05 ਅਕਤੂਬਰ (ਸੁਖਪਾਲ ਸਿੰਘ ਬੀਰ) ਬੁਢਲਾਡਾ: ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੀ ਸਟੇਟ ਕਮੇਟੀ ਵੱਲੋਂ ਲਏ ਗਏ ਫ਼ੈਸਲੇ ਅਨੁਸਾਰ ਅੱਜ ਪੰਜਾਬ ਦੇ ਸਾਰੇ ਐਮ ਐਲ ਏਜ਼ ਨੂੰ ਯੂਨੀਅਨ ਵੱਲੋਂ ਝੋਨੇ ਦੀ ਖਰੀਦ ਦੇ ਸੁਚਾਰੂ ਪ੍ਰਬੰਧ ਅਤੇ ਡੀ ਏ ਪੀ ਖਾਦ ਦੀ ਭਾਰੀ ਕਿੱਲਤ ਸਬੰਧੀ ਮੰਗ ਪੱਤਰ ਦਿੱਤੇ ਗਏ।
ਬੁਢਲਾਡਾ ਬਲਾਕ ਦੀ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ੍ਰ. ਦਿਲਬਾਗ ਸਿੰਘ ਗੱਗੀ ਦੀ ਪ੍ਰਧਾਨਗੀ ਹੇਠ ਗੁਰੂ ਘਰ ਨੌਵੀਂ ਪਾਤਸ਼ਾਹੀ ਬੁਢਲਾਡਾ ਵਿਖੇ ਹੋਈ ਜਿੱਥੇ ਆਪਸੀ ਵਿਚਾਰ ਵਟਾਂਦਰੇ ਤੋਂ ਬਾਅਦ ਉਕਤ ਮੰਗ ਪੱਤਰ ਐਮ ਐਲ ਏ ਬੁੱਧ ਰਾਮ ਹਲਕਾ ਬੁਢਲਾਡਾ ਨੂੰ ਦੇਣ ਲਈ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਉਸਦੇ ਘਰ ਜਾਕੇ ਮੰਗ ਪੱਤਰ ਦਿੱਤਾ ਗਿਆ। ਇਲਾਕੇ ਦੀਆਂ ਇਕਾਈਆਂ ਨੇ ਮੰਗ ਪੱਤਰ ਦੇਣ ਦੇ ਰੋਸ ਮੁਜ਼ਾਹਰੇ ਵਿੱਚ ਸ਼ਮੂਲੀਅਤ ਕਰਦਿਆਂ ਹਾਜ਼ਰੀ ਲਗਵਾਈ ਅਤੇ ਇਹ ਚੇਤਾਵਨੀ ਵੀ ਦਿੱਤੀ ਗਈ ਕਿ ਝੋਨੇ ਦੀ ਖਰੀਦ ਅਤੇ ਡੀ ਏ ਪੀ ਖਾਦ ਦੀ ਕਿੱਲਤ ਦੂਰ ਨਾ ਕੀਤੀ ਗਈ ਤਾਂ ਜਥੇਬੰਦੀ ਤਕੜਾ ਸੰਘਰਸ਼ ਕਰਦਿਆਂ ਵੱਡਾ ਅੰਦੋਲਣ ਛੇੜੇਗੀ।