ਚਾਂਦੀ ਬਣੀ ਹੈ ਸਾਧ ਪਖੰਡੀਆਂ ਦੀ,
ਇਹ ਬਹੁਤ ਮੋਟੀ ਕਰਨ ਕਮਾਈ ਏਥੇ।
ਧਾਗੇ ਤਬੀਤਾਂ ਦੇ ਨਾਲ-ਨਾਲ ਬਾਬੇ,
ਮੁੰਡੇ ਹੋਣ ਦੀ ਵੀ ਦੇਣ ਦਵਾਈ ਏਥੇ।
ਖਾ-ਖਾ ਕੇ ਪੱਟੂ ਵਧਾਉਣ ਗੋਗੜਾਂ,
ਚੰਗੀ ਛੱਕਦੇ ਹਨ ਦੁੱਧ ਮਲਾਈ ਏਥੇ।
ਹੁਣ ਵੀਜ਼ੇ ਵੰਡਦੇ ਫਿਰਨ ਵਿਦੇਸ਼ਾਂ ਦੇ,
ਅੱਧੀ ਦੁਨੀਆ ਜਹਾਜ਼ ਚੜਾਈ ਏਥੇ।
ਪਤਾ ਨਹੀਂ ਕਿਹੜਾ ਮੰਤਰ ਮਾਰਦੇ ਨੇ,
ਪੜ੍ਹੇ ਲਿਖਿਆਂ ਨੂੰ ਫਿਰਦੇ ਫਸਾਈ ਏਥੇ।
‘ਅਟਵਾਲ’ ਬੀਬੀਆਂ ਤੋਂ ਕਰਾਉਣ ਸੇਵਾ,
ਆਪਣੀ ਕਿਸਮਤ ਇੰਨ੍ਹਾਂ ਚਮਕਾਈ ਏਥੇ।
ਕਰਨੈਲ ਅਟਵਾਲ
“ਬਾਬੇ” (ਕਵਿਤਾ)/ਕਰਨੈਲ ਅਟਵਾਲ
Leave a comment