19 ਮਾਰਚ (ਨਾਨਕ ਸਿੰਘ ਖੁਰਮੀ) ਦੇਸ ਪੰਜਾਬ ਬਿਊਰੋ: ਅੱਜ ਆਲ ਇੰਡੀਆ ਐਂਟੀ ਟੈਰੋਰਿਸਟ ਐਂਟੀ ਕਰਾਈਮ ਫਰੰਟ ਦੇ ਪ੍ਰਮੁੱਖ ਸ੍ਰੀ ਅਮਨ ਗਰਗ ਸੂਲਰ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਪੰਜਾਬ ਅੰਦਰ ਗੈਂਗਸਟਰ, ਨਸ਼ਾ ਸਮੱਗਲਰ ਅਤੇਹੋਰ ਗੁੰਡਾ ਅਨਸਰ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੇ। ਇਹ ਅਪਰਾਧੀ ਲੋਕ ਵਾਰਦਾਤਾਂ ਨੂੰ ਅਨਜਾਮ ਦੇ ਕੇ ਫਰਾਰ ਹੋ ਜਾਂਦੇ ਹਨ ਅਤੇ ਜਦੋਂ ਪੁਲਿਸ ਇਹਨਾਂ ਨੂੰ ਪਕੜ੍ਹਨ ਦੀ ਕੋਸ਼ਿਸ਼ ਕਰਦੀ ਹੈ ਤਾਂ ਇਹ ਗੁੰਡੇ ਪੁਲਿਸ ਪਾਰਟੀ ਉੱਤੇ ਹੀ ਗੋਲੀਆ ਚਲਾ ਕੇ ਪੁਲਿਸ ਮੁਲਾਜਮਾਂ ਨੂੰ ਸ਼ਹੀਦ ਕਰ ਦਿੰਦੇ ਹਨ ਜੋ ਕਿ ਪੂਰੇ ਪੰਜਾਬ ਲਈ ਪੂਰਾ ਨਾ ਹੋਣ ਵਾਲਾ ਘਾਟਾ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਅਮਨ ਗਰਗ ਸੂਲਰ ਨੇ ਪੁਲਿਸ ਮੁਲਾਜਮਾ ਦੀਆਂ ਜਾ ਰਹੀਆਂ ਬੇਸ਼ੁਮਾਰ ਕੀਮਤੀ ਜਾਨਾ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਿੰਨਾਂ ਪਰਿਵਾਰਾ ਨਾਲ ਇਹ ਅਣਹੋਣੀ ਵਾਪਰਦੀ ਹੈ ਉਹਨਾਂ ਨੇ ਦੁੱਖ ਦਰਦ ਨੂੰ ਸ਼ਬਦਾ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਗਰਗ ਨੇ ਗੈਂਗਸਟਰਾਂ ਅਤੇ ਹੋਰ ਗੁੰਡੇ ਅਨਸਰਾਂ ਨੂੰ ਕਰੜੇ ਹੱਥੀ ਲੈਂਦਿਆਂ ਚੇਤਾਵਨੀ ਦਿੱਤੀ ਕਿ ਪੰਜਾਬ ਸਾਂਤੀ ਅਤੇ ਅਮਨ ਪਸੰਦ ਸੂਬਾ ਹੈ। ਇੱਥੇ ਗੋਲੀਆ ਮਾਰ ਕੇ ਖੂਨੀ ਹੋਲੀ ਨਹੀਂ ਖੇਡਣ ਦਿੱਤੀ ਜਾਵੇਗੀ ਅਜਿਹਾ ਕਰਨ ਵਾਲਿਆਂ ਦੀ ਹਸਤੀ ਦਾ ਨਾਮੋ ਨਿਸ਼ਾਨ ਮਿਟਾ ਦਿੱਤਾ ਜਾਵੇਗਾ, ਪੰਜਾਬ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ।
ਫਰੰਟ ਦੇ ਮੁੱਖੀ ਨੇ ਅੱਜ ਕੱਲ ਹੋ ਰਹੀਆਂ ਅਜਿਹੀਆਂ ਵਾਰਦਾਤਾਂ ਨੂੰ ਰੋਕਣ ਲਈ ਆਮ ਜਨਤਾ ਨੂੰ ਅਪੀਲ ਕੀਤੀ ਕਿ ਜਿਹੜਾ ਵੀ ਵਿਅਕਤੀ ਸਾਨੂੰ ਪੁਲਿਸ ਨੂੰ ਲੋੜੀਂਦੇ ਗੈਗਸਟਰ ਦੇ ਕਿਸੇ ਵੀ ਥਾਂ ਉੱਤੇ ਮੌਜੂਦ ਜਾਂ ਫਿਰ ਲੁਕੇ ਹੋਣ ਦੀ ਦਰੁਸਤ ਇਤਲਾਹ ਦਿੰਦਾ ਹੈ ਸਾਡਾ ਫਰੰਟ ਉਸ ਨੂੰ ਇਨਾਮ ਵਜੋਂ ਇੱਕ ਲੱਖ ਰੁਪਿਆ ਅਤੇ ਸੂਚਨਾ ਦੇਣ ਵਾਲੇ ਦਾ ਨਾਮ ਤੇ ਪਤਾ ਪੂਰਨ ਤੌਰ ਤੇ ਗੁਪਤ ਰੱਖਣ ਦਾ ਵਚਨਵੱਧ ਹੈ ਅਤੇ ਕਿਹਾ ਸਾਡੇ ਵੱਲੋਂ ਇਹ ਇਤਲਾਹ ਸਬੰਧਤ ਪੁਲਿਸ ਜਾਂ ਫਿਰ AGTF ਨਾਲ ਸਾਂਝੀ ਕਰਕੇ ਕਾਰਵਾਈ ਕਰਵਾਈ ਜਾਏਗੀ।
ਪੰਜਾਬ ਪ੍ਰਧਾਨ ਰਾਜ ਕੁਮਾਰ ਜਿੰਦਲ ਅਤੇ ਜਨਰਲ ਸਕੱਤਰ ਨਾਨਕ ਸਿੰਘ ਖੁਰਮੀ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਕਿਸੇ ਵੀ ਅਪਰਾਧ ਨੂੰ ਰੋਕਣਾ ਸੰਭਵ ਨਹੀਂ ਹੈ ਅਤੇ ਨਾਲ ਹੀ ਫਰੰਟ ਦੇ ਇਸ ਫੈਸਲੇ ਨੂੰ ਪੰਜਾਬ ਦੇ ਹਰ ਕੋਨੇ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ।
ਗੈਂਗਸਟਰਾ ਵੱਲੋਂ ਗੋਲੀਆਂ ਮਾਰ ਕੇ ਸਹੀਦ ਕੀਤੇ ਜਾ ਰਹੇ ਪੁਲਸ ਮੁਲਾਜਮ ਬਰਦਾਸ਼ਤ ਦੀ ਹੱਦ ਤੋਂ ਬਾਹਰ- ਅਮਨ ਗਰਗ ਸੂਲਰ
Leave a comment