ਗੁਰਿੰਦਰ ਸਿੰਘ ਔਲਖ
ਭੀਖੀ, 18 ਮਈ
ਲੋਕ ਸਭਾ ਹਲਕਾ ਬਠਿੰਡਾ ਤੋਂ ਬਸਪਾ ਦੇ ਉਮੀਦਵਾਰ ਨਿੱਕਾ ਸਿੰਘ ਲਖਵੀਰ ਵੱਲੋਂ ਭੀਖੀ, ਖੀਵਾ ਕਲਾਂ, ਖੀਵਾ ਖੁਰਦ ਅਤੇ ਹੋਡਲਾ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਪਿਛਲੇ ਸੱਤਰ ਸਾਲਾਂ ਤੋਂ ਰਜਵਾੜਾ ਸ਼ਾਹੀ ਪਰਿਵਾਰਾਂ ਨੇ ਮਿਲਕੇ ਲੁੱਟਿਆ ਹੈ, ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਦੀ ਬਜਾਇ ਸਿਰਫ ਇਸ਼ਤਿਹਾਰਬਾਜ਼ੀ ਤੇ ਜ਼ੋਰ ਦਿੱਤਾ ਹੈ। ਨਿੱਕਾ ਸਿੰਘ ਨੇ ਕਿਹਾ ਕਿ ਬਸਪਾ ਸਮੂਹ ਦੱਬੇ ਕੁਚਲੇ ਲੋਕਾਂ ਦੀ ਅਵਾਜ਼ ਨੂੰ ਸੰਸਦ ਵਿੱਚ ਪਹੁੰਚਾਏਗੀ, ਉਹਨਾ ਕਿਹਾ ਕਿ ਉਹ ਆਮ ਘਰ ਤੋਂ ਉੱਠ ਕੇ ਲੋਕਾਂ ਦੀ ਅਵਾਜ਼ ਬਨਣ ਲਈ ਲੋਕ ਸਭਾ ਹਲਕਾ ਬਠਿੰਡਾ ਬਸਪਾ ਵੱਲੋਂ ਚੋਣ ਮੈਦਾਨ ਵਿੱਚ ਹਨ, ਆਪਣੇ ਹੱਕ ਵਿੱਚ ਵੋਟਾਂ ਪਾਉਣ ਲਈ ਅਪੀਲ ਕੀਤੀ।
ਬਸਪਾ ਦੇ ਸੂਬਾ ਸਕੱਤਰ ਕੁਲਦੀਪ ਸਿੰਘ ਸਰਦੂਲਗੜ੍ਹ ਨੇ ਕਿਹਾ ਕਿ ਪੰਜਾਬ ਵਿੱਚ ਗੈਂਗਸਟਰਵਾਦ ਪਹਿਲਾਂ ਨਾਲੋਂ ਜਿਆਦਾ ਭਾਰੂ ਹੋ ਚੁੱਕਾ ਹੈ, ਨਸ਼ਾ ਨਿੱਤ ਘਰਾਂ ਦੇ ਚਿਰਾਗ ਬੁਝਾ ਰਿਹਾ ਹੈ, ਦਿਨ ਦਿਹਾੜੇ ਚੋਰੀਆਂ ਹੋ ਰਹੀਆਂ ਹਨ, ਪੰਜਾਬ ਦੇ ਪੈਸੇ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੂਜੇ ਰਾਜਾਂ ਵਿੱਚ ਚੋਣ ਪ੍ਰਚਾਰ ਕਰ ਰਿਹਾ।
ਉਹਨਾਂ ਨਿੱਕਾ ਸਿੰਘ ਦੇ ਹੱਕ ਵੋਟ ਪਾਉਣ ਲਈ ਲੋਕਾਂ ਨੂੰ ਅਪੀਲ ਕੀਤੀ।
ਇਸ ਦੌਰਾਨ ਐਡਵੋਕੇਟ ਭੁਪਿੰਦਰ ਸਿੰਘ ਬੀਰਵਾਲ ਨੂੰ ਬਸਪਾ ਜ਼ਿਲ੍ਹਾ ਇੰਚਾਰਜ ਲਾਇਆ ਗਿਆ।
ਇਸ ਮੌਕੇ ਸੂਬਾ ਆਗੂ ਰਜਿੰਦਰ ਭੀਖੀ, ਜ਼ਿਲ੍ਹਾ ਇੰਚਾਰਜ ਸਰਵਰ ਕੁਰੈਸ਼ੀ, ਬਸਪਾ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਮਾਖਾ, ਸੁਖਦੇਵ ਸਿੰਘ ਭੀਖੀ, ਨਰਿੰਦਰ ਕੁਸਲਾ ਆਦਿ ਹਾਜ਼ਰ ਸਨ।