8 ਮਾਰਚ (ਗਗਨਦੀਪ ਸਿੰਘ) ਬਰਨਾਲਾ: ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਅਦਾਰੇ ਨਹਿਰੂ ਯੁਵਾ ਕੇਂਦਰ ਬਰਨਾਲਾ ਵੱਲੋਂ ਜ਼ਿਲ੍ਹਾ ਯੂਥ ਅਫ਼ਸਰ ਹਰਸ਼ਰਨ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਯੂਥ ਪਾਰਲੀਮੈਂਟ ਦਾ ਆਯੋਜਨ ਵਾਯੀ.ਐਸ. ਕਾਲਜ ਹੰਡਿਆਇਆ ਵਿਖੇ ਕੀਤਾ ਗਿਆ।
ਇਸ ਪਾਰਲੀਮੈਂਟ ਵਿੱਚ ਸੰਸਦ ਮੈਂਬਰ ਸ. ਸਿਮਰਨਜੀਤ ਸਿੰਘ ਮਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਵਾਯੀ. ਐਸ. ਗਰੁੱਪ ਦੇ ਡਾਇਰੈਕਟਰ ਵਰੁਣ ਭਾਰਤੀ ਅਤੇ ਪ੍ਰਿੰਸੀਪਲ ਗੁਰਪਾਲ ਰਾਣਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਲੇਖਾ ਅਤੇ ਪ੍ਰੋਗਰਾਮ ਸਹਾਇਕ ਰਿਸ਼ਿਵ ਸਿੰਗਲਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ।
ਮਾਨਯੋਗ ਸੰਸਦ ਮੈਂਬਰ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਨਹਿਰੂ ਯੁਵਾ ਕੇਂਦਰ ਬਰਨਾਲਾ ਦਾ ਇਹ ਬਹੁਤ ਵਧੀਆ ਉਪਰਾਲਾ ਹੈ। ਇਸ ਤਰਾਂ ਦੀ ਪਾਰਲੀਮੈਂਟ ਦੇ ਵਿਚ ਭਾਗ ਲੈਣ ਨਾਲ ਨੌਜਵਾਨਾਂ ਨੂੰ ਦੇਸ਼ ਦੀ ਪਾਰਲੀਮੈਂਟ ਦੇ ਕੰਮਾਂ ਬਾਰੇ ਪਤਾ ਚਲਦਾ ਹੈ ਅਤੇ ਅੱਗੇ ਚੱਲ ਕੇ ਵਧੀਆ ਰਾਜਨੇਤਾ ਬਣ ਸਕਦੇ ਹਨ। ਯੂਥ ਪਾਰਲੀਮੈਂਟ ਨੇ ਦੋ ਮਹੱਤਵਪੂਰਨ ਵਿਸ਼ਿਆਂ ‘ਤੇ ਵਿਚਾਰਸ਼ੀਲ ਵਿਚਾਰ-ਵਟਾਂਦਰੇ ਲਈ ਇੱਕ ਗਤੀਸ਼ੀਲ ਪਲੇਟਫਾਰਮ ਪ੍ਰਦਾਨ ਕੀਤਾ। ਇਹਨਾਂ ਵਿਚ ਕੇਂਦਰ ਸਰਕਾਰ ਦੁਆਰਾ ਕੀਤੀਆਂ ਗਈਆਂ ਨਵੀਆਂ ਪਹਿਲਕਦਮੀਆਂ ਅਤੇ ਪ੍ਰਧਾਨ ਮੰਤਰੀ, ਭਾਰਤ ਦੇ ਮਨ ਦੀ ਬਾਤ ਦਾ ਸਮੇਂ-ਸਮੇਂ ‘ਤੇ ਰੇਡੀਓ ਪ੍ਰਸਾਰਣ ਸ਼ਾਮਿਲ ਹੈ।
ਮੰਚ ਸੰਚਾਲਨ ਸ਼੍ਰੀਮਤੀ ਗੁਰਵਿੰਦਰ ਗਿੱਲ ਅਤੇ ਰੁਪਿੰਦਰਜੀਤ ਕੌਰ ਵੱਲੋਂ ਬਖੂਭੀ ਨਾਲ ਕੀਤਾ ਗਿਆ। ਇਸ ਮੌਕੇ ਦਸਤਕ ਰੰਗ ਮੰਚ ਹੰਡਿਆਇਆ ਦੀ ਟੀਮ ਵੱਲੋਂ ਰੁਪਿੰਦਰਜੀਤ ਕੌਰ ਦੇ ਨਿਰਦੇਸ਼ਨ ਹੇਠ ਨਾਰੀ ਸ਼ਕਤੀ ਤੇ ਬਹੁਤ ਹੀ ਵਧੀਆ ਅਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ ਗਈ। ਦਿਪੇਸ਼ ਕੁਮਾਰ, ਸੁਖਬੀਰ ਸਿੰਘ, ਰਾਘਵ ਗਰਗ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਇਸ ਮੌਕੇ ਦਰਸ਼ਨ ਸਿੰਘ ਮੰਡੇਰ ਜ਼ਿਲ੍ਹਾ ਪ੍ਰਧਾਨ, ਜੱਥੇਦਾਰ ਅਜੈਬ ਸਿੰਘ ਭੈਣੀ, ਦੀਪਕ ਸਿੰਗਲਾ, ਹਰਮਨ ਸਿੰਘ ਸੰਧੂ ਨੌਜਵਾਨ ਆਗੂ, ਬੀਬੀ ਸੰਦੀਪ ਕੌਰ, ਸਰਪੰਚ ਸੁਖਪਾਲ ਸਿੰਘ ਛੰਨਾ, ਪੀ.ਏ ਉਪਿੰਦਰਜੀਤ ਸਿੰਘ. ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਵਲੰਟੀਅਰ ਜੀਵਨ ਸਿੰਘ, ਨਵਰਾਜ ਸਿੰਘ, ਜਸਪ੍ਰੀਤ ਸਿੰਘ, ਸਾਜਨ ਸਿੰਘ, ਅੰਮ੍ਰਿਤ ਸਿੰਘ ਅਤੇ ਰਘਵੀਰ ਸਿੰਘ ਅਤੇ ਕਾਲਜ ਦਾ ਸਮੂਹ ਸਟਾਫ ਹਾਜ਼ਿਰ ਸੀ।