ਕੈਨੇਡਾ ‘ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਉਚੇਰੀ ਸਿੱਖਿਆ ਅਤੇ ਚੰਗੇ ਭਵਿੱਖ ਲਈ 4 ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਸਾਹਿਲਪ੍ਰੀਤ ਸਿੰਘ ਵੱਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀਂ ਸਵੇਰੇ ਕੰਮ ਵਾਲੀ ਥਾਂ ‘ਤੇ ਸਾਹਿਲਪ੍ਰੀਤ ਸਿੰਘ ਦੀ ਮੌਤ ਹੋ ਗਈ ਸੀ। ਜਾਣਕਾਰੀ ਮੁਤਾਬਕ ਸਾਹਿਲਪ੍ਰੀਤ ਨੇਕਸਸਾਈਕਲ ਬਰੈਂਪਟਨ ਵਿਖੇ ਕੰਮ ਕਰ ਕਰਦਾ ਸੀ, 28 ਅਗਸਤ ਨੂੰ ਇਥੇ ਕੰਮ ਦੌਰਾਨ ਮਸ਼ੀਨ ਨਾਲ ਹਾਦਸਾ ਵਾਪਰ ਗਿਆ, ਜਿਸ ਵਿਚ ਉਸ ਦੀ ਜਾਨ ਚਲੀ ਗਈ। ਸਾਹਿਲਪ੍ਰੀਤ ਅਪਣੇ ਪਿੱਛੇ ਮਾਤਾ-ਪਿਤਾ ਅਤੇ ਇਕ ਭੈਣ ਛੱਡ ਗਿਆ।