ਮਾਨਸਾ 23 ਜੂਨ (ਨਾਨਕ ਸਿੰਘ ਖੁਰਮੀ) ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਜ਼ਿਲ੍ਹਾ ਪੱਧਰੀ ਯੁਵਾ ਉਤਸਵ ਦਾ ਆਯੋਜਨ ਮਾਈ ਭਾਗੋ ਡਿਗਰੀ ਅਤੇ ਐਜੂਕੇਸ਼ਨ ਕਾਲਜ ਰੱਲਾ (ਮਾਨਸਾ) ਵਿਖੇ ਕੀਤਾ ਗਿਆ।
ਇਸ ਮੌਕੇ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜ਼ਿਲ੍ਹਾ ਯੂਥ ਅਫਸਰ ਸ. ਸਰਬਜੀਤ ਸਿੰਘ ਪਹੰੁਚੇ ਤੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਪ੍ਰੋਗਰਾਮ ਬਾਰੇ ਜਾਣਕਾਰੀ ਦਿਤੀ।ਉਹਨਾਂ ਕਿਹਾ ਕਿ ਇਸ ਯੁਵਾ ਉਤਸਵ ਵਿਚ ਨੌਜਵਾਨਾਂ ਦੀ ਪ੍ਰਤਿਭਾ ਨੂੰ ਉਭਾਰਨ ਲਈ ਭਾਰਤ ਸਰਕਾਰ ਵੱਲੋਂ 7 ਯੁਵਾ ਕੇਂਦਰਿਤ ਮੁਕਾਬਲੇ ਕਰਵਾਏ ਜਾਂਦੇ ਹਨ,ਜਿਨ੍ਹਾਂ ਵਿਚ ਮੋਬਾਈਲ, ਫੋਟੋਗ੍ਰਾਫੀ ਮੁਕਾਬਲੇ, ਪੇਟਿੰਗ ਮੁਕਾਬਲੇ, ਕਵਿਤਾ ਲੇਖਣ ਮੁਕਾਬਲਾ, ਸਇੰਸ ਮੇਲਾ(ਸਿੰਗਲ), ਸਇੰਸ ਮੇਲਾ (ਗੁਰੱਪ) , ਭਾਸ਼ਣ ਮੁਕਾਬਲੇ ਅਤੇ ਸਭਿਆਚਾਰਕ ਮੁਕਾਬਲੇ ਸ਼ਾਮਿਲ ਹਨ। ੳਹਨਾ ਦਸਿਆ ਕਿ ਇਹਨਾਂ ਮੁਕਾਬਲਿਆਂ ਵਿਚ ਮਾਨਸਾ ਜਿਲੇ ਦੇ ਵੱਖ ਵੱਖ ਪਿੰਡਾਂ ਤੋਂ 15-29 ਸਾਲਾਂ ਦੇ ਨੌਜਵਾਨਾਂ ਨੇ ਭਾਗ ਲਿਆ। ਇਸ ਪ੍ਰੋਗਰਾਮ ਦਾ ਥੀਮ ਪੰਚ ਪ੍ਰਣ ਹੈ।
ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਆਈ ਏ ਐਸ਼ ਨੇ ਜੋਤ ਜਗਾ ਕਿ ਪੋ੍ਰਗਰਾਮ ਦਾ ਉਦਘਾਟਨ ਕੀਤਾ ਉਹਨਾ ਨੇ ਕਿਹਾ ਕਿ ਨੌਜਵਾਨਾਂ ਦੇ ਹੁਨਰ ਨੂੰ ਪਹਿਚਾਣ ਦੇਣ ਲਈ ਨਹਿਰੂ ਯੁਵਾ ਕੇਂਦਰ ਦਾ ਇਹ ਪ੍ਰੋਗਰਾਮ ਸ਼ਲਾਘਾਯੋਗ ਹੈ। ਇਹਨਾਂ ਪ੍ਰੋਗਰਾਮਾਂ ਸਦਕਾ ਨੌਜਵਾਨਾਂ ਨੂੰ ਆਪਣੀ ਪੜਾਈ ਦੇ ਨਾਲ ਨਾਲ ਆਪਣੇ ਹੁਨਰ ਨੂੰ ਵੀ ਨਿਖਾਰਨ ਦਾ ਮੌਕਾ ਮਿਲਦਾ ਹੈ।
ਪੋ੍ਰਗਰਾਮ ਦਾ ਮੰਚ ਸੰਚਾਲਨ ਸਰਨਜੀਤ ਸਿੰਘ ਨੇ ਕੀਤਾ ਅਤੇ ਉਹਨਾ ਨੇ ਦੱਸ਼ਿਆ ਕਿ ਅਤੇ ਪ੍ਰੌਗਰਾਮ ਦੇ ਪੇਟਿੰਗ ਮੁਕਾਬਲੇ ਵਿੱਚ 30 ਭਾਗੀਦਾਰਾਂ, ਕਵਿਤਾ ਮੁਕਾਬਲੇ ਵਿੱਚ 30 ਭਾਗੀਦਾਰਾਂ, ਫੋਟੋਗ੍ਰਾਫੀ ਵਿੱਚ 30 ਭਾਗੀਦਾਰਾਂ, ਭਾਸ਼ਣ ਮੁਕਾਬਲੇ 11 ਭਾਗੀਦਾਰਾਂ ਸਇੰਸ ਮੇਲਾ (ਸਿੰਗਲ)ਵਿੱਚ ਭਾਗੀਦਾਰਾਂ 10 ਸਇੰਸ ਮੇਲਾ (ਗੁਰੱਪ) ਭਾਗੀਦਾਰਾਂ 10 ਅਤੇ ਸੱਭਿਆਚਾਰ ਵਿੱਚ 10 ਟੀਮਾਂ ਨੇ ਭਾਗ ਲਿਆ ਉਹਨਾ ਨੇ ਦੱਸਿਆਂ ਕਿ ਜੱਜਾਂ ਦੀ ਭੂਮਿਕਾ ਹਰਪ੍ਰੀਤ ਸਿੰਘ ਸ਼ਰਕਾਰੀ ਸੈਕੰਡਰੀ ਸਕੂਲ਼ ਮੂਸਾ,ਚੇਅਰਮੈਨ ਡਾ. ਬਲਵਿੰਦਰ ਸਿੰਘ ਬਰਾੜ, ਮਨੇਜਿੰਗ ਡਾਇਰੈਕਟਰ ਕੁਲਦੀਪ ਸਿੰਘ ਖਿਆਲਾ ਰਾਜਵਿੰਦਰ ਸਿੰਘ ਪਰਗਟ ਸਿੰਘ, ਗੁਰਪ੍ਰੀਤ ਸਿੰਘ, ਗੁਰਪਿਆਰਾ ਸਿੰਘ, ਦਰਸਨ ਸਿੰਘ ਬੇਰਟਾ, ਗੁਰਪ੍ਰੀਤ ਸਿੰਘ, ਰਜਿੰਦਰ ਸਿੰਘ, ਗੁਰਪ੍ਰੀਤ ਕੌਰ, ਹਰਸ ਰਾਣੀ ਪਾਰੁਲ ਗੁਪਤਾ ,ਅਮਨਦੀਪ ਕੌਰ, ਸੁਖਵੀਰ ਸਿੰਘ, ਵੀਰਪਾਲ ਕੌਰ, ਪਰਮਜੀਤ ਕੌਰ, ਸਰਬਜੀਤ ਕੌਰ, ਜਸਵੀਰ ਕੌਰ, ਗੁਰਪ੍ਰੀਤ ਕੌਰ, ਹਰਪ੍ਰੀਤ ਸਿੰਘ ਅਸਵਨੀ ਬਾਵਾ, ਧੀਰਾ ਸਿੰਘ ਨੇ ਨਿਭਾਈ ।
ਇਨਾਮ ਵੰਡ ਸਮਾਗਮ ਵਿੱਚ ਮਾਨਯੋਗ ਡਾ ਵਿਜੈ ਸਿੰਗਲਾ ਐਮ ਐਲ ਏ ਮਾਨਸਾ ਨੇ ਸੰਬੋਧਨ ਕਰਦਿਆ ਕਿਹਾ ਕਿ ਨਹਿਰੂ ਯੁਵਾ ਕੇਂਦਰ ਮਾਨਸਾ ਵਲੋਂ ਸਮੇਂ ਸਮੇਂ ਤੇ ਯੂਥ ਲਈ ਵਡਮੁੱਲੇ ਉਪਰਾਲੇ ਕੀਤੇ ਜਾਂਦੇ ਹਨ। ਯੁਵਾ ਉਤਸਵ ਨੌਜਵਾਨਾਂ ਅੰਦਰ ਹੁਨਰ ਵਿਕਸਿਤ ਕਰਨ ਅਤੇ ਉਹਨਾਂ ਦੀ ਪ੍ਰਤੀਭਾ ਨਿਖਾਰਨ ਲਈ ਇੱਕ ਵੱਡਾ ਪਲੇਟਫਾਰਮ ਹੈ ਇਸ ਮੌਕੇ ਡਾ ਵਿਜੈ ਸਿੰਗਲਾ ਐਮ ਐਲ ਏ ਮਾਨਸਾ ਦੁਆਰਾ ਜੇਤੂ ਨੌਜਵਾਨਾਂ ਨੂੰ ਇਨਾਮ ਅਤੇ ਸਰਟੀਫਿਕੇਟ ਤਕਸੀਮ ਕਰਦੇ ਹੋਏ ਵਧਾਈ ਦਿੱਤੀ
ਡਾ ਪਰਮਿੰਦਰ ਕੁਮਾਰੀ ਪ੍ਰਿੰਸੀਪਲ, ਪਿੰ੍ਰਸ਼ੀਪਲ ਸਵੀਤਾ ਕਾਠ, ਨੇ ਦੱਸਿਆ ਕਿ ਪੇਟਿੰਗ ਮੁਕਾਬਲੇ ਵਿਚ ਪਹਿਲਾ ਸਥਾਨ ਰਾਜਵੀਰ ਕੌਰ , ਦੂਜਾ ਸਥਾਨ ਅਕਾਸਦੀਪ ਕੌਰ , ਤੇ ਤੀਜਾ ਸਥਾਨ ਜਸਪ੍ਰੀਤ ਕੌਰ ਨੇ ਹਾਸਿਲ ਕੀਤਾ। ਮੋਬਾਈਲ ਫੋਟੋਗ੍ਰਾਫੀ ਮੁਕਾਬਲੇ ਵਿਚ ਪਹਿਲਾ ਸਥਾਨ ਰਾਮਇੰਦਰ ਸਿੰਘ, ਦੂਜਾ ਸਥਾਨ ਅਮ੍ਰਿਤਪਾਲ ਸਿੰਘ ਅਤੇ ਤੀਜਾ ਸਥਾਨ ਸ਼ੁਖਵਿੰਦਰ ਸਿੰਘ ਨੇ ਹਾਸਿਲ ਕੀਤਾ। ਕਵਿਤਾ ਲੇਖਣ ਮੁਕਾਬਲੇ ਵਿਚ ਪਹਿਲਾ ਸਥਾਨ ਅਰਸਪ੍ਰੀਤ ਕੌਰ, ਦੂਜਾ ਸਥਾਨ ਜਿਗਰਜੀਤ ਕੌਰ,ਤੇ ਤੀਜਾ ਸਥਾਨ ਰਾਜਵੀਰ ਕੌਰ ਨੇ ਹਾਸਿਲ ਕੀਤਾ। ਭਾਸ਼ਣ ਮੁਕਾਬਲੇ ਵਿਚ ਪਹਿਲਾ ਸਥਾਨ ਹਸਤਕਮਲ, ਦੂਜਾ ਸਥਾਨ ਕਰਮਜੀਤ , ਤੇ ਤੀਜਾ ਸਥਾਨ ਗੁਰਲੀਨ ਸਿੰਘ ਨੇ ਹਾਸਿਲ ਕੀਤਾ।ਸਇੰਸ ਮੇਲਾ (ਸਿੰਗਲ) ਵਿਚ ਪਹਿਲਾ ਸਥਾਨ ਕਰਨਵੀਰ ਕੌਰ, ਦੂਜਾ ਸਥਾਨ ਪਰਭਜੋਤ ਬਾਵਾ, ਤੇ ਤੀਜਾ ਸਥਾਨ ਜਤਿਨ ਗੋਇਲ, ਸਇੰਸ ਮੇਲਾ (ਗੁੱਰਪ) ਵਿਚ ਪਹਿਲਾ ਸਥਾਨ ਟੀਮ ਬਿਜਲੀ ਉਤਪਾਦਨ ਦੂਜਾ ਸਥਾਨ ਟੀਮ ਸਪੇਸ ਸਟੇਸ਼ਨ, ਤੇ ਤੀਜਾ ਸਥਾਨ ਟੀਮ ਸੂਰਜੀ ਸਿਸਟਮ, ਸੱਭਿਆਚਾਰਕ ਮੁਕਾਬਲੇ ਵਿਚ ਪਹਿਲਾ ਸਥਾਨ ਟੀਮ ਮਾਈ ਭਾਗੋ ਡਿਗਰੀ ਆਫ ਕਾਲਜ ਰੱਲਾ , ਦੂਜਾ ਸਥਾਨ ਸਰਕਾਰੀ ਆਈ ਟੀ ਆਈ ਮਾਨਸਾ, ਹਾਸਿਲ ਕੀਤਾ। ਅਤੇ ਸਾਰੇ ਜੱਜਾਂ ਨੂੰ ਸਨਮਾਨਿਤ ਵੀ ਕੀਤਾ ਗਿਆ
ਨਹਿਰੂ ਯੁਵਾ ਕੇਂਦਰ ਮਾਨਸਾ ਅਤੇ ਮਾਈ ਭਾਗੋ ਡਿਗਰੀ ਅਤੇ ਐਜੂਕੇਸ਼ਨ ਕਾਲਜ ਰੱਲਾ (ਮਾਨਸਾ) ਵੱਲੋਂ ਜਿਲਾ ਪੱਧਰੀ ਯੁਵਾ ਉਤਸਵ ਦਾ ਆਯੋਜਨ

Leave a comment