“ਮਜ਼ਦੂਰ ਦਿਵਸ”ਬਨਾਮ ਮਈ ਦਿਵਸ
ਸਦੀਆਂ ਤੋਂ ਮੈਂ ਹਾਂ ਇੱਕ ਮਜਦੂਰ।
ਮੇਰੀ ਕਿਸਮਤ ਬਦਲਣੀ ਹਾਲੇ ਦੂਰ।।
ਇਥੇ ਸਰਮਾਏਦਾਰੀ ਹੈ ਹਾਲੇ ਭਾਰੂ।
ਇਹਦਾ ਨਾ ਕੋਈ ਹੱਲ ਨਾ ਹੀ ਦਾਰੂ।।
ਨਾਗਾਸਾਕੀ ਦੇ ਸ਼ਹੀਦਾਂ ਨੂੰ ਸਲਾਮ।
ਮਜ਼ਦੂਰਾਂ ਲਈ ਸੀ ਜੋ ਮਰੇ ਤਮਾਮ।।
ਸ਼ਹੀਦੀਆਂ ਨੂੰ ਨਹੀਂ ਪਿਆ ਹੈ ਬੂਰ।
ਪੈਂਡਾ ਹਾਲੇ ਇਹ ਲੱਗਦੈ ਦੂਰ।।
ਸਰਮਾਏਦਾਰਾਂ ਲਈ ਕਾਨੂੰਨ ਹੈ ਹੋਰ।
ਮਜ਼ਦੂਰਾਂ ਨੂੰ ਓਹ ਸਮਝਣ ਢੋਰ।।
ਹੀਰੋਸ਼ੀਮਾ ਨਾਗਾਸਾਕੀ ਡੁੱਲ੍ਹਿਆ ਖੂਨ।
ਓਦੋਂ ਹੱਕਾਂ ਲਈ ਸੀ ਬਹੁਤ ਜਨੂੰਨ।।
ਮਜ਼ਦੂਰ ਵਰਗ ਹੁਣ ਫਰਜ਼ ਭੁੱਲਿਆ।
ਹੈ ਕੱਖਾਂ ਵਾਂਗੂੰ ਇਸ ਲਈ ਰੁਲਿਆ।।
ਪਊ ਏਕੇ ਦਾ ਬਿਗੁਲ ਵਜਾਉਣਾ।
ਹੱਥ ਪੱਲੇ ਕੁੱਝ ਤਾਹੀਓਂ ਆਉਣਾ।।
ਆਓ ਮਾਰੀਏ ਰਲਮਿਲ ਹੰਭਲਾ ਸਾਰੇ।
ਸਰਮਾਏਦਾਰੀ ਤੇ ਤਾਹੀਂ ਪਵਾਂਗੇ ਭਾਰੇ।
ਆਪਾਂ ਕਿਸੇ ਨੂੰ ਹੱਕ ਨਾ ਦੇਈਏ ਖਾਣ।
ਏਕਾ ਜ਼ਿੰਦਾਬਾਦ ਜੇਕਰ ਲਈਏ ਠਾਣ।
ਜ਼ਿੰਦਗੀਆਂ ਵਾਰ ਗਏ ਜੋ ਤਮਾਮ।
ਸਾਰੇ ਕਰੀਏ ਰਲਮਿਲ ਆਓ ਸਲਾਮ
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556