12 ਮਾਰਚ (ਕਰਨ ਭੀਖੀ) ਮਾਨਸਾ: ਉਪ ਮੰਡਲ ਅਫ਼ਸਰ ਝੁਨੀਰ ਸ੍ਰੀ ਹਰਪ੍ਰੀਤ ਸਿੰਘ ਨੇ ਦੱਸਿਆ ਨਹਿਰ ਉਪ ਮੰਡਲ ਝੁਨੀਰ ਅਧੀਨ ਪੈਂਦੀਆਂ ਨਹਿਰਾਂ ਭਾਖੜਾ ਮੇਨ ਬਰਾਂਚ ਦੀ ਬੁਰਜੀ 76250 ਤੋਂ 82375, 104856 ਤੋਂ 106670, 115740 ਤੋਂ 120134, 167114 ਤੋਂ 168326, 169813 ਤੋਂ 239190, 252500 ਤੋਂ 269500 ਅਤੇ ਰੋੜੀ ਬਰਾਂਚ ਦੀ ਬੁਰਜੀ ਨੰਬਰ 0 ਤੋਂ 15500 ਤੱਕ ਮੱਛੀਆਂ ਫੜਨ ਲਈ ਸਾਲ 2024-25 ਲਈ 01 ਅਪ੍ਰੈਲ 2024 ਤੋਂ 31 ਮਾਰਚ 2025 ਤੱਕ ਬੋਲੀ ਨਹਿਰ ਉਪ ਮੰਡਲ ਦਫ਼ਤਰ ਝੁਨੀਰ ਵਿਖੇ 21 ਮਾਰਚ, 2024 ਨੂੰ ਕੀਤੀ ਜਾਵੇਗੀ। ਬੋਲੀ ਦੀ ਰਿਜ਼ਰਵ ਰਾਸ਼ੀ 1,06,700 ਰੁਪਏ ਨਿਰਧਾਰਤ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਬੋਲੀ ਲਈ ਆਉਣ ਵਾਲੇ ਵਿਅਕਤੀ ਆਪਣੇ ਰਿਹਾਇਸ਼ੀ ਪਤੇ ਦਾ ਸਬੂਤ ਜਿਵੇਂ ਕਿ ਵੋਟਰ ਕਾਰਡ, ਆਧਾਰ ਕਾਰਡ ਆਦਿ ਨਾਲ ਲੈ ਕੇ ਆਉਣ। ਬੋਲੀ ਮਨਜ਼ੂਰ ਜਾਂ ਰੱਦ ਕਰਨ ਦਾ ਅਧਿਕਾਰ ਕਾਰਜਕਾਰੀ ਇੰਜੀਨੀਅਰ, ਮਾਨਸਾ ਨਹਿਰ ਅਤੇ ਗਰਾਊਂਡ ਵਾਟਰ ਮੰਡਲ, ਜਵਾਹਰਕੇ ਨੂੰ ਹੋਵੇਗਾ। ਬੋਲੀ ਦੇਣ ਤੋਂ ਪਹਿਲਾਂ 10,000 ਰੁਪਏ ਬਤੌਰ ਸਕਿਊਰਟੀ ਜਮ੍ਹਾਂ ਕਰਵਾਉਣੇ ਹੋਣਗੇ ਜੋ ਬੋਲੀ ਤੋਂ ਬਾਅਦ ਵਾਪਸ ਕਰ ਦਿੱਤੇ ਜਾਣਗੇ। ਬਾਕੀ ਸ਼ਰਤਾਂ ਮੌਕੇ ’ਤੇ ਦੱਸ ਦਿੱਤੀਆਂ ਜਾਣਗੀਆਂ। ਸਾਰੀ ਰਕਮ ਮੌਕੇ ’ਤੇ ਜਮ੍ਹਾ ਕਰਵਾਈ ਜਾਵੇਗੀ।
ਭਾਖੜਾ ਮੇਨ ਬਰਾਂਚ ਦੀਆਂ ਬੁਰਜੀਆਂ ਤੋਂ ਰੋੜੀ ਬਰਾਂਚ ਦੀ ਬੁਰਜੀ ਤੱਕ ਮੱਛੀਆਂ ਫੜ੍ਹਨ ਲਈ ਬੋਲੀ ਉਪ ਮੰਡਲ ਦਫ਼ਤਰ ਝੁਨੀਰ ਵਿਖੇ 21 ਮਾਰਚ ਨੂੰ ਹੋਵੇਗੀ
Highlights
- #mansanews
Leave a comment