਵਾਅਦੇ ਯਾਦ ਕਰਵਾਉਣ ਲਈ ਇੱਕ ਹਜਾਰ ਰੁਪਏ ਪ੍ਰਤੀ ਮਹੀਨਾ ਦੇ ਮੰਗ ਪੱਤਰ ਭਰੇ ਜਾ ਰਹੇ ਹਨ ਅਤੇ ਜਿਲ੍ਹਾ ਪਿੰਡਾਂ ਦੇ ਮਜਦੂਰਾਂ ਦੇ ਘਰ ਹੜਾਂ ਕਾਰਨ ਡਿੱਗੇ ਹੋਏ ਹਨ ਓਹਨਾਂ ਨੂੰ 5 ਲੱਖ, ਮੁਰੰਮਤ ਲਈ 3 ਲੱਖ ਅਤੇ ਕਿਸੇ ਦੁਧਾਰੂ ਪਸ਼ੂ ਦੀ ਮੌਤ ਤੇ 1 ਲੱਖ ਰੁਪਏ ਮੁਆਵਜ਼ਾ ਰਾਸ਼ੀ ਦੀ ਮੰਗ ਕੀਤੀ ਹੈ।28 ਅਗਸਤ ਨੂੰ ਇੱਕ ਵੱਡੀ ਲਾਮਬੰਦੀ ਕਰਕੇ ਮਾਨ ਸਰਕਾਰ ਖਿਲਾਫ਼ ਰੋਸ਼ ਪ੍ਰਦਰਸਨ ਕੀਤਾ ਜਾਵੇਗਾ ਅਤੇ ਔਰਤਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਵਾਉਂਣ ਲਈ ਪੰਜਾਬ ਪੱਧਰ ਤੇ ਮਜਦੂਰਾਂ ਨਾਲ ਵਾਅਦਾ ਖਿਲਾਫੀ ਕਰਨ ਵਾਲੀ ਸਰਕਾਰ ਨੂੰ ਘੇਰਾ ਪਾਓ ਦੇ ਨਾਅਰੇ ਤਹਿਤ ਕਮੇਟੀਆਂ ਬਣਾਈਆਂ ਜਾਣਗੀਆਂ ਅਸੀਂ ਮਾਨਸਾ ਜ਼ਿਲ੍ਹੇ ਦੇ ਪੇਂਡੂ ਅਤੇ ਸ਼ਹਿਰੀ ਦਲਿਤ ਖ਼ੇਤ ਮਜਦੂਰਾਂ ਨੂੰ ਅਪੀਲ਼ ਕਰਦੇ ਹਾਂ ਕਿ ਮਾਨਸਾ ਵਿਖੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ।
ਇਸ ਸਮੇਂ ਰਘਬੀਰ ਸਿੰਘ, ਰਾਜ ਕੌਰ, ਸੁਨੀਤਾ ਦੇਵੀ, ਗੀਤਾ ਦੇਵੀ ਨੇ ਵੀ ਸੰਬੋਧਨ ਕੀਤਾ