ਬੋਹਾ 17 ਅਕਤੂਬਰ(ਨਿਰੰਜਣ ਬੋਹਾ)- ਇੱਥੋਂ ਨੇੜਲੇ ਪਿੰਡ ਹਾਕਮਵਾਲਾ ਦੇ ਇੱਕ ਅਤਿ ਗਰੀਬ ਪਰਿਵਾਰ ਦੇ ਮੁੱਖੀ ਦੀ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਜਗਸੀਰ ਸਿੰਘ (ਉਮਰ 46 ਸਾਲ) ਪੁੱਤਰ ਬਲੌਰ ਸਿੰਘ ਜਾਤੀ ਮਜ਼ਬੀ ਸਿੱਖ ਪਿਛਲੇ ਇਕ ਸਾਲ ਤੋਂ ਕੈਂਸਰ ਦੀ ਬੀਮਾਰੀ ਤੋਂ ਪੀੜਤ ਸੀ। ਮ੍ਰਿਤਕ ਦੀ ਪਤਨੀ ਸੁਖਜੀਤ ਕੌਰ ਨੇ ਦੱਸਿਆ ਕਿ ਉਸਦੇ ਪਤੀ ਦਾ ਉਹਨਾਂ ਏਮਜ ਹਸਪਤਾਲ ਅਤੇ ਬੀਕਾਨੇਰ ਤੋਂ ਬਹੁਤ ਇਲਾਜ ਕਰਵਾਇਆ ਪਰ ਆਖਰਕਾਰ ਉਹਨਾਂ ਦੇ ਪਤੀ ਦੀ ਅੱਜ ਤੜਕਸਾਰ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਰਿਵਾਰ ਦਾ ਇਲਾਜ ਦੌਰਾਨ ਬਹੁਤ ਜ਼ਿਆਦਾ ਖਰਚਾ ਹੋ ਗਿਆ ਅਤੇ ਪਸ਼ੂਆਂ ਸਮੇਤ ਘਰਦਾ ਕੀਮਤੀ ਸਮਾਨ ਵਿੱਕ ਚੁੱਕਾ ਹੈ। ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਕਾਮਰੇਡ ਜਗਤਾਰ ਸਿੰਘ, ਸਮਾਜਸੇਵੀ ਗੁਰਬਾਜ ਸਿੰਘ, ਸਰਪੰਚ ਸੁਖਵਿੰਦਰ ਸਿੰਘ ਬੱਬਲ ਨੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਸ਼੍ਰੋਮਣੀ ਕਮੇਟੀ ਤੋਂ ਪਰਿਵਾਰ ਦੀ ਮੱਦਦ ਲਈ ਅਪੀਲ ਕੀਤੀ ਹੈ। ਮ੍ਰਿਤਕ ਅਪਣੇ ਪਿੱਛੇ ਦੋ ਲੜਕੇ ਅਤੇ ਇਕ ਵਿਆਹੁਣਯੋਗ ਲੜਕੀ ਛੱਡ ਗਿਆ ਹੈ।
