8 ਜਨਵਰੀ (ਕਰਨ ਭੀਖੀ) (ਬਲਜੀਤ ਪਾਲ) ਮਾਨਸਾ: ਇਲੈਕਟਰਾ ਇੰਸਟੀਚਿਊਟ, ਕਾਲ-ਸੀ ਸੈਂਟਰ ਮਾਨਸਾ ਵਿਖੇ ਪੁਸਤਕ ਲੋਕ-ਅਰਪਣ ਸਮਾਰੋਹ ਆਯੋਜਿਤ ਕੀਤਾ ਗਿਆ । ਜਿਸ ਵਿਚ ਮੁੱਖ ਮਹਿਮਾਨ ਵਜੋਂ ਐੱਸ.ਐੱਸ.ਪੀ. ਮਾਨਸਾ ਡਾ. ਨਾਨਕ ਸਿੰਘ ਨੇ ਸ਼ਿਰਕਤ ਕੀਤੀ ਅਤੇ ਆਪਣੇ ਕਰ-ਕਮਲਾਂ ਨਾਲ ਡਾ. ਗੁਰਮੇਲ ਕੋਰ ਦੀ ਪੁਸਤਕ “ਅਨਮੋਲ ਬਚਨ” ਲੋਕ-ਅਰਪਣ ਕੀਤੀ । ਉਨ੍ਹਾਂ ਸੰਬੋਧਨ ਕਰਦੇ ਹੋਏ ਕਿਹਾ ਕਿ ਪੁਸਤਕ ਵਿੱਚ ਦਰਜ ਅਨਮੋਲ ਬਚਨ ਜੋ ਕਿ ਲੇਖਿਕਾ ਨੇ ਆਪਣੀ ਜਿੰਦਗੀ ਵਿੱਚ ਸੁਣੇ, ਦੇਖੇ ਅਤੇ ਹੰਢਾਏ ਹੋਏ ਤਜਰਬੇ ਸੰਕਲਣ ਕੀਤੇ। ਜਿੰਨਾਂ ਨੂੰ ਪੜਕੇ ਪਾਠਕ ਆਪਣੀ ਜਿੰਦਗੀ ਵਿੱਚ ਸਕਾਰਾਤਮਕ ਬਦਲਾਅ ਕਰ ਸਕਦੇ ਹਨ। ਪੁਸਤਕ ਵਿੱਚ ਨੈਤਿਕ ਕਦਰਾਂ ਕੀਮਤਾਂ ਦੀ ਵਿਸੇਸ਼ ਤੌਰ ਤੇ ਗੱਲ ਕੀਤੀ ਗਈ ਹੈ। ਖਾਸ ਕਰਕੇ ਅੱਜ ਦੀ ਨੌਜਵਾਨ ਪੀੜ੍ਹੀ ਇਸ ਪੁਸਤਕ ਨੂੰ ਪੜਕੇ ਵਧੇਰੇ ਲਾਹਾ ਪ੍ਰਾਪਤ ਕਰ ਸਕਦੀ ਹੈ । ਇਸ ਪ੍ਰੋਗਰਾਮ ਦੀ ਪ੍ਰਧਾਨਗੀ ਜਿਲ੍ਹਾ ਭਾਸ਼ਾ ਵਿਭਾਗ ਅਫਸਰ ਤਜਿੰਦਰ ਕੌਰ ਨੇ ਕਰਦਿਆਂ ਕਿਹਾ ਕਿ ਲੇਖਿਕਾ ਦੀ ਸਾਹਿਤਕ ਜਗਤ ਨੂੰ ਬਹੁਤ ਵੱਡੀ ਦੇਣ ਹੈ। ਲੇਖਿਕਾ ਨੇ ਹੁਣ ਤੱਕ 12 ਵਡਮੁੱਲੀਆਂ ਕਿਤਾਬਾਂ ਪਾਠਕਾਂ ਦੀ ਝੋਲੀ ਪਾਈਆਂ ਹਨ । ਸਟੇਜ ਸੈਕਟਰੀ ਦੀ ਭੂਮਿਕਾ ਜਗਜੀਵਨ ਸਿੰਘ ਆਲੀਕੇ ਨੇ ਬਾਖੂਬੀ ਨਿਭਾਉਦੇ ਹੋਏ ਪੁਸਤਕ ਵਿੱਚ ਦਰਜ ਅਨਮੋਲ ਬਚਨਾ ਨੂੰ ਸਮੇਂ-ਸਮੇਂ ਤੇ ਬੋਲਕੇ ਮਹੌਲ ਨੂੰ ਰੌਚਕ ਬਣਾਈ ਰੱਖਿਆ । ਇਸ ਪ੍ਰੋਗਰਾਮ ਵਿੱਚ ਡਾ. ਗੁਰਮੇਲ ਕੋਰ ਵੱਲੋਂ ਵੀ ਪੁਰਾਤਨ ਵਿਰਸੇ ਵਿੱਚੋਂ ਨੂੰਹ-ਧੀ ਦੇ ਪਵਿੱਤਰ ਰਿਸ਼ਤੇ ਨੂੰ ਦਰਸਾਉਂਦੇਾ ਗੀਤ ‘ਧੀਆਂ ਨੂੰ ਸਹੁਰੇ ਤੋਰਕੇ, ਨੀ ਮੇਰੀਏ ਰਾਣੀਏ ਮਾਏ, ਤੇਰਾ ਕਿਹਾ ਕੁ ਲਗਦਾ ਜੀਅ ਨੀ ਭਲੀਏ ‘ ਦਾ ਗਾਇਨ ਕੀਤਾ ਗਿਆ। ਇਸ ਮੌਕੇ ਇੰਜ: ਅੰਕੁਸ਼ ਜਿੰਦਲ ਮਾਲਵਾ ਪ੍ਰਧਾਨ ਸ਼ਿਵ ਸੈਨਾ, ਹਰਦੀਪ ਸਿੰਘ ਸਿੱਧੂ, ਐਡਵੋਕੇਟ ਬਲਵੰਤ ਭਾਟੀਆ, ਵਿਜੇ ਕੁਮਾਰ ਨੰਬਰਦਾਰ ਕੌੜੀਵਾੜਾ, ਮੇਵਾ ਸਿੰਘ ਬਰਨ ਨੇ ਵਿਚਾਰ ਚਰਚਾ ਵਿੱਚ ਹਿੱਸਾ ਲੈਂਦੇ ਹੋਏ ਕਿਹਾ ਕਿ ਡਾ ਜੋਸ਼ੀ ਦੀ ਪੁਰਾਤਨ ਵਿਰਸੇ ਨੂੰ ਜਿਊਂਦਾ ਰੱਖਣ ਲਈ ਵਡਮੁੱਲੀ ਦੇਣ ਹੈ । ਵੱਖ-ਵੱਖ ਅਨਮੋਲ ਵਿਚਾਰਾਂ ਦਾ ਸੰਗ੍ਰਿਹ ਕਿਤਾਬ ਅਨਮੋਲ ਬਚਨ ਵਿੱਚ ਵਿਚਾਰਾਂ ਸੁਹਿਰਦਤਾ ਅਤੇ ਸੁਚੱਜੇ ਢੰਗ ਨਾਲ ਦਰਜ ਕੀਤਾ ਗਿਆ ਹੈ ।
ਇਸ ਮੌਕੇ ਤੇ ਮੁਨੀਸ਼ ਚੌਧਰੀ, ਬਲਵਿੰਦਰ ਸਿੰਘ ਧਾਲੀਵਾਲ, ਰਾਮਿੰਦਰ ਸਿੰਘ, ਹਰਦੀਪ ਸਿੱਧੂ, ਸੱਭਿਆਚਾਰ ਚੇਤਨਾ ਮੰਚ ਦੇ ਪ੍ਰਧਾਨ ਹਰਿੰਦਰ ਸਿੰਘ ਮਾਨਸ਼ਾਹੀਆ, ਬਲਜੀਤਪਾਲ ਸਿੰਘ, , ਬਲਜਿੰਦਰ ਸੰਗੀਲਾ, ਨੇਮ ਚੰਦ ਚੌਧਰੀ, ਐਡਵੋਕੇਟ ਰਾਹੁਲ ਰੁਪਾਲ, ਅਧਿਆਪਕ ਰਕੇਸ਼ ਜਿੰਦਲ ਅਤੇ ਸਮੂਹ ਪਰਿਵਾਰਕ ਮੈਂਬਰ ਹਾਜਰ ਸਨ। ਪ੍ਰੋਗਰਾਮ ਦੀ ਸਮਾਪਤੀ ਸਮੇਂ ਪਰਮਿੰਦਰ ਸਿੰਘ ਇਲੈਕਟਰਾ ਵੱਲੋਂ ਸਭ ਹਾਜਰੀਨਾਂ ਦਾ ਤਹਿਦਲੋਂ ਧੰਨਵਾਦ ਕਰਦੇ ਹੋਏ ਸਭ ਨੂੰ ਨਵੇਂ ਸਾਲ ਅਤੇ ਲੋਹੜੀ ਦੀ ਮੁਬਾਰਕਬਾਦ ਦਿੱਤੀ ।
ਡਾ. ਗੁਰਮੇਲ ਕੌਰ ਜੋਸ਼ੀ ਦੀ ਪੁਸਤਕ ‘ਅਨਮੋਲ ਬਚਨ’ ਡਾ. ਨਾਨਕ ਸਿੰਘ ਐਸ.ਐੱਸ.ਪੀ ਵੱਲੋ ਕੀਤੀ ਲੋਕ ਅਰਪਣ
Leave a comment