10 ਜੁਲਾਈ (ਕਰਨ ਭੀਖੀ) ਭੀਖੀ: ਧਿਆਨ ਕੇਂਦਰ ਭੀਖੀ ਵੱਲੋਂ ਸਥਾਨਕ ਹਨੂੰਮਾਨ ਮੰਦਰ ਵਿਖੇ ਆਨੰਦ ਦਾ ਮਹਾਂਸਾਗਰ ਤਿੰਨ ਰੋਜਾ ਧਿਆਨ ਕੈਂਪ 12,13 ਅਤੇ 14 ਜੁਲਾਈ ਨੂੰ ਲਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਕੈਂਪ ਪ੍ਰਬੰਧਕ ਅਮਿੱਤ ਗੋਇਲ, ਮੋਹਨ ਕੁਮਾਰ ਮੋਹਨੀ, ਲਕਸ਼ਮੀ ਨਰਾਇਣ ਭੀਖੀ ਅਤੇ ਕਪੂਰ ਚੰਦ ਗੰਢਾ ਨੇ ਦੱਸਿਆ ਕਿ ਸਰੀਰ, ਮਨ ਤੇ ਪ੍ਰਾਣ ਨੂੰ ਧਿਆਨ ਦੇ ਅਨੋਖੇ ਪ੍ਰਯੋਗ ਦੁਆਰਾ ਸ਼ਾਂਤੀ ਅਤੇ ਅਨੰਦ ਨਾਲ ਭਰਨ ਲਈ ਲਾਏ ਜਾ ਰਹੇ, ਇਸ ਕੈਂਪ ਵਿੱਚ ਸਵਾਮੀ ਅਲੋਕ ਜੀ ਉਚੇਚੇ ਤੌਰ ‘ਤੇ ਪਹੁੰਚ ਰਹੇ ਹਨ। ਉਹਨਾਂ ਦੱਸਿਆ ਕਿ ਕੈਂਪ ਰੋਜਾਨਾ ਸਵੇਰੇ 8.30 ਵਜੇ ਤੋਂ ਸ਼ਾਮ 6.30 ਵਜੇ ਤੱਕ ਚੱਲਿਆ ਕਰੇਗਾ ਅਤੇ ਇਸ ਕੈਂਪ ਵਿੱਚ ਹਿੱਸਾ ਲੈਣ ਵਾਲਿਆਂ ਲਈ ਭਾਵੇਂ ਦਾਨ ਰਾਸ਼ੀ 1100 ਰੁਪੈ ਪ੍ਰਤੀ ਵਿਅਕਤੀ ਰੱਖੀ ਗਈ ਹੈ, ਪਰ ਚਾਹਵਾਨ ਤੇ ਫੀਸ ਨਾ ਦੇ ਸਕਣ ਵਾਲਾ ਵਿਅਕਤੀ ਮੁਫ਼ਤ ‘ਚ ਵੀ ਇਹ ਕੈਂਪ ਅਟੈਂਡ ਕਰ ਸਕਦਾ ਹੈ। ਉਹਨਾਂ ਦੱਸਿਆ ਕਿ ਖਾਣੇ ਅਤੇ ਚਾਹ ਦਾ ਪ੍ਰਬੰਧ ਸੰਸਥਾ ਵੱਲੋਂ ਕੀਤਾ ਗਿਆ ਹੈ। ਉਹਨਾਂ ਇਲਾਕਾ ਨਿਵਾਸੀਆਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਹੈ।