ਰੁੱਖ ਲਗਾਉ ਵਾਤਾਵਰਣ ਬਚਾਉ
23 ਜੁਲਾਈ (ਗਗਨਦੀਪ ਸਿੰਘ) ਬਰਨਾਲਾ: ਅੱਜ ਸੀ-ਪਾਈਟ ਕੈਂਪ ਬੋੜਾਵਾਲ (ਮਾਨਸਾ) ਦੇ ਸਾਰੇ ਟਰੇਨੀਜ਼ ਯੁਵਕ, ਸਟਾਫ ਮੈਂਬਰਜ਼ ਅਤੇ ਟ੍ਰੇਨਿੰਗ ਅਧਿਕਾਰੀ ਨੇਂ ਕੈਂਪ ਅੰਦਰ ਅਤੇ ਏਰੀਏ ਵਿੱਚ ਰੁੱਖ ਲਗਾਏ । ਇਸ ਸਮੇਂ ਟ੍ਰੇਨਿੰਗ ਅਧਿਕਾਰੀ ਕੈਪਟਨ ਲਖਵਿੰਦਰ ਸਿੰਘ ਨੇ ਯੁਵਕਾਂ ਨੂੰ ਰੁੱਖ ਲਗਾਉਣ ਅਤੇ ਉਹਨ੍ਹਾਂ ਦੀ ਸਾਂਭ ਸੰਭਾਲ ਨੂੰ ਯਕੀਨੀ ਬਣਾਉਣ ਸਬੰਧੀ ਜਾਗਰੂਕ ਕੀਤਾ । ਅਧਿਕਾਰੀ ਨੇ ਦੱਸਿਆ ਕਿ ਦਰੱਖਤਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ, ਖੁਸ਼ਹਾਲ ਤੇ ਚੰਗਾ ਵਾਤਾਵਰਣ ਪੇੜ-ਪੌਦਿਆਂ ਦੀ ਹੀ ਦੇਣ ਹੈ । ਅੱਜ ਦੇ ਮਾਹੌਲ ਵਿੱਚ ਬਹੁਤ ਜਰੂਰੀ ਹੋ ਗਿਆ ਹੈ ਕਿ ਵਧੀਆ ਵਾਤਾਵਰਣ ਅਤੇ ਮੌਸਮ ਵਿੱਚ ਸਥਿਰਤਾ ਰੱਖਣ ਲਈ ਪੇੜ ਪੌਦੇ ਲਗਾਏ ਜਾਣ ।
ਇਸ ਦੇ ਨਾਲ ਹੀ ਟ੍ਰੇਨਿੰਗ ਅਧਿਕਾਰੀ ਨੇ ਪੰਜਾਬ ਵਿੱਚ ਵੱਧ ਰਹੇ ਨਸ਼ੇ ਬਾਰੇ ਯੁਵਕਾਂ ਨੂੰ ਦੱਸਿਆ ਕਿ ਅੱਜ ਨਸ਼ਾ ਸਾਡੇ ਸਮਾਜ ਦੀ ਬਹੁਤ ਵੱਡੀ ਸਮੱਸਿਆ ਬਣ ਚੁੱਕਾ ਹੈ, ਜੋ ਕਿ ਯੁਵਾ ਪੀੜ੍ਹੀ ਲਈ ਖਤਰੇ ਵਾਲੀ ਗੱਲ ਹੈ । ਇਸ ਤੋਂ ਆਪਣੇ ਆਪ ਨੂੰ ਕਿਵੇ ਬਚਾਉਣਾ ਹੈ ਇਹ ਜਾਣਕਾਰੀ ਸੀ-ਪਾਈਟ ਕੈਂਪ ਬੋੜਾਵਾਲ (ਮਾਨਸਾ) ਵਿਖੇ ਆਰਮੀ ਅਗਨੀਵੀਰ ਦੇ ਫਿਜੀਕਲ ਦੀ ਤਿਆਰੀ ਕਰ ਰਹੇ ਯੁਵਕਾਂ ਨੂੰ ਦਿੱਤੀ । ਟ੍ਰੇਨਿੰਗ ਅਧਿਕਾਰੀ ਨੇ ਜ਼ਿਲ੍ਹਾ ਮਾਨਸਾ ਅਤੇ ਬਰਨਾਲਾ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਜਿਆਦਾ ਤੋਂ ਜਿਆਦਾ ਜੋ ਯੁਵਕ ਪੰਜਾਬ ਪੁਲਿਸ, ਐੱਸ.ਐੱਸ.ਸੀ (ਜੀ.ਡੀ), ਆਰਮੀ ਅਗਨੀਵੀਰ ਅਤੇ ਹੋਰ ਪੇਪਰਾਂ ਦੀ ਤਿਆਰੀ ਅਤੇ ਫਿਜੀਕਲ ਤਿਆਰੀ ਕਰਨਾ ਚਾਹੁੰਦੇ ਹੋ, ਉਨ੍ਹਾਂ ਯੁਵਕਾਂ ਨੂੰ ਸੀ-ਪਾਈਟ ਕੈਂਪ ਬੋੜਾਵਾਲ ਵਿਖੇ ਭੇਜੋ ਤਾਂ ਜੋ ਤੁਹਾਡੇ ਬੱਚੇ ਨਸ਼ਿਆਂ ਤੋਂ ਬਚ ਸਕਣ ਅਤੇ ਵਧੀਆਂ ਟ੍ਰੇਨਿੰਗ ਕਰਕੇ ਚੰਗੇ ਨਾਗਰਿਕ ਬਣ ਸਕਣ । ਕੈਂਪ ਬੋੜਾਵਾਲ ਵਿਖੇ ਯੁਵਕਾਂ ਤੋਂ ਕੋਈ ਫੀਸ ਨਹੀ ਲਈ ਜਾਂਦੀ, ਰਿਹਾਇਸ਼, ਖਾਣਾ, ਪੇਪਰ ਦੀ ਲਿਖਤੀ ਤਿਆਰੀ ਅਤੇ ਫਿਜੀਕਲ ਤਿਆਰੀ ਬਿਲਕੁਲ ਮੁਫਤ ਦਿੱਤੀ ਜਾਂਦੀ ਹੈ । ਸਾਰੇ ਯੁਵਕ ਪੰਜਾਬ ਸਰਕਾਰ ਦੇ ਇਸ ਉਪਰਾਲੇ ਦਾ ਫਾਇਦਾ ਲਵੋ । ਵਧੇਰੇ ਜਾਣਕਾਰੀ ਲਈ 98148-50214 ‘ਤੇ ਸੰਪਰਕ ਕੀਤਾ ਜਾ ਸਕਦਾ ਹੈ ।