20 ਮਾਰਚ (ਗਗਨਦੀਪ ਸਿੰਘ)ਬਰਨਾਲਾ: ਬਰਨਾਲਾ ਪੁਲਿਸ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸੰਦੀਪ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਨਿਗਰਾਨੀ ਹੇਠ ਬਰਨਾਲਾ ਜ਼ਿਲ੍ਹੇ ਵਿੱਚ ਨਸ਼ਿਆਂ ਦੇ ਹੌਟਸਪੌਟਸ ਵਿੱਚ ਕੌਰਡਨ ਐਂਡ ਸਰਚ ਓਪਰੇਸ਼ਨ ਤਲਾਸ਼ੀ ਮੁਹਿੰਮ ਤਹਿਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ 11 ਐੱਫ.ਆਈ.ਆਰ. ਦਰਜ ਕਰਕੇ 590 ਗ੍ਰਾਮ ਸੁਲਫਾ, 10 ਗ੍ਰਾਮ ਚਿੱਟਾ 280 ਨਸ਼ੀਲੀਆਂ ਗੋਲੀਆਂ, 118 ਬੋਤਲਾਂ ਨਾਜਾਇਜ਼ ਸ਼ਰਾਬ,3 ਸ਼ੀਸ਼ੀਆਂ ਅਤੇ 6 ਵਾਹਨ ਜ਼ਬਤ ਕੀਤੇ ਗਏ। 15 ਦੋਸ਼ੀਆਂ ਨੂੰ ਸੀ.ਆਰ.ਪੀ.ਸੀ. ਪ੍ਰੀਵੈਂਟਿਵ ਐਕਸ਼ਨ ਦੀ ਧਾਰਾ 109/110 ਤਹਿਤ ਗ੍ਰਿਫਤਾਰ ਕੀਤਾ ਗਿਆ।