ਲੋਕਾਂ ਨੇ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ‘ਤੇ ਮੋਹਰ ਲਾਈ: ਚੇਅਰਮੈਨ ਰਾਮ ਤੀਰਥ ਮੰਨਾ
ਬਰਨਾਲਾ, 13 ਜੁਲਾਈ
ਜਲੰਧਰ ਪੱਛਮੀ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਦੀ ਵੱਡੀ ਲੀਡ ਨਾਲ ਹੋਈ ਜਿੱਤ ਦੀ ਖੁਸ਼ੀ ਵਿੱਚ ਲੱਡੂ ਅੱਜ ਇੱਥੇ ਨਗਰ ਸੁਧਾਰ ਟਰੱਸਟ ਦਫ਼ਤਰ ਬਰਨਾਲਾ ਵਿਖੇ ਲੱਡੂ ਵੰਡੇ ਗਏ।
ਇਸ ਮੌਕੇ ‘ਆਪ’ ਆਗੂਆਂ ਨੇ ਚੇਅਰਮੈਨ ਸ੍ਰੀ ਰਾਮ ਤੀਰਥ ਮੰਨਾ ਦਾ ਮੂੰਹ ਮਿੱਠਾ ਕਰਾਇਆ। ਇਸ ਮੌਕੇ ਚੇਅਰਮੈਨ ਸ੍ਰੀ ਰਾਮ ਤੀਰਥ ਮੰਨਾ ਨੇ ਕਿਹਾ ਕਿ ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੋਹਿੰਦਰ ਭਗਤ ਦੀ ਵੱਡੇ ਫਰਕ ਨਾਲ ਸ਼ਾਨਦਾਰ ਜਿੱਤ ਨਾਲ ਵੋਟਰਾਂ ਨੇ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੀ ਵਿਕਾਸਮੁਖੀ ਸੋਚ ਅਤੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ‘ਤੇ ਮੋਹਰ ਲਾਈ ਹੈ, ਜਿਸ ਲਈ ਸਮੁੱਚੀ ਲੀਡਰਸ਼ਿਪ ਅਤੇ ਵਲੰਟੀਅਰ ਵਧਾਈ ਦੇ ਹੱਕਦਾਰ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਦੀਪ ਸਿੰਘ ਸੰਧੂ, ਲਵਪ੍ਰੀਤ ਸਿੰਘ ਦੀਵਾਨਾ, ਰਾਜਿੰਦਰ ਸਿੰਘ ਰਾਜੂ, ਰੁਪਿੰਦਰ ਸਿੰਘ ਸੀਤਲ ਐਮ ਸੀ, ਬਿੰਦਰ ਸੰਧੂ, ਮਲਕੀਤ ਸਿੰਘ ਐਮ ਸੀ, ਰਾਜਵਿੰਦਰ ਸਿੰਘ ਫੌਜੀ, ਗਗਨਦੀਪ ਸਿੰਘ, ਹਰਜੀਤ ਸਿੰਘ ਬਿੱਟੂ, ਅਰਸ਼ਦੀਪ ਸਿੰਘ, ਮਲਕੀਤ ਸਿੰਘ ਗੋਦਾ, ਲੱਕੀ ਐਮ ਸੀ, ਸੋਨੀ ਐਮ ਸੀ, ਸੁਰਿੰਦਰ ਸਿੰਘ, ਸੁਖਜਿੰਦਰ ਸਿੰਘ ਮੋਲੀ, ਪਿਰਤਾ, ਗੱਬਰ ਸਿੰਘ, ਬੱਗਾ ਸੰਧੂ, ਰੋਹਿਤ ਓਸ਼ੋ, ਲੱਡੂ ਸਰਪੰਚ, ਬਲਵਿੰਦਰ ਸਿੰਘ ਹਾਜ਼ਰ ਸਨ।